ਸਰਦ ਮਹਿਲ

ਸਰਦ ਮਹਲ (ਰੂਸੀ: Зимний дворец; IPA: [ˈzʲimnʲɪj dvɐˈrʲɛts], Zimnij dvorets) ਸੇਂਟ ਪੀਟਰਸਬਰਗ, ਰੂਸ ਵਿਚ, 1732 ਤੋਂ 1917 ਤਕ, ਰੂਸੀ ਬਾਦਸ਼ਾਹਾਂ ਦੀ ਸਰਕਾਰੀ ਰਿਹਾਇਸ਼ ਸੀ। ਅੱਜ, ਬਹਾਲ ਕੀਤਾ ਮਹਲ ਹਰਮਿਟੇਜ਼ ਮਿਊਜ਼ੀਅਮ ਦੀਆਂ ਇਮਾਰਤਾਂ ਦਾ ਇੱਕ ਹਿੱਸਾ ਹੈ। ਪੀਟਰ ਮਹਾਨ ਦੇ ਮੂਲ ਵਿੰਟਰ ਪੈਲੇਸ ਦੇ ਨਾਲ ਲਗਦਾ ਪੈਲੇਸ ਤੱਟ ਅਤੇ ਪੈਲੇਸ ਸਕੁਆਇਰ ਦੇ ਵਿਚਕਾਰ ਸਥਿਤ, ਮੌਜੂਦਾ ਅਤੇ ਚੌਥੇ ਵਿੰਟਰ ਪੈਲੇਸ ਦਾ ਨਿਰਮਾਣ ਅਤੇ ਤਬਦੀਲੀਆਂ ਲਗਪਗ 1730 ਅਤੇ 1837 ਦੇ ਦਰਮਿਆਨ ਲਗਾਤਾਰ ਹੁੰਦੀਆਂ ਰਹੀਆਂ ਸੀ, ਬਣਦੇ ਬਣਦੇ ਅੱਗ ਲੱਗ ਗਈ ਸੀ ਜਿਸ ਨਾਲ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਸੀ ਅਤੇ ਤੁਰੰਤ ਦੁਬਾਰਾ ਬਣਾਇਆ ਗਿਆ। [1] ਜਿਵੇਂ ਸੋਵੀਅਤ ਪੇਂਟਿੰਗਾਂ ਅਤੇ ਆਈਜ਼ੇਨਸਤਾਈਨ ਦੀ 1927 ਦੀ ਫਿਲਮ ਅਕਤੂਬਰ ਵਿੱਚ ਦਰਸਾਇਆ ਗਿਆ ਹੈ, 1917 ਵਿੱਚ ਮਹਲ ਤੇ ਚੜ੍ਹਾਈ, ਰੂਸੀ ਇਨਕਲਾਬ ਦਾ ਪ੍ਰਤੀਕ ਬਣ ਗਈ।

ਇਹ ਮਹਲ ਇੱਕ ਯਾਦਗਾਰੀ ਪੈਮਾਨੇ 'ਤੇ ਬਣਾਇਆ ਗਿਆ ਸੀ ਜਿਸਦਾ ਮਕਸਦ ਸਾਮਰਾਜੀ ਰੂਸ ਦੀ ਸ਼ਕਤੀ ਨੂੰ ਦਰਸਾਉਣਾ ਸੀ। [2] ਇਸ ਮਹਿਲ ਤੋਂ, ਜ਼ਾਰ ਨੇ 22,400,000 ਵਰਗ ਕਿਲੋਮੀਟਰ (8,600,000 ਵਰਗ ਮੀਲ) (ਲਗਪਗ ਧਰਤੀ ਦਾ ਲਗਭਗ 1/6 ਹਿੱਸਾ) ਅਤੇ 19 ਵੀਂ ਸਦੀ ਦੇ ਅੰਤ ਤਕ 12.5 ਕਰੋੜ ਤੋਂ ਵੱਧ ਪਰਜਾ ਉੱਤੇ ਰਾਜ ਕੀਤਾ। ਇਸ ਨੂੰ ਕਈ ਆਰਕੀਟੈਕਟਾਂ, ਖਾਸ ਕਰਕੇ ਬਾਰਟੋਲੋਮੀਓ ਰਾਸਟਰੇਲੀ ਨੇ ਡਿਜ਼ਾਇਨ ਕੀਤਾ ਸੀ, ਜਿਸ ਨੂੰ ਅਲਿਜ਼ਾਬੇਥਨ ਬਾਰੋਕ ਸਟਾਈਲ ਵਜੋਂ ਜਾਣਿਆ ਗਿਆ ਸੀ। ਹਰੇ -ਅਤੇ-ਚਿੱਟੇ ਮਹਲ ਦੀ ਸ਼ਕਲ ਇੱਕ ਲੰਬੂਟਰੀ ਆਇਤਾਕਾਰ ਦੀ ਹੈ ਅਤੇ ਇਸਦਾ ਪ੍ਰਮੁੱਖ ਸਾਹਮਣਾ ਪਾਸਾ 215 ਮੀਟਰ (705 ਫੁੱਟ) ਲੰਬਾ ਅਤੇ 30 ਮੀਟਰ (98 ਫੁੱਟ) ਉੱਚਾ ਹੁੰਦਾ ਹੈ। ਵਿੰਟਰ ਪੈਲੇਸ ਨੂੰ 1,786 ਦਰਵਾਜ਼ੇ, 1,945 ਖਿੜਕੀਆਂ, 1,500 ਕਮਰੇ ਅਤੇ 117 ਸਟੇਅਰਕੇਸ ਹੋਣ ਦੀ ਗਣਨਾ ਕੀਤੀ ਗਈ ਹੈ। ਗੰਭੀਰ ਅੱਗ ਵਿੱਚ ਝੁਲਸਣ ਦੇ ਪਿੱਛੋਂ, ਮਹਿਲ ਦਾ 1837 ਵਿੱਚ ਮੁੜ ਨਿਰਮਾਣ ਕੀਤਾ ਗਿਆ ਸੀ ਅਤੇ ਬਾਹਰੀ ਪਾਸਿਆਂ ਤੋਂ ਉਵੇਂ ਰੱਖ ਲਿਆ ਸੀ, ਪਰ ਅੰਦਰੂਨ ਦੇ ਬਹੁਤ ਸਾਰੇ ਹਿੱਸਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸੁਆਦਾਂ ਅਤੇ ਸ਼ੈਲੀਆਂ ਦੇ ਅਨੁਸਾਰ ਦੁਬਾਰਾ ਡਿਜ਼ਾਇਨ ਕੀਤਾ ਗਿਆ, ਜਿਸ ਨਾਲ ਮਹਿਲ ਨੂੰ "19 ਵੀਂ ਸਦੀ ਦੀ ਰੋਕੋਕੋ ਸ਼ੈਲੀ ਦੇ ਮਾਡਲ ਤੋਂ ਪ੍ਰਭਾਵਿਤ ਮਹਿਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ"। [3]

1905 ਵਿਚ, ਖ਼ੂਨੀ ਐਤਵਾਰ ਕਤਲੇਆਮ ਉਦੋਂ ਹੋਇਆ ਜਦੋਂ ਪ੍ਰਦਰਸ਼ਨਕਾਰੀਆਂ ਨੇ ਵਿੰਟਰ ਪੈਲੇਸ ਵੱਲ ਮਾਰਚ ਕੀਤਾ, ਪਰ ਇਸ ਸਮੇਂ ਦੌਰਾਨ ਇਪੀਰੀਅਲ ਘਰਾਣੇ ਨੇ ਜ਼ਾਰਸਕੋਇ ਸੇਲੋ ਦੇ ਜ਼ਿਆਦਾ ਸੁਰੱਖਿਅਤ ਅਲੈਗਜੈਂਡਰ ਪੈਲੇਸ ਨੂੰ ਰਹਿਣ ਲਈ ਚੁਣਿਆ ਸੀ ਅਤੇ ਕੇਵਲ ਰਸਮੀ ਅਤੇ ਸ਼ਾਹੀ ਮੌਕਿਆਂ ਲਈ ਵਿੰਟਰ ਪੈਲੇਸ ਆਇਆ ਕਰਦਾ ਸੀ। 1917 ਦੀ ਫਰਵਰੀ ਦੀ ਕ੍ਰਾਂਤੀ ਦੇ ਬਾਅਦ, ਮਹਿਲ ਥੋੜੇ ਸਮੇਂ ਲਈ ਰੂਸੀ ਆਰਜ਼ੀ ਸਰਕਾਰ ਦੀ ਸੀਟ ਸੀ। ਬਾਅਦ ਵਿੱਚ ਉਸੇ ਸਾਲ, ਮਹਿਲ ਨੂੰ ਲਾਲ ਫ਼ੌਜ ਦੇ ਸਿਪਾਹੀਆਂ ਅਤੇ ਮਲਾਹਾਂ ਦੀ ਟੁਕੜੀ ਨੇ ਕਬਜ਼ੇ ਵਿੱਚ ਲੈ ਲਿਆ ਸੀ- ਇਹ ਸੋਵੀਅਤ ਰਾਜ ਦੇ ਜਨਮ ਸਮੇਂ ਦਾ ਇੱਕ ਪਰਿਭਾਸ਼ਿਤ ਪਲ ਸੀ।  

ਪੀਟਰ ਮਹਾਨ ਦਾ ਵਿੰਟਰ ਪੈਲੇਸ (1711-1753)

ਡੋਮੈਨੀਕੋ ਟ੍ਰੇਜਨੀ ਦੁਆਰਾ 1711 ਵਿੱਚ ਪਹਿਲਾ ਵਿੰਟਰ ਪੈਲੇਸ, ਪੀਟਰ ਮਹਾਨ ਲਈ ਡਿਜ਼ਾਇਨ ਕੀਤਾ ਗਿਆ ਸੀ, ਜਿਸਨੇ 16 ਸਾਲ ਬਾਅਦ ਤੀਜਾ ਵਿੰਟਰ ਪੈਲੇਸ ਡਿਜ਼ਾਇਨ ਕਰਨਾ ਸੀ। 

ਬਾਅਦ ਵਿੱਚ 1698 ਵਿੱਚ ਆਪਣੀ ਗ੍ਰੈਂਡ ਅੰਬੈਸੀ ਤੋਂ ਵਾਪਸ ਪਰਤ ਕੇ ਰੂਸ ਦੇ ਪੀਟਰ ਪਹਿਲੇ ਨੇ ਪੱਛਮੀਕਰਨ ਅਤੇ ਵਿਸਥਾਰਵਾਦੀ ਨੀਤੀ ਦੀ ਸ਼ੁਰੂਆਤ ਕੀਤੀ ਜਿਸ ਨੇ ਰੂਸ ਦੇ ਪ੍ਰਸ਼ਾਸਨ ਨੂੰ ਰੂਸ ਦੇ ਸਾਮਰਾਜ ਅਤੇ ਇੱਕ ਪ੍ਰਮੁੱਖ ਯੂਰਪੀ ਸ਼ਕਤੀ ਵਿੱਚ ਤਬਦੀਲ ਕਰਨਾ ਸੀ।[4] ਇਹ ਨੀਤੀ 1703 ਵਿੱਚ ਇੱਕ ਨਵੇਂ ਸ਼ਹਿਰ, ਸੇਂਟ ਪੀਟਰਸਬਰਗ, ਦੀ ਰਚਨਾ ਦੁਆਰਾ ਇੱਟਾਂ ਅਤੇ ਮਸਾਲੇ ਵਿੱਚ ਪ੍ਰਗਟ ਕੀਤੀ ਗਈ ਸੀ।[5] ਨਵੇਂ ਸ਼ਹਿਰ ਦਾ ਸਭਿਆਚਾਰ ਅਤੇ ਡਿਜ਼ਾਇਨ, ਸੁਚੇਤ ਤੌਰ ਤੇ ਬਿਜੈਨਟਾਈਨ-ਪ੍ਰਭਾਵਿਤ ਰੂਸੀ ਆਰਕੀਟੈਕਚਰ ਜਿਵੇਂ ਕਿ ਉਸ ਸਮੇਂ ਫੈਸ਼ਨਯੋਗ ਨਾਰੀਸ਼ਕੀਨ ਬਰੋਕ ਸੀ, ਯੂਰਪ ਦੇ ਮਹਾਨ ਸ਼ਹਿਰਾਂ ਵਿੱਚ ਪ੍ਰਚਲਿਤ ਕਲਾਸੀਕਲ ਪ੍ਰੇਰਿਤ ਆਰਕੀਟੈਕਚਰ ਦੇ ਪੱਖ ਵਿੱਚ ਢਾਲਣਾ ਸੀ। ਜ਼ਾਰ ਦਾ ਇਰਾਦਾ ਸੀ ਕਿ ਉਸ ਦਾ ਨਵਾਂ ਸ਼ਹਿਰ ਫਲੈਮੀਸ਼ ਪੁਨਰ ਜਾਗਰਣ ਸ਼ੈਲੀ, ਜਿਸਨੂੰ ਬਾਅਦ ਵਿੱਚ ਪੇਤਰੀਨ ਬਰੋਕ ਵਜੋਂ ਜਾਣਿਆ ਗਿਆ, ਅਨੁਸਾਰ ਡਿਜ਼ਾਇਨ ਕੀਤਾ ਜਾਵੇਗਾ, ਅਤੇ ਇਹ ਉਹੀ ਸ਼ੈਲੀ ਸੀ ਜਿਸ ਨੂੰ ਉਸ ਨੇ ਸ਼ਹਿਰ ਵਿੱਚ ਆਪਣੇ ਨਵੇਂ ਮਹਿਲ ਲਈ ਚੁਣਿਆ ਸੀ। ਸਾਈਟ ਤੇ ਪਹਿਲਾਂ ਸ਼ਾਹੀ ਨਿਵਾਸ ਇੱਕ ਨਿਮਾਣਾ ਜਿਹਾ ਲੌਗ ਕੇਬਿਨ ਸੀ ਜਿਸਨੂੰ ਉਦੋਂ ਡੋਮਿਕ ਪੈਟਰਾ ਪਹਿਲਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਇਹ 1704 ਵਿੱਚ ਬਣਾਇਆ ਗਿਆ ਸੀ, ਜਿਸ ਦਾ ਮੁੱਖੜਾ ਨੇਵਾ ਦਰਿਆ ਦੇ ਵੱਲ ਸੀ। 1711 ਵਿੱਚ ਇਸ ਨੂੰ ਪੈਟਰੋਵਸੇਯਾ ਨਾਬੇਰੇਜ਼ਨੀਆ ਲਿਜਾਇਆ ਗਿਆ,[6], ਜਿੱਥੇ ਇਹ ਅਜੇ ਵੀ ਖੜ੍ਹਾ ਹੈ।[7] ਸਾਈਟ ਨੂੰ ਸਾਫ਼ ਕਰਨ ਦੇ ਨਾਲ, ਜ਼ਾਰ ਨੇ 1711 ਅਤੇ 1712 ਦੇ ਵਿੱਚ ਇੱਕ ਵੱਡੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਅੱਜ ਪਹਿਲਾ ਵਿੰਟਰ ਪੈਲੇਸ ਕਿਹਾ ਜਾਂਦਾ ਹੈ, ਜਿਸਨੂੰ ਡੋਮੇਨੀਕੋ ਟ੍ਰੇਜ਼ਨੀ ਨੇ ਡਿਜ਼ਾਇਨ ਕੀਤਾ ਸੀ।[8]

ਗੈਲਰੀ

ਹਵਾਲੇ