ਉਸਾਮਾ ਬਿਨ ਲਾਦੇਨ

ਸਾਊਦੀ ਅਰਬ ਦੇ ਅੱਤਵਾਦੀ ਅਤੇ ਅਲ-ਕਾਇਦਾ ਦੇ ਸਹਿ-ਸੰਸਥਾਪਕ (1957-2011)

ਉਸਾਮਾ ਬਿਨ ਮੁਹੰਮਦ ਬਿਨ ਅਵਾਦ ਬਿਨ ਲਾਦੇਨ ਅਰਬੀ : أسامة بن محمد بن عوض بن لادن) (ਜਨਮ: 10 ਮਾਰਚ 1957 - 2 ਮਈ 2011) ਅਲਕਇਦਾ ਦਾ ਸੰਸਥਾਪਕ ਸੀ।[1] ਅਮਰੀਕੀ ਰਾਸ਼ਰਪਤੀ ਬਰਾਕ ਓਬਾਮਾ ਅਨੁਸਾਰ ਇਸ ਸੰਸਥਾ ਦੇ ਮੁੱਖੀ ਉਸਾਮਾ ਬਿਨ ਲਾਦੇਨ ਨੂੰ ਅਮਰੀਕੀ ਫੌਜ ਨੇ 2 ਮਈ 2011 ਨੂੰ ਪਾਕਿਸਤਾਨ ਵਿੱਚ ਮਾਰ ਦਿੱਤਾ।

ਪੁਰਾਣੀ ਜਿੰਦਗੀ ਅਤੇ ਸਿੱਖਿਆ

ਉਸਾਮਾ ਬਿਨ ਮੁਹੰਮਦ ਬਿਨ ਅਵਾਦ ਬਿਨ ਲਾਦੇਨ [2]ਰਿਆਧ, ਸਾਉਦੀ ਅਰਬ ਵਿਚ ਯਮਨ ਮੁਹੰਮਦ ਬਿਨ ਅਵਾਦ  ਬਿਨ ਲਾਦੇਨ ਦੇ ਘਰ ਇੱਕ ਉੱਚ ਸ਼੍ਰੈਣੀ ਪਰਿਵਾਰ ਵਿੱਚ ਹੋਇਆ।1968 ਵਿੱਚ ਜਦ ਉਸਾਮਾ ਦੇ ਪਿਤਾ ਦੀ ਮੌਤ ਇੱਕ ਹਵਾਈਜਹਾਜ ਦੁਰਘਟਨਾ ਵਿੱਚ ਹੋ ਗਈ ਤਾਂ ਇਹ ਛੋਟੀ ਉਮਰ ਵਿੱਚ ਹੀ ਕਰੋੜਪਤੀ ਬਣ ਗਿਆ। ਉਸ ਸਮੇਂ ਇਹ ਸਾਉਦੀ ਅਰਬ ਦੇ ਸ਼ਾਹ ਅਬਦੂਲਾ ਅਜ਼ੀਜ਼ ਯੂਨੀਵਰਸਿਟੀ ਵਿੱਚ ਸਿਵਲ  ਇੰਜੀਨਿਅਰਿੰਗ ਦੀ ਪੜ੍ਹਾਈ ਕਰਦਾ ਸੀ।  ਇਸੇ ਦੌਰਾਨ ਕੱਟੜਪੰਥੀ ਇਸਲਾਮੀ ਸਿੱਖਿਆਰਥੀਆਂ ਦੇ ਸੰਪਰਕ ਵਿੱਚ ਆ ਗਿਆ।  

      2001 ਵਿੱਚ ਉਸਾਮਾ ਬਿਨ ਲਾਦੇਨ 

 ਸੂਚਨਾ

ਹਵਾਲੇ