ਸ਼ਰੀਅਤ

ਅਰਬੀ ਬੋਲਣ ਵਾਲ਼ਿਆਂ ਲਈ ਸ਼ਰੀਆ (ਸ਼ਰੀਆਹ, ਸ਼ਰੀ'ਆ, ਸ਼ਰੀʿਅਹ; Arabic: شريعة, IPA: [ʃaˈriːʕa], "ਵਿਧਾਨ"),[1] ਜਿਸਨੂੰ ਇਸਲਾਮੀ ਕ਼ਾਨੂੰਨ (اسلامی قانون) ਵੀ ਕਿਹਾ ਜਾਂਦਾ ਹੈ, ਦਾ ਮਤਲਬ ਕਿਸੇ ਅਗੰਮੀ ਜਾਂ ਪੈਗ਼ੰਬਰੀ ਧਰਮ ਦਾ ਨੈਤਿਕ ਜ਼ਾਬਤਾ ਅਤੇ ਧਾਰਮਿਕ ਕਨੂੰਨ ਹੈ।[2] ਆਮ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ "ਸ਼ਰੀਆ" ਇਸਤਲਾਹ ਨੂੰ ਮੁੱਖ ਤੌਰ 'ਤੇ ਇਸਲਾਮ ਨਾਲ਼ ਇੱਕਮਿੱਕ ਮੰਨਿਆ ਗਿਆ ਹੈ।

ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ, ਅਤੇ ਅਰਥਸ਼ਾਸਤਰ, ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ। ਸ਼ਰੀਅਤ ਨੂੰ ਪਾਲਣਾ ਨੇ ਇਤਿਹਾਸਕ ਤੌਰ ਤੇ ਮੁਸਲਮਾਨ ਧਰਮ ਦੀ ਪਛਾਣ ਦੇ ਰੂਪ ਵਿੱਚ ਵਿੱਚ ਭੂਮਿਕਾ ਨਿਭਾਈ ਹੈ।[3] ਇਸ ਦੀ ਪੂਰੀ ਸਖਤ ਅਤੇ ਸਭ ਤੋਂ ਵੱਧ ਇਤਿਹਾਸਕ ਤੌਰ ਤੇ ਇਕਸਾਰ ਪਰਿਭਾਸ਼ਾ ਅਨੁਸਾਰ, ਇਸਲਾਮ ਵਿੱਚ ਸ਼ਰੀਅਤ ਨੂੰ ਅੱਲਾ ਦੇ ਅਟੱਲ ਕਾਨੂੰਨ ਦੇ ਤੌਰ ਤੇ ਮੰਨਿਆ ਗਿਆ ਹੈ।[4]ਹਜ਼ਰਤ ਮੁਹੰਮਦ ਦੀ ‘ਸ਼ਰੀਅਤ’ ਦੇ ਸਿੱਧਾਂਤ ਅਤੇ ਆਦੇਸ਼ ਪਤਾ ਕਰਨ ਲਈ ਸਾਡੇ ਕੋਲ ਦੋ ਮੁੱਢਲੇ ਸਰੋਤ ਹਨ[5]: ਕੁਰਆਨ ਅਤੇ ਦੂਜਾ ਹਦੀਸ। ਕੁਰਆਨ ਅੱਲ੍ਹਾ ਦਾ‘ਕਲਾਮ’ (ਰੱਬੀ ਬਾਣੀ) ਹੈ ਅਤੇ ਹਦੀਸ ਦਾ ਮਤਲਬ ਹੈ, ਉਹ ਗੱਲਾਂ ਜੋ ਰੱਬ ਦੇ ਰਸੂਲ ਰਾਹੀਂ ਸਾਡੇ ਤੱਕ ਪਹੁੰਚੀਆਂ ਹਨ।

ਕਲਾਸੀਕਲ ਸ਼ਰੀਆ ਦੀਆਂ ਕੁਝ ਪ੍ਰਥਾਵਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਗੰਭੀਰ ਉਲੰਘਣਾ ਹੁੰਦੀ ਹੈ.[6][7]

ਹਵਾਲੇ