ਅਲਜ਼ਾਈਮਰ ਰੋਗ

ਅਲਜ਼ਾਈਮਰ ਰੋਗ (AD), ਜਾਂ ਸਿਰਫ ਅਲਜ਼ਾਈਮਰ , 60% ਤੋਂ 70% dementia ਕੇਸਾਂ ਵਿੱਚ ਮਿਲਦਾ ਹੈ।[1][2] ਇਹ ਦਿਮਾਗ਼ੀ ਕਮਜ਼ੋਰੀ ਦਾ ਅਸਾਧ ਰੋਗ ਹੈ, ਜੋ ਆਮ ਤੌਰ ਤੇ ਹੌਲੀ ਹੌਲੀ ਸ਼ੁਰੂ ਹੁੰਦਾ ਹੈ ਅਤੇ ਸਮੇਂ ਨਾਲ ਗੰਭੀਰ ਰੂਪ ਅਖਤਿਆਰ ਕਰ ਲੈਂਦਾ ਹੈ।[1][2] ਇਹਦਾ ਆਮ ਆਰੰਭਿਕ ਲਛਣ ਤੁਰਤ ਭੁੱਲ ਜਾਣਾ ਹੈ।[1] ਅਲਜ਼ਾਈਮਰ ਵਧਦੀ ਉਮਰ ਦਾ ਰੋਗ ਹੈ ਅਤੇ ਇਸ ਰੋਗ ਨਾਲ ਵਿਅਕਤੀ ਦੀ ਯਾਦਸ਼ਕਤੀ ਏਨੀ ਕਮਜ਼ੋਰ ਹੋਣ ਲੱਗਦੀ ਕਿ ਉਹ ਲੋਕਾਂ ਦੇ ਨਾਂ ਅਤੇ ਚਿਹਰੇ ਭੁੱਲਣ ਲੱਗਦਾ ਹੈ। ਉਹ ਨੇੜਲੇ ਲੋਕਾਂ ਤੱਕ ਨੂੰ ਨਹੀਂ ਪਛਾਣ ਸਕਦਾ। ਰੋਗ ਵਧਣ ਨਾਲ ਹੋਰ ਲਛਣ ਪ੍ਰਗਟ ਹੋਣ ਲੱਗਦੇ ਹਨ: ਭਾਸ਼ਾ ਦੇ ਮਸਲੇ, ਗੁੰਮ ਹੋਣਾ, ਮੂਡੀ ਹੋ ਜਾਣਾ, ਪ੍ਰੇਰਨਾ ਮੁੱਕਣੀ, ਆਪਾ ਸੰਭਾਲ ਅਤੇ ਰੋਜ਼ਾਨਾ ਆਮ ਕਿਰਿਆਵਾਂ ਤੋਂ ਆਤੁਰਤਾ, ਅਤੇ ਵਰਤੋਂ ਵਿਹਾਰ ਦੇ ਮਸਲੇ।[1][2] As a person's condition declines they often withdraw from family and society.[1] Gradually, bodily functions are lost, ultimately leading to death.[3] ਰੋਗ ਵਧਣ ਦੀ ਸਪੀਡ ਭਿੰਨ ਭਿੰਨ ਹੋ ਸਕਦੀ ਹੈ, ਪਰ ਆਮ ਤੌਰ ਤੇ ਪਤਾ ਲੱਗਣ ਤੋਂ ਬਾਅਦ ਤਿੰਨ ਤੋਂ ਨੌਂ ਸਾਲ ਤੱਕ ਜ਼ਿੰਦਗੀ ਰਹਿ ਜਾਂਦੀ ਹੈ।[4]

ਅਲਜ਼ਾਈਮਰ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਇੱਕ ਆਮ ਉਮਰ ਦੇ ਵਿਅਕਤੀ ਦੇ ਦਿਮਾਗ਼ (ਖੱਬੇ) ਦੀ ਅਲਜ਼ਾਈਮਰ ਦੇ ਰੋਗੀ ਵਿਅਕਤੀ ਦੇ ਦਿਮਾਗ਼ (ਸੱਜੇ) ਨਾਲ ਇੱਕ ਦੀ ਤੁਲਨਾ। ਦੋਨਾਂ ਨੂੰ ਵੱਖ ਕਰਦੀਆਂ ਵਿਸ਼ੇਸ਼ਤਾਈਆਂ ਨਿਖੇੜੀਆਂ ਗਈਆਂ ਹਨ।
ਆਈ.ਸੀ.ਡੀ. (ICD)-10G30, F00
ਆਈ.ਸੀ.ਡੀ. (ICD)-9331.0, 290.1
ਓ.ਐਮ.ਆਈ. ਐਮ. (OMIM)104300
ਰੋਗ ਡੇਟਾਬੇਸ (DiseasesDB)490
ਮੈੱਡਲਾਈਨ ਪਲੱਸ (MedlinePlus)000760
ਈ-ਮੈਡੀਸਨ (eMedicine)neuro/13
MeSHD000544
GeneReviews
  • ਫਰਮਾ:NCBIBook2

ਅਲਜ਼ਾਈਮਰ ਰੋਗ ਦੇ ਕਾਰਨਾਂ ਦਾ ਨਿੱਗਰ ਗਿਆਨ ਨਹੀਂ ਮਿਲਦਾ।[1] 70% ਜੋਖਮ ਖਾਨਦਾਨੀ ਹੁੰਦਾ ਹੈ।[5]ਰਕਤਚਾਪ, ਸੂਗਰ ਰੋਗ, ਆਧੁਨਿਕ ਜੀਵਨਸ਼ੈਲੀ ਅਤੇ ਸਿਰ ਦੀ ਚੋਟ ਨਾਲ ਇਸ ਰੋਗ ਦੇ ਹੋਣ ਦਾ ਸੰਦੇਹ ਵੱਧ ਜਾਂਦਾ ਹੈ। ਆਮ ਕਰਕੇ 60 ਸਾਲ ਦੀ ਉਮਰ ਦੇ ਆਸਪਾਸ ਹੋਣ ਵਾਲੇ ਇਸ ਰੋਗ ਦਾ ਫਿਲਹਾਲ ਕੋਈ ਪੱਕਾ ਇਲਾਜ ਨਹੀਂ ਹੈ।

ਹਵਾਲੇ