ਇਲੈਕਟ੍ਰਾਨਿਕ ਸੰਗੀਤ

ਇਲੈਕਟ੍ਰਾਨਿਕ ਸੰਗੀਤ (ਅੰਗਰੇਜ਼ੀ: Electronic music) ਅਜਿਹੇ ਸੰਗੀਤ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇਲੈਕਟ੍ਰਾਨਿਕ ਸਾਜ਼ ਅਤੇ ਇਲੈਕਟ੍ਰਾਨਿਕ ਸੰਗੀਤ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਸੰਗੀਤਕਾਰ ਨੂੰ ਇਲੈਕਟ੍ਰਾਨਿਕ ਸੰਗੀਤਕਾਰ ਕਿਹਾ ਜਾਂਦਾ ਹੈ। ਇਲੈਕਟ੍ਰੋਮਕੈਨੀਕਲ ਅਤੇ ਇਲੈਕਟ੍ਰਾਨਿਕ ਤਕਨੀਕ ਨਾਲ ਪੈਦਾ ਕੀਤੀਆਂ ਧੁਨੀਆਂ ਵਿੱਚ ਫ਼ਰਕ ਹੁੰਦਾ ਹੈ।[1] ਟੇਲਹਾਰਮੋਨੀਅਮ, ਹੈਮੰਡ ਔਰਗਨ ਅਤੇ ਇਲੈਕਟ੍ਰਿਕ ਗਿਟਾਰ ਇਲੈਕਟ੍ਰੋਮਕੈਨੀਕਲ ਸਾਜ਼ ਹਨ ਜਦ ਕਿ ਥੇਰੇਮਿਨ, ਸਿੰਥੇਸਾਈਜ਼ਰ ਅਤੇ ਕੰਪਿਊਟਰ ਸ਼ੁੱਧ ਇਲੈਕਟ੍ਰਾਨਿਕ ਸਾਜ਼ ਹਨ[2]

1990ਵੀ ਸਦੀ ਦੇ ਵਿੱਚ ਸਸਤੀ ਸੰਗੀਤ ਤਕਨਾਲਜੀ ਦੇ ਆਉਣ ਨਾਲ ਇਲੈਕਟ੍ਰਾਨਿਕ ਸੰਗੀਤ ਆਮ ਲੋਕਾਂ ਦੁਆਰਾ ਬਣਾਇਆ ਜਾਣਾ ਸ਼ੁਰੂ ਹੋਇਆ। ਸਮਕਾਲੀ ਇਲੈਕਟ੍ਰਾਨਿਕ ਸੰਗੀਤ ਵਿੱਚ ਪ੍ਰਯੋਗਵਾਦੀ ਕਲਾਤਮਕ ਸੰਗੀਤ ਤੋਂ ਲੈਕੇ ਇਲੈਕਟ੍ਰਾਨਿਕ ਡਾਂਸ ਸੰਗੀਤ ਵਰਗੀਆਂ ਕਿਸਮਾਂ ਸ਼ਾਮਿਲ ਹਨ।

ਹਵਾਲੇ

ਬਾਹਰੀ ਲਿੰਕ