ਸੂਪ

ਸੂਪ ਮੁੱਖ ਤੌਰ ਤੇ ਤਰਲ ਭੋਜਨ ਹੈ, ਆਮ ਤੌਰ 'ਤੇ ਕੋਸਾ ਜਾਂ ਗਰਮ (ਜਾਂ ਠੰਡਾ) ਪਰੋਸਿਆ ਜਾਂਦਾ ਹੈ, ਜੋ ਕਿ ਸਟਾਕ, ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਮੀਟ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸੂਪ ਦੀ ਪਛਾਣ  ਸਬਜ਼ੀ ਜਾਂ ਮੀਟ ਨੂੰ ਤਰਲ ਪਦਾਰਥ ਜਿਵੇਂ ਕਿ ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਉਬਾਲ ਕੇ ਬਰੋਥ ਬਣਾਇਆ ਜਾਂਦਾ ਹੈ ਜਿਸ ਵਿੱਚ ਹਰ ਮਿਲਾਈ ਚੀਜ਼ ਦਾ ਸੁਆਦ ਹੁੰਦਾ ਹੈ।

ਸੂਪ
ਇੱਕ ਪੋਲਿਸ਼ ਜੰਗਲੀ ਮਸ਼ਰੂਮ ਦਾ ਸੂਪ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਤਰਲ (ਸਬਜ਼ੀਆਂ ਜਾਂ ਮਾਸ ਦਾ ਪਾਣੀ, ਤਰੀ, ਜੂਸ, ਪਾਣੀ), ਮਾਸ ਜਾਂ ਸਬਜ਼ੀਆਂ ਜਾਂ ਹੋਰ ਸਮੱਗਰੀ
ਹੋਰ ਕਿਸਮਾਂਪਤਲਾ ਸੂਪ, ਗਾੜ੍ਹਾ ਸੂਪ

ਰਵਾਇਤੀ ਫਰੈਂਚ ਪਕਵਾਨ ਵਿੱਚ, ਸੂਪ ਦੋ ਮੁੱਖ ਪਰਕਾਰ ਦੇ ਹੁੰਦੇ ਹਨ: ਪਤਲਾ  ਅਤੇ ਗਾੜ੍ਹਾ। ਸਥਾਪਿਤ ਫਰੈਂਚ ਵਰਗੀਕਰਣ ਵਿੱਚ ਪਤਲੇ ਨੂੰ ਬੁਈਲੌ ਅਤੇ ਕੋਨਸੌਮ ਕਹਿੰਦੇ ਹਨ ਅਤੇ ਮੋਟੇ ਸੂਪ ਨੂੰ ਉਸ ਨੂੰ ਗਾੜ੍ਹਾ ਕਰਨ ਲਈ ਇਸਤੇਮਾਲ ਕੀਤੀ ਚੀਜ਼ ਦੀ ਕਿਸਮ ਦੇ ਆਧਾਰ ਤੇ ਵਰਗੀਕਰਣ ਕਰਦੇ ਹਨ: ਪਿਊਰੀ, ਸਬਜੀਆਂ ਦਾ ਸੂਪ ਜਿਸਨੂੰ ਸਟਾਰਚ ਨਾਲ ਗਾੜ੍ਹਾ ਕੀਤਾ ਜਾਂਦਾ ਹੈ; ਬਿਸ੍ਕ, ਘੋਗਾ ਅਤੇ ਸਬਜ਼ੀਆਂ ਦਾ ਸੂਪ ਜਿਸਨੂੰ ਕਰੀਮ ਨਾਲ ਗਾੜ੍ਹਾ ਕੀਤਾ ਜਾਂਦਾ ਹੈ; ਕਰੀਮ ਸੂਪ ਨੂੰ ਬੇਕਾਮਲ ਸੌਸ ਨਾਲ ਗਾੜ੍ਹਾ ਕੀਤਾ ਜਾ ਸਕਦਾ ਹੈ ਅਤੇ ਵੇਲੁਤੇ ਨੂੰ ਅੰਡੇ, ਮੱਖਨ ਅਤੇ ਮਲਾਈ ਨਾਲ। ਸੂਪ ਨੂੰ ਗਾੜ੍ਹਾ ਕਰਨ ਲਈ ਹੋਰ ਵਰਤੀ ਜਾਂਦੀ ਸਮਗਰੀ ਹੈ-ਅੰਡੇ,[1] ਚਾਵਲ, ਦਾਲ, ਆਟਾ, ਅਤੇ ਅਨਾਜ; ਬਹੁਤ ਸਾਰੇ ਪ੍ਰਸਿੱਧ ਸੂਪ ਵਿੱਚ, ਪੇਠਾ, ਗਾਜਰ, ਅਤੇ ਆਲੂ ਵੀ ਪਾਏ ਜਾਂਦੇ ਹਨ।

ਸੂਪ ਸਟੀਉ ਦੇ ਸਮਾਨ ਹੁੰਦੇ ਹਨ, ਅਤੇ ਕੁਝ ਮਾਮਲਿਆਂ ਵਿੱਚ ਦੋਵਾਂ ਵਿਚਕਾਰ ਸਪਸ਼ਟ ਅੰਤਰ ਨਹੀਂ ਹੁੰਦਾ; ਹਾਲਾਂਕਿ, ਸੂਪ ਵਿੱਚ ਆਮ ਤੌਰ ਤੇ ਸਟੀਉ ਤੋਂ ਜ਼ਿਆਦਾ ਤਰਲ (ਬਰੋਥ) ਹੁੰਦਾ ਹੈ।[2]

ਇਤਿਹਾਸ

ਸੂਪ
(ਵਿਲੀਅਮ-ਅਡੌਲਫ਼ ਬੋਗੁਰੀ, 1865)

ਸੂਪ ਦੀ ਹੋਂਦ ਦਾ ਸਬੂਤ ਇੱਥੇ ਤਕਰੀਬਨ 20,000 ਬੀ।ਸੀ। ਤੱਕ ਪਾਇਆ ਗਿਆ ਹੈ।[3] ਵਾਟਰਪ੍ਰੂਫ ਭਾਂਡਿਆਂ ਦੀ ਖੋਜ ਤਕ ਉਬਾਲਣਾ ਇੱਕ ਆਮ ਰਸੋਈ ਤਕਨੀਕ ਨਹੀਂ ਸੀ (ਜੋ ਸ਼ਾਇਦ ਮਿੱਟੀ ਦੇ ਭਾਂਡੇ ਦੇ ਰੂਪ ਵਿੱਚ ਆਈ ਸੀ)। 

ਸ਼ਬਦ ਸੂਪ  ਫ੍ਰੈਂਚ ਸ਼ਬਦ ਸੂਪ ("ਸੂਪ", "ਬਰੋਥ") ਤੋਂ ਆਉਂਦਾ ਹੈ ਜੋ ਇੱਕ ਜਰਮਨਿਕ ਸਰੋਤ ਤੋਂ ਗੈਰ ਰਸਮੀ ਲੈਟਿਨ ਸੁਪਪੇ ("ਬਰੋਥ ਵਿੱਚ ਭਿੱਜੀ ਰੋਟੀ") ਤੋਂ ਆਉਂਦਾ ਹੈ, ਜਿਸ ਵਿੱਚ ਸ਼ਬਦ "ਸੋਪ", ਰੋਟੀ ਦਾ ਇੱਕ ਟੁਕੜਾ ਆਉਂਦਾ ਹੈ, ਜੋ ਸੂਪ ਸੋਕਣ ਲਈ ਜਾਂ ਗਾੜ੍ਹੇ ਸਟੀਉ ਲਈ ਵਰਤਿਆ ਜਾਂਦਾ ਹੈ।

ਵਪਾਰਕ ਉਤਪਾਦ

ਕੈਂਪਬੈੱਲ ਦੇ ਡੱਬਾਬੰਦ ਸੂਪ ਲਈ ਇੱਕ ਇਸ਼ਤਿਹਾਰ, ਸਿਰ੍ਕਾ 1913

ਕਮਰਸ਼ੀਅਲ ਸੂਪ 19 ਵੀਂ ਸਦੀ ਵਿੱਚ ਕੈਨਿੰਗ (ਡੱਬਿਆਂ ਵਿੱਚ ਪੈਕਿੰਗ) ਦੀ ਕਾਢ ਦੇ ਨਾਲ ਪ੍ਰਸਿੱਧ ਹੋਇਆ ਸੀ, ਅਤੇ ਅੱਜ ਬਹੁਤ ਸਾਰੇ ਡੱਬਾਬੰਦ ਅਤੇ ਸੁੱਕੇ ਸੂਪ ਬਜ਼ਾਰ ਵਿੱਚ ਮਿਲਦੇ ਹਨ।

ਡੱਬਾਬੰਦ ਸੂਪ

ਡੱਬਾਬੰਦ ਸੂਪ (ਜਿਸ ਵਿੱਚ ਤਰਲ ਮਿਲਾਇਆ ਜਾਂਦਾ ਹੈ, ਜਿਸਨੂੰ "ਖਾਣ ਲਈ ਤਿਆਰ" ਵੀ ਕਿਹਾ ਜਾਂਦਾ ਹੈ) ਨੂੰ ਅਸਲ ਵਿੱਚ ਕੁਝ ਵੀ ਪਕਾਉਣ ਦੀ ਥਾਂ, ਇੱਕ ਪੈਨ ਵਿੱਚ ਕੇਵਲ ਗਰਮ ਕਰਕੇ ਤਿਆਰ ਕੀਤਾ ਜਾ ਸਕਦਾ ਹੈ। ਇਹ ਸਟੋਵ ਉੱਤੇ ਜਾਂ ਮਾਈਕ੍ਰੋਵੇਵ ਵਿੱਚ ਵੀ ਬਣਾਇਆ ਜਾ ਸਕਦਾ ਹੈ।thumb|160x160px|ਪ੍ਰੋਗਰੈਸੋ ਦਾ ਡੱਬਾਬੰਦ ਸੂਪ

ਸੁੱਕਾ ਸੂਪ

ਸੁੱਕ ramen ਨੂਡਲ ਸੂਪ ਪ੍ਰਸਿੱਧ ਹਨ ਲੰਚ ਇਕਾਈ।

ਸੁੱਕਾ ਸੂਪ ਮਿਕਸ ਬਹੁਤ ਸਾਰੇ ਨਿਰਮਾਤਾਵਾਂ ਦੁਆਰਾ ਵੇਚਿਆ ਜਾਂਦਾ ਹੈ, ਅਤੇ ਗਰਮ ਪਾਣੀ ਦੇ ਨਾਲ ਪੁਨਰ-ਗਠਨ ਕੀਤਾ ਜਾਂਦਾ ਹੈ; ਇਸ ਤੋਂ ਬਾਅਦ ਹੋਰ ਤਾਜ਼ਾ ਸਮੱਗਰੀ ਜਿਵੇਂ ਕਿ ਸਬਜ਼ੀਆਂ ਆਦਿ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।

ਸੂਪ ਕੋਰਸ
ਸਾਲਮੋਰੇਜੋ ਇੱਕ ਗਾੜ੍ਹੇ ਸੂਪ ਗਜ਼ਪਾਚੋ ਦਾ ਪ੍ਰਕਾਰ ਹੈ ਜਿਸਦਾ ਨਿਰਮਾਣ ਅੰਡਲੁਸੀਆ ਤੋਂ ਹੋਇਆ ਹੈ

ਏਸ਼ੀਅਨ

ਬੈਂਕਾਕ, ਥਾਈਲੈਂਡ ਵਿੱਚ ਵਰਤਾਇਆ ਜਾਂਦਾ ਟੌਮ ਯਮ ਸੂਪ
ਬੁਕਿਟ ਬਟੋਕ, ਸਿੰਗਾਪੁਰ ਵਿੱਚ ਵੇਚਿਆ ਜਾਂਦਾ ਚੀਨੀ ਮੱਛੀ ਬਾਲ ਸੂਪ

ਪੂਰਬੀ ਏਸ਼ੀਆਈ ਸੂਪ ਦੀ ਇੱਕ ਵਿਸ਼ੇਸ਼ਤਾ ਪੱਛਮੀ ਰਸੋਈ ਪ੍ਰਬੰਧ ਵਿੱਚ ਆਮ ਤੌਰ 'ਤੇ ਨਹੀਂ ਮਿਲਦੀ ਹੈ, ਜੋ ਹੈ ਸੂਪ ਵਿੱਚ ਟੋਫੂ ਦੀ ਵਰਤੋਂ। ਬਹੁਤ ਸਾਰੇ ਰਵਾਇਤੀ ਪੂਰਬੀ ਏਸ਼ੀਆਈ ਸੂਪ ਆਮ ਤੌਰ 'ਤੇ ਬਰੋਥ, "ਸਪਸ਼ਟ ਸੂਪ" ਜਾਂ ਸਟਾਰਚ ਨਾਲ ਗਾੜ੍ਹੇ ਕੀਤੇ ਸੂਪ ਹੁੰਦੇ ਹਨ।

ਯੂਕਰੇਨੀ ਸੂਪ
ਸਵਿਸ ਸੂਪ
ਸਬਜ਼ੀ ਬੀਫ ਬਾਰਲੇ ਸੂਪ
ਇੱਕ ਗਾੜ੍ਹਾ ਮਟਰ ਸੂਪ, ਟੌਰਟਿਲਾ ਤਰੀਕੇ ਲ ਸਜਾਇਆ
ਰੋਮਾਨੀ ਆਲੂ ਸੂਪ
ਚੰਕੀ ਟਮਾਟਰ ਸੂਪ ਦੇ ਨਾਲ ਇੱਕ ਸੈਂਡਵਿਚ
ਮਿਰਪੋਇਕਸ ਵਿੱਚ ਗਾਜਰ, ਪਿਆਜ਼ ਅਤੇ ਸੈਲਰੀ ਹੁੰਦੇ ਹਨ ਅਤੇ ਅਕਸਰ ਸੂਪ ਸਟਾਕ ਅਤੇ ਸੂਪ ਲਈ ਵਰਤਿਆ ਜਾਂਦਾ ਹੈ।

ਹਵਾਲੇ

ਹੋਰ ਪੜ੍ਹੋ

  • Fernandez-Armesto, Felipe। ਨੇੜੇ ਦੇ, ਇੱਕ ਹਜ਼ਾਰ ਟੇਬਲ ਨੂੰ: ਇੱਕ ਇਤਿਹਾਸ ਦੇ ਭੋਜਨ (2002)। ਨ੍ਯੂ ਯਾਰ੍ਕ: ਮੁਫ਼ਤ ਪ੍ਰੈਸ ISBN 0-7432-2644-50-7432-2644-5
  • Larousse Gastronomique, ਜੈਨੀਫ਼ਰ ਹਾਰਵੇ Lang, ਈ। ਡੀ। ਅਮਰੀਕੀ ਐਡੀਸ਼ਨ (1988)। ਨ੍ਯੂ ਯਾਰ੍ਕ: ਤਾਜ ਪ੍ਰਕਾਸ਼ਕ ISBN 0-609-60971-80-609-60971-8
  • ਮੋਰਟਨ, ਮਰਕੁਸ। ਅਲਮਾਰੀ ਪਿਆਰ: ਇੱਕ ਕੋਸ਼ ਦੀ ਰਸੋਈ Curiosities (2004)। ਟੋਰਾਂਟੋ: Insomniac ਪ੍ਰੈਸ ISBN 1-894663-66-71-894663-66-7
  • Victoria R. Rumble (2009). Soup Through the Ages. McFarland. ISBN 9780786439614.