ਸੈਫ਼ ਉੱਦੀਨ ਕਿਚਲੂ

ਭਾਰਤੀ ਇਨਕਲਾਬੀ ਅਤੇ ਸਿਆਸਤਦਾਨ
(ਸੈਫੁੱਦੀਨ ਕਿਚਲੂ ਤੋਂ ਰੀਡਿਰੈਕਟ)

ਸੈਫੁੱਦੀਨ ਕਿਚਲੂ (ਕਸ਼ਮੀਰੀ: सैफ़ुद्दीन किचलू (ਦੇਵਨਾਗਰੀ), سیف الدین کچلو (ਨਸਤਾਲੀਕ)) (15 ਜਨਵਰੀ 1888 - 9 ਅਕਤੂਬਰ 1963) ਇੱਕ ਭਾਰਤੀ ਆਜ਼ਾਦੀ ਘੁਲਾਟੀਆ, ਬੈਰਿਸਟਰ ਅਤੇ ਭਾਰਤੀ ਮੁਸਲਮਾਨ ਰਾਸ਼ਟਰਵਾਦੀ ਨੇਤਾ ਸੀ। ਉਨ੍ਹਾਂ ਨੂੰ 1952 ਵਿੱਚ ਸਟਾਲਿਨ ਅਮਨ ਪੁਰਸਕਾਰ (ਜੋ ਹੁਣ ਲੈਨਿਨ ਅਮਨ ਪੁਰਸਕਾਰ ਵਜੋਂ ਜਾਣਿਆ ਜਾਂਦਾ ਹੈ) ਨਾਲ ਸਨਮਾਨਿਤ ਕੀਤਾ ਗਿਆ ਸੀ.[1]

ਸੈਫੁੱਦੀਨ ਕਿਚਲੂ
ਜਨਮ(1888-01-15)ਜਨਵਰੀ 15, 1888
ਮੌਤਅਕਤੂਬਰ 9, 1963(1963-10-09) (ਉਮਰ 75)
ਰਾਸ਼ਟਰੀਅਤਾਭਾਰਤੀ
ਪੇਸ਼ਾਆਜ਼ਾਦੀ ਸੰਗਰਾਮੀ, ਸਿਆਸਤਦਾਨ

ਸ਼ੁਰੂਆਤੀ ਜ਼ਿੰਦਗੀ

ਡਾ. ਕਿਚਲੂ ਦਾ ਜਨਮ 15 ਜਨਵਰੀ 1888 ਨੂੰ ਅੰਮ੍ਰਿਤਸਰ ਵਿੱਚ ਅਜ਼ੀਜ਼ੁਦੀਨ ਕਿਚਲੂ ਅਤੇ ਦਾਨ ਬੀਬੀ ਦੇ ਕਸ਼ਮੀਰੀ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਪਸ਼ਮੀਨਾ ਅਤੇ ਕੇਸਰ ਦੇ ਵਪਾਰ ਦਾ ਕਾਰੋਬਾਰ ਕਰਦੇ ਸਨ ਅਤੇ ਮੂਲ ਤੌਰ ਤੇ ਬਾਰਾਮੂਲਾ ਦੇ ਇੱਕ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸਨ। ਅੰਮ੍ਰਿਤਸਰ ਤੋਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਫਿਰ ਬਰਲਿਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੀਐਚਡੀ ਦੀ ਡਿਗਰੀ ਕੀਤੀ।[2][3][4]

ਕੈਰੀਅਰ

ਕਾਨੂੰਨ ਦੀ ਪੜ੍ਹਾਈ ਮੁਕਾ ਕੇ ਉਨ੍ਹਾਂ ਨੇ 1915 ਵਿੱਚ ਆਪ ਨੇ ਅੰਮ੍ਰਿਤਸਰ ਵਿੱਚ ਵਕਾਲਤ ਸ਼ੁਰੂ ਕਰ ਦਿੱਤੀ ਤੇ ਸਿਆਸਤ ਵਿੱਚ ਭਾਗ ਲੈਣ ਲੱਗੇ। ਜਲਦ ਹੀ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆ ਗਏ ਅਤੇ 1919 ਵਿੱਚ ਅੰਮ੍ਰਿਤਸਰ ਦੇ ਸ਼ਹਿਰ ਦੇ ਨਗਰ ਕਮਿਸ਼ਨਰ ਚੁਣੇ ਗਏ ਸਨ। ਉਨ੍ਹਾਂ ਨੇ ਸਤਿਅਗ੍ਰਹਿ (ਨਾ-ਮਿਲਵਰਤਨ ਅੰਦੋਲਨ) ਵਿੱਚ ਹਿੱਸਾ ਲਿਆ ਅਤੇ ​​ਛੇਤੀ ਹੀ ਆਜ਼ਾਦੀ ਲਹਿਰ ਦਾ ਹਿੱਸਾ ਬਣਨ ਲਈ ਅਤੇ ਆਲ ਇੰਡੀਆ ਖਿਲਾਫ਼ਤ ਕਮੇਟੀ ਵਿੱਚ ਸਰਗਰਮੀ ਕਰਨ ਲਈ ਵਕਾਲਤ ਛੱਡ ਦਿੱਤੀ।

ਹਵਾਲੇ