ਅਲਕੀਨ

ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕੀਨ, ਓਲੇਫ਼ਿਨ ਜਾਂ ਓਲੇਫ਼ੀਨ ਇੱਕ ਅਤ੍ਰਿਪਤ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਘੱਟੋ=ਘੱਟ ਇੱਕ ਕਾਰਬਨ-ਕਾਰਬਨ ਦੂਹਰਾ ਜੋੜ ਹੋਵੇ।[1] ਬਗੈਰ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਜਿਹਨਾਂ ਨੂੰ ਮੋਨੋ-ਈਨਾਂ ਆਖਿਆ ਜਾਂਦਾ ਹੈ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2nਹੁੰਦਾ ਹੈ।[2] ਇਹਨਾਂ ਵਿੱਚ ਨਾਲ਼ ਰਲ਼ਦੀ ਅਲਕੇਨ ਦੇ ਮੁਕਾਬਲੇ ਦੋ ਹਾਈਡਰੋਜਨ ਪਰਮਾਣੂ ਘੱਟ ਹੁੰਦੇ ਹਨ (ਇੱਕੋ ਗਿਣਤੀ ਦੇ ਕਾਰਬਨ ਪਰਮਾਣੂਆਂ ਸਮੇਤ)।

ਸਭ ਤੋਂ ਸਾਦੀ ਅਲਕੀਨ ਐਥੀਲੀਨ ਦਾ 3-ਪਾਸੀ ਨਮੂਨਾ।

ਅਲਕੀਨ ਦੀ ਸਾਰਣੀ

ਅਲਕੀਨਫ਼ਾਰਮੂਲਾ3 ਡੀ ਫਾਰਮੂਲਉਬਾਲ ਦਰਜਾ [°C]ਪਿਘਲਣ ਦਰਜਾ [°C]ਸੰਘਣਾਪਣ [g•cm−3] (at 20 °C)
ਈਥੀਨ ਜਾਂ ਈਥਾਈਲੀਨC2H4−103.7 °C−169.2 °C1.178
ਪ੍ਰੋਪੀਨC3H6− 47.6− 185.21.81 ਗੈਸ
ਬਿਊਟੀਨC4H8-6.3−185.32.37 ਗੈਸ
ਪੈਂਟੀਨC5H1030-165.20.64
ਹੈਕਸੀਨC6H1262-1400.659 (ਤਰਲ ਜਾਂ ਦ੍ਰਵ)
ਹੈਪਟੀਨC7H1494−1190.697 (ਤਰਲ ਜਾਂ ਦ੍ਰਵ)

ਹਵਾਲੇ