ਸਨਾ

ਸਨਾ (Arabic: صنعاء) ਜਾਂ ਸਾਨਾ, ਯਮਨ ਦੀ ਰਾਜਧਾਨੀ ਅਤੇ ਸਨਾ ਰਾਜਪਾਲੀ ਦਾ ਕੇਂਦਰ ਹੈ; ਪਰ ਸ਼ਹਿਰ ਖ਼ੁਦ ਰਾਜਪਾਲੀ ਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖਰਾ ਪ੍ਰਸ਼ਾਸਕੀ ਜ਼ਿਲ੍ਹਾ "ਅਮਾਨਤ ਅਲ-ਅਸੀਮਾਹ" ਬਣਾਉਂਦਾ ਹੈ।

ਸਨਾ

ਇਹ ਦੁਨੀਆ ਦੇ ਸਭ ਤੋਂ ਪੁਰਾਣੇ ਅਬਾਦ ਹੋਏ ਸ਼ਹਿਰਾਂ ਵਿੱਚੋਂ ਇੱਕ ਹੈ। 2300 ਮੀਟਰ ਦੀ ਅਬਾਦੀ ਉੱਤੇ ਸਥਿਤ ਇਹ ਸ਼ਹਿਰ ਦੁਨੀਆ ਦੀਆਂ ਸਭ ਤੋਂ ਉੱਚੀਆਂ ਰਾਜਧਾਨੀਆਂ ਵਿੱਚੋਂ ਵੀ ਇੱਕ ਹੈ। ਇਸ ਦੀ ਅਬਾਦੀ ਲਗਭਗ ਸਾਢੇ ਉੱਨੀ ਲੱਖ (2012 ਅੰਦਾਜ਼ਾ) ਹੈ ਜਿਸ ਕਰ ਕੇ ਇਹ ਯਮਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਨਾ ਦਾ ਪੁਰਾਣਾ ਸ਼ਹਿਰ, ਜੋ ਕਿ ਯੁਨੈਸਕੋ ਦਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ, ਇੱਕ ਵਿਲੱਖਣ ਦਰਸ਼ਨੀ ਸ਼ੈਲੀ ਦਰਸਾਉਂਦਾ ਹੈ ਜਿਸਦਾ ਕਾਰਨ ਇਸ ਦੇ ਬੇਜੋੜ ਭਵਨ-ਨਿਰਮਾਣ ਸੰਬੰਧੀ ਵਿਸ਼ੇਸ਼ਤਾਵਾਂ, ਖ਼ਾਸ ਕਰ ਕੇ ਜਿਆਮਿਤੀ ਨਮੂਨਿਆਂ ਨਾਲ਼ ਸਜੀਆਂ ਹੋਈਆਂ ਬਹੁ-ਮੰਜ਼ਲੀ ਇਮਾਰਤਾਂ, ਹਨ।[1][2]

ਹਵਾਲੇ