ਐਡਵਿਨ ਹਬਲ

ਐਡਵਿਨ ਪਾਵੇਲ ਹਬਲ (20 ਨਵੰਬਰ, 1889 – 28 ਸਤੰਬਰ, 1953)[1] ਇੱਕ ਅਮਰੀਕੀ ਖਗੋਲਵਿਗਿਆਨੀ ਸੀ। ਉਸ ਨੇ ਪਾਰ-ਗਲੈਕਸੀ ਖਗੋਲ-ਵਿਗਿਆਨ ਅਤੇ ਅਬਜਰਬੇਸ਼ਨਲ ਬ੍ਰਹਿਮੰਡ ਵਿਗਿਆਨ ਦੇ ਖੇਤਰਾਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸਨੂੰ ਸਰਬ ਸਮਿਆਂ ਦਾ ਸਭ ਤੋਂ ਮਹੱਤਵਪੂਰਨ ਖਗੋਲ ਵਿਗਿਆਨੀ ਮੰਨਿਆ ਜਾਂਦਾ ਹੈ।[2][3]

ਐਡਵਿਨ ਹਬਲ
ਤਸਵੀਰ:Edwin-hubble.jpg
ਜਨਮ
ਐਡਵਿਨ ਪਾਵੇਲਹਬਲ

(1889-11-20)20 ਨਵੰਬਰ 1889
ਮਾਰਸ਼ਫੀਲਡ, ਮਿਸੂਰੀ,ਯੂਐਸ
ਮੌਤ28 ਸਤੰਬਰ 1953(1953-09-28) (ਉਮਰ 63)
ਸੈਨ ਮਰੀਨੋ, ਕੈਲੀਫੋਰਨੀਆ, ਯੂਐਸ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸ਼ਿਕਾਗੋ ਯੂਨੀਵਰਸਿਟੀ
ਕੁਈਨਜ਼ ਕਾਲਜ, ਆਕਸਫੋਰਡ
ਲਈ ਪ੍ਰਸਿੱਧਹਬਲ ਕ੍ਰਮ
ਜੀਵਨ ਸਾਥੀਗ੍ਰੇਸ ਬੁਰਕ ਸੀਨੀਅਰ
ਪੁਰਸਕਾਰਨਿਊਕੌਂਬ ਕਲੀਵਲੈਂਡ ਇਨਾਮ 1924
ਵਿਗਿਆਨ ਦੀ ਵਿਸ਼ੇਸ਼ ਸੇਵਾ ਲਈ ਬਰਨਾਰਡ ਮੈਡਲ 1935
ਬਰੂਸ ਮੈਡਲ 1938
ਫਰੈਂਕਲਿਨ ਮੈਡਲ 1939
ਰਾਇਲ ਐਸਟਰੋਨੌਮੀਕਲ ਸੋਸਾਇਟੀ ਦਾ ਗੋਲਡ ਮੈਡਲ 1940
ਲੀਜ਼ਨ ਆਫ਼ ਮੈਰਿਟ 1946
ਵਿਗਿਆਨਕ ਕਰੀਅਰ
ਖੇਤਰਖਗੋਲਵਿਗਿਆਨ
ਅਦਾਰੇਸ਼ਿਕਾਗੋ ਯੂਨੀਵਰਸਿਟੀ
ਮਾਉਂਟ ਵਿਲਸਨ ਆਬਜਰਵੇਟਰੀ
Influencedਐਲਨ ਸਾਂਡੇਜ਼
ਦਸਤਖ਼ਤ

ਹਬਲ ਨੇ ਖੋਜ ਕੀਤੀ ਕਿ ਬਹੁਤ ਸਾਰੀਆਂ ਵਸਤਾਂ ਨੂੰ ਪਹਿਲਾਂ ਧੂੜ ਅਤੇ ਗੈਸ ਦੇ ਬੱਦਲ ਸਮਝਿਆ ਜਾਂਦਾ ਸੀ ਅਤੇ "ਧੁੰਦੂਕਾਰਾ" ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਸੀ, ਉਹ ਦਰਅਸਲ ਆਕਾਸ਼ਗੰਗਾ ਤੋਂ ਪਰੇ ਗਲੈਕਸੀਆਂ ਹਨ।[4] ਉਸ ਨੇ ਕਲਾਸੀਕਲ ਸੇਫੀਦ ਵੇਰੀਏਬਲ ਦੀ ਚਮਕ ਅਤੇ ਝਪਕਣ ਦਾ ਕਾਲਖੰਡ[5][6] (ਜੋ 1908 ਵਿੱਚ ਹੇਨਰੀਏਟਾ ਸਵਾਨ ਲੀਵਿਟ ਨੇ ਲੱਭਿਆ) ਵਿੱਚਕਾਰ ਤਕੜੇ ਪ੍ਰਤੱਖ ਸੰਬੰਧ ਦੀ[7] ਗੈਲੈਕਸੀ ਅਤੇ ਪਾਰ-ਗਲੈਕਸੀ ਦੂਰੀ ਦੇ ਸਕੇਲ ਲਈ ਵਰਤੋਂ ਕੀਤੀ।[8][9] ਉਸ ਨੇ ਇਹ ਵੀ ਪਤਾ ਲਾਇਆ ਕਿ ਕੋਈ ਗਲੈਕਸੀ ਧਰਤੀ ਤੋਂ ਜਿੰਨੀ ਦੂਰ ਹੁੰਦੀ ਹੈ, ਇਸ ਤੋਂ ਆਉਣ ਵਾਲੀ ਰੌਸ਼ਨੀ ਦੇ ਡੌਪਲਰ ਪ੍ਰਭਾਵ ਉਨਾ ਵੱਧ ਹੁੰਦਾ ਹੈ। ਮਤਲਬ ਉਸ ਵਿੱਚ ਲਾਲੀ ਵਧੇਰੇ ਨਜ਼ਰ ਆਉਂਦੀ ਹੈ। ਇਸ ਦਾ ਨਾਮ "ਹਬਲ ਸਿਧਾਂਤ" ਰੱਖਿਆ ਗਿਆ ਹੈ ਅਤੇ ਇਸ ਦਾ ਸਿੱਧਾ ਭਾਵ ਸਾਹਮਣੇ ਆਇਆ ਕਿ ਸਾਡਾ ਬ੍ਰਹਿਮੰਡ ਲਗਾਤਾਰ ਵਧਦੀ ਗਤੀ ਨਾਲ ਫੈਲ ਰਿਹਾ ਹੈ।

ਹਬਲ ਦਾ ਨਾਂ ਹਬਲ ਸਪੇਸ ਟੈਲੀਸਕੋਪ ਲਈ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜਿਸ ਨੂੰ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਸ ਦਾ ਮਾਡਲ ਉਸਦੇ ਆਪਣੇ ਸ਼ਹਿਰ ਮਾਰਸ਼ਫੀਲਡ, ਮਿਸੂਰੀ ਵਿੱਚ ਪ੍ਰਮੁੱਖ ਤੌਰ 'ਤੇ ਸਥਾਪਿਤ ਕੀਤਾ ਗਿਆ ਸੀ। 

ਜੀਵਨੀ

ਐਡਵਿਨ ਹਬਲ ਦਾ ਜਨਮ 20 ਨਵੰਬਰ 1889 ਨੂੰ ਮਾਰਸਫੀਲਡ, ਮਿਸੂਰੀ ਵਿੱਚ ਵਰਜੀਨੀਆ ਲੀ ਹਬਲ (ਪਹਿਲਾਂ ਜੇਮਜ਼) (1864–1934)[10] ਅਤੇ ਇੱਕ ਬੀਮਾ ਅਗਜੈਕਟਿਵ ਜੌਨ ਪਾਵੇਲ ਹਬਲ ਦੇ ਪਰਵਾਰ ਵਿੱਚ ਹੋਇਆ ਸੀ ਅਤੇ 1900 ਵਿੱਚ ਪਰਿਵਾਰ ਵਹੀਟਨ, ਇਲੀਨੋਇਸ ਵਿੱਚ ਚਲੇ ਗਿਆ ਸੀ।[11] ਆਪਣੇ ਬਚਪਨ ਦੇ ਦਿਨਾਂ ਵਿਚ, ਉਹ ਆਪਣੀ ਬੌਧਿਕ ਕਾਬਲੀਅਤ ਨਾਲੋਂ ਆਪਣੀ ਐਥਲੈਟੀਕ ਫੁਰਤੀ ਲਈ ਵਧੇਰੇ ਜਾਣਿਆ ਜਾਂਦਾ ਸੀ, ਹਾਲਾਂਕਿ ਉਹ ਸਪੈਲਿੰਗਾਂ ਨੂੰ ਛੱਡ ਕੇ ਹਰ ਵਿਸ਼ੇ ਵਿੱਚ ਚੰਗੇ ਨੰਬਰ ਪ੍ਰਾਪਤ ਕਰਦਾ ਸੀ। ਐਡਵਿਨ ਬੇਸਬਾਲ, ਫੁੱਟਬਾਲ, ਬਾਸਕਟਬਾਲ ਖੇਡਣ ਵਾਲਾ ਇੱਕ ਵਧੀਆ ਅਥਲੀਟ ਸੀ, ਅਤੇ ਉਹ ਹਾਈ ਸਕੂਲ ਅਤੇ ਕਾਲਜ ਦੋਵਾਂ ਵਿੱਚ ਟ੍ਰੈਕ ਦੌੜ ਲਗਾਉਂਦਾ ਰਿਹਾ। ਉਸਨੇ ਬਾਸਕਟਬਾਲ ਕੋਰਟ ਤੇ ਸੈਂਟਰ ਤੋਂ ਨਿਸ਼ਾਨੇਬਾਜ਼ ਗਾਰਡ ਤੱਕ ਅਨੇਕ ਪੁਜੀਸ਼ਨਾਂ ਤੇ ਖੇਡਿਆ। ਦਰਅਸਲ ਹਬਲ ਨੇ ਸ਼ਿਕਾਗੋ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਨੂੰ 1907 ਵਿੱਚ ਇਸਦਾ ਪਹਿਲਾ ਕਾਨਫਰੰਸ ਖ਼ਿਤਾਬ ਲੈਣ ਵਿੱਚ ਅਗਵਾਈ ਕੀਤੀ ਸੀ। ਉਸ ਨੇ 1906 ਵਿੱਚ ਇੱਕ ਹਾਈ ਸਕੂਲ ਟ੍ਰੈਕ ਅਤੇ ਫੀਲਡ ਮੀਟ ਵਿੱਚ ਸੱਤ ਪਹਿਲੇ ਸਥਾਨ ਜਿੱਤੇ ਅਤੇ ਇੱਕ ਤੀਜਾ ਸਥਾਨ ਪ੍ਰਾਪਤ ਕੀਤਾ।

ਹਵਾਲੇ ਅਤੇ ਸੂਚਨਾ