ਸੰਵਿਹਣ

ਭੌਤਿਕ ਵਿਗਿਆਨ ਵਿੱਚ, ਰੇਡੀਏਸ਼ਨ ਸਪੇਸ ਜਾਂ ਕਿਸੇ ਪਦਾਰਥਕ ਮੀਡੀਅਮ (ਮਾਧਿਅਮ) ਰਾਹੀਂ ਤਰੰਗਾਂ ਜਾਂ ਕਣਾਂ ਦੇ ਰੂਪ ਵਿੱਚ ਊਰਜਾ ਦੇ ਸੰਚਾਰ ਜਾਂ ਨਿਕਾਸ ਨੂੰ ਕਹਿੰਦੇ ਹਨ।[1][2] ਇਸ ਵਿੱਚ ਇਹ ਸ਼ਾਮਿਲ ਹੈ:

  • ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਜਿਵੇਂ ਰੇਡੀਓ ਤਰੰਗਾਂ, ਮਾਈਕ੍ਰੋਵੇਵਜ਼, ਦਿਸਣਯੋਗ ਪ੍ਰਕਾਸ਼, x-ਕਿਰਨਾਂ, ਅਤੇ ਗਾਮਾ-ਕਿਰਨਾਂ
  • ਪਾਰਟੀਕਲ ਰੇਡੀਏਸ਼ਨ, ਜਿਵੇਂ ਅਲਫਾ ਰੇਡੀਏਸ਼ਨ, ਬੀਟਾ ਰੇਡੀਏਸ਼ਨ, ਅਤੇ ਨਿਊਟ੍ਰੌਨ ਰੇਡੀਏਸ਼ਨ (ਗੈਰ-ਜ਼ੀਰੋ ਰੈਸਟ ਐਨਰਜੀ ਵਾਲੇ ਕਣ)
  • ਅਕਾਉਸਟਿਕ ਰੇਡੀਏਸ਼ਨ, ਜਿਵੇਂ ਅਲਟ੍ਰਾਸਾਊਂਡ ਅਵਾਜ਼, ਅਤੇ ਸਿਸਮਿਕ ਵੇਵਜ਼ (ਕਿਸੇ ਭੌਤਿਕੀ ਸੰਚਾਰ ਮਾਧਿਅਮ ਉੱਤੇ ਨਿਰਭਰ)
  • ਗਰੈਵੀਟੇਸ਼ਨਲ ਰੇਡੀਏਸ਼ਨ, ਰੇਡੀਏਸ਼ਨ ਜੋ ਗਰੈਵੀਟੇਸ਼ਨਲ ਤਰੰਗਾਂ ਦੇ ਰੂਪ ਵਿੱਚ ਹੁੰਦੀ ਹੈ, ਜਾਂ ਸਪੇਸਟਾਈਮ ਦੇ ਕਰਵੇਚਰ ਵਿੱਚ ਰਿੱਪਲਾਂ ਦੇ ਰੂਪ ਵਿੱਚ ਹੁੰਦੀ ਹੈ
ਠੋਸ ਪਦਾਰਥ ਨੂੰ ਬਿੰਨਣ ਪ੍ਰਤਿ ਤਿੰਨ ਵੱਖਰੀਆਂ ਕਿਸਮਾਂ ਦੀ ਆਇਨਾਇਜ਼ਿੰਗ ਰੇਡੀਏਸ਼ਨ ਦੀਆਂ ਸਾਪੇਖਿਕ ਯੋਗਤਾਵਾਂ ਦਾ ਦ੍ਰਿਸ਼-ਚਿਤ੍ਰਣ। ਅਲਫ਼ਾ ਕਣ ਪੇਪਰ ਦੇ ਵਰਕੇ ਨਾਲ ਰੁਕ ਜਾਂਦੇ ਹਨ, ਜਦੋਂਕਿ ਬੀਟਾ ਕਣ ਕਿਸੇ ਐਲੂਮੀਨੀਅਮ ਪਲੇਟ ਦੁਆਰਾ ਰੋਕੇ ਜਾਂਦੇ ਹਨ। ਗਾਮਾ ਰੇਡੀਏਸ਼ਨ ਸਿੱਕੇ ਨੂੰ ਬਿੰਨਣ ਵੇਲ਼ੇ ਰੁਕ ਜਾਂਦੀ ਹੈ। ਇਸ ਸਰਲ ਕੀਤੇ ਚਿੱਤਰ ਬਾਰੇ ਚੇਤਾਵਨੀਆਂ ਨੂੰ ਨੋਟ ਕਰੋ
ਚਾਨਣ

ਨੋਟਸ ਅਤੇ ਹਵਾਲੇ

ਬਾਹਰੀ ਲਿੰਕ