ਆਈਸੋਟੋਪ

ਸਮਸਥਾਨਕ ਜਿਹਨਾਂ ਤੱਤਾ ਦੇ ਪਰਮਾਣੂ ਦੀ ਪਰਮਾਣੂ ਸੰਖਿਆ ਸਮਾਨ ਹੁੰਦੀ ਹੈ ਪਰ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ ਇਹਨਾਂ ਨੂੰ ਸਮਸਥਾਨਕ ਕਿਹਾ ਜਾਂਦਾ ਹੈ। ਕੁਝ ਸਮਸਥਾਨਕ ਰੇਡੀਓ ਐਕਟਿਵ ਹੁੰਦੇ ਹਨ।

ਉਦਾਹਰਨ

  • ਹਾਈਡ੍ਰੋਜਨ ਦੇ ਤਿੰਂਨ ਪਰਮਾਣੂ ਹੁੰਦੇ ਹਨ। ਪਰੋਟੀਅਮ 11H, ਡਿਊਟੀਰੀਅਮ 12H ਜਾਂ Dਅਤੇ ਟ੍ਰਿਟੀਅਮ 13H ਜਾਂ T। ਹਰੇਕ ਦੀ ਪਰਮਾਣੂ ਸੰਖਿਆ ਸਮਾਨ ਹੈ ਪਰ ਪੁੰਜ ਸੰਖਿਆ ਕ੍ਰਮਵਾਰ 1, 2 ਅਤੇ 3 ਹੈ।
  • ਕਲੋਰੀਨ ਦੇ ਦੋ ਸਮਸਥਾਨਕ ਦੋ ਹੁੰਦੇ ਹਨ 1735Clਅਤੇ 1737Cl
  • ਕਾਰਬਨ ਦੇ ਵੀ ਤਿੰਨ ਸਮਸਥਾਨਕ ਹੁੰਦੇ ਹਨ। 612C, 613C ਅਤੇ 614C
  • ਯੂਰੇਨੀਅਮ ਦੇ ਦੋ ਸਮਸਥਾਨਕ ਹੁੰਦੇ ਹੈ ਜੋ ਕਿ ਕ੍ਰਮਵਾਰ 92235U ਅਤੇ 92237U ਹਨ।[1]

ਲਾਭ

ਕੁਝ ਸਮਸਥਾਨਕ ਦਾ ਵਿਸ਼ੇਸ਼ ਗੁਣ ਹੋਣ ਕਰ ਕੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ।

  • ਯੂਰੇਨੀਅਮ ਦੇ ਇੱਕ ਸਮਸਥਾਨਕ ਦੀ ਵਰਤੋਂ ਪਰਮਾਣੂ ਭੱਠੀ ਵਿੱਚ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
  • ਕੈਂਸਰ ਦੇ ਇਲਾਜ ਵਿੱਚ ਕੋਬਾਲਟ ਦੇ ਸਮਸਥਾਨਕ ਦੀ ਵਰਤੋਂ ਕੀਤੀ ਜਾਂਦੀ ਹੈ।
  • ਥਾਇਰਾੱਈਡ ਰੋਗ ਦੇ ਇਲਾਜ ਵਿੱਚ ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ