ਅਲਕੇਨ

ਕਾਰਬਨੀ ਰਸਾਇਣਕ ਵਿਗਿਆਨ ਵਿੱਚ ਅਲਕੇਨ ਜਾਂ ਪੈਰਾਫ਼ਿਨ (ਅਜੇ ਵੀ ਵਰਤਿਆ ਜਾਂਦਾ ਇੱਕ ਇਤਿਹਾਸਕ ਨਾਂ ਜੀਹਦੇ ਹੋਰ ਮਤਲਬ ਵੀ ਹਨ) ਇੱਕ ਲਬਾਲਬ ਭਰਿਆ ਹਾਈਡਰੋਕਾਰਬਨ ਹੁੰਦਾ ਹੈ। ਇਹਦੇ ਵਿੱਚ ਸਿਰਫ਼ ਹਾਈਡਰੋਜਨ ਅਤੇ ਕਾਰਬਨ ਦੇ ਪਰਮਾਣੂ ਹੁੰਦੇ ਹਨ ਅਤੇ ਸਾਰੇ ਜੋੜ ਇਕਹਿਰੇ ਜੋੜ ਹੁੰਦੇ ਹਨ। ਅਚੱਕਰੀ ਅਲਕੇਨਾਂ ਦਾ ਆਮ ਰਸਾਇਣਕ ਢਾਂਚਾ CnH2n+2 ਹੁੰਦਾ ਹੈ। ਇਹਨਾਂ ਦੇ ਦੋ ਪ੍ਰਮੁੱਖ ਵਪਾਰੀ ਸਰੋਤ ਹਨ: ਕੱਚਾ ਤੇਲ ਅਤੇ ਕੁਦਰਤੀ ਗੈਸ

ਸਭ ਤੋਂ ਸਾਡੀ ਅਲਕੇਨ ਮੀਥੇਨ ਦਾ ਰਸਾਇਣਕ ਢਾਂਚਾ

ਭੌਤਿਕ ਗੁਣ

ਸਾਰੇ ਅਲਕੇਨ ਰੰਗਹੀਣ ਅਤੇ ਗੰਧਹੀਣ ਹਨ।[1][2]

ਅਲਕੇਨ ਦੀ ਸਾਰਨੀ

ਅਲਕੇਨਫ਼ਾਰਮੂਲਾਉਬਾਲ ਦਰਜਾ [°C]ਪਿਘਲਣ ਦਰਜਾ [°C]ਸੰਘਣਾਪਣ [g•cm−3] (at 20 °C)
ਮੀਥੇਨCH4-162-182ਗੈਸ
ਈਥੇਨC2H6-89-183ਗੈਸ
ਪ੍ਰੋਪੇਨC3H8-42-188ਗੈਸ
ਬਿਊਟੇਨC4H100-138ਗੈਸ
ਪੈਂਟੇਨC5H1236-1300.626 (ਤਰਲ ਜਾਂ ਦ੍ਰਵ)
ਹੈਕਸੇਨC6H1469-950.659 (ਤਰਲ ਜਾਂ ਦ੍ਰਵ)
ਹੈਪਟੇਨC7H1698-910.684 (ਤਰਲ ਜਾਂ ਦ੍ਰਵ)
ਔਕਟੇਨC8H18126-570.703 (ਤਰਲ ਜਾਂ ਦ੍ਰਵ)
ਨੋਨੇਨC9H20151-540.718 (ਤਰਲ ਜਾਂ ਦ੍ਰਵ)
ਡੈਕੇਨC10H22174-300.730 (ਤਰਲ ਜਾਂ ਦ੍ਰਵ)
ਅਨਡੈਕੇਨC11H24196-260.740 (ਤਰਲ ਜਾਂ ਦ੍ਰਵ)
ਡੋਡੈਕੇਨC12H26216-100.749 (ਤਰਲ ਜਾਂ ਦ੍ਰਵ)
ਹੈਕਸਾਡੈਕੇਨC16H34287180.773 (ਤਰਲ ਜਾਂ ਦ੍ਰਵ)
ਆਈਕੋਸੇਨC20H4234337ਠੋਸ
ਟਰਾਈਕੋਨਟੇਨC30H6245066ਠੋਸ
ਟੈਟਰਾਕੋਨਟੇਨC40H8252582ਠੋਸ
ਪੈਂਟਾਕੋਨਟੇਨC50H10257591ਠੋਸ
ਹੈਕਸਾਕੋਨਟੇਨC60H122625100ਠੋਸ

ਹਵਾਲੇ