ਐਮਾਜ਼ਾਨ ਅਲੈਕਸਾ

ਐਮਾਜ਼ਾਨ ਅਲੈਕਸਾ, ਜਿਸਨੂੰ ਸਿਰਫ਼ ਅਲੈਕਸਾ ਵਜੋਂ ਵੀ ਜਾਣਿਆ ਜਾਂਦਾ ਹੈ ਐਮਾਜ਼ਾਨ ਕੰਪਨੀ ਦੁਆਰਾ ਵਿਕਸਤ ਇੱਕ ਬੁੱਧੀਮਾਨ ਨਿੱਜੀ ਸਹਾਇਕ ਹੈ। ਇਹ ਆਵਾਜ਼ ਸੰਚਾਰ, ਸੰਗੀਤ ਪਲੇਬੈਕ, ਸੂਚੀ ਬਣਾਉਣਾ, ਅਲਾਰਮ ਲਗਾਉਣ, ਪੋਡਕਾਸਟਾਂ ਨੂੰ ਲੜੀਵੱਧ ਕਰਨਾ, ਆਡੀਓਬੁੱਕਾਂ ਨੂੰ ਚਲਾਉਣ ਅਤੇ ਮੌਸਮ, ਟ੍ਰੈਫਿਕ ਅਤੇ ਹੋਰ ਜੋ ਤਹੁਾਨੂੰ ਜਰੂਰਤ ਹੈ ਲੋੜੀਦੀ ਜਾਣਕਾਰੀ ਦੇਣ ਦੇ ਯੋਗ ਹੈ। ਅਲੈਕਸਾ ਕੁਝ ਸਮਾਰਟ ਡਿਵਾਈਸਾਂ ਨੂੰ ਘਰੇਲੂ ਆਟੋਮੇਸ਼ਨ ਸਿਸਟਮ ਦੇ ਤੌਰ ਤੇ ਵਰਤ ਕੇ ਕੰਟਰੋਲ ਕਰ ਸਕਦਾ ਹੈ। ਇਹ ਵਰਤੋਂਕਾਰ ਨੂੰ ਅਵਾਜ ਰਾਹੀ ਸੁਣ ਕੇ ਕੰਮ ਕਰਦਾ ਹੈ। ਇਹ ਤੁਹਾਡੇ ਘਰ ਦੇ ਉਹ ਸਾਰੇ ਕੰਮ ਜੋ ਸਮਾਰਟ ਹਨ ਉਹਨਾਂ ਨੂੰ ਚਾਲੂ ਕਰਨ ਜਾਂ ਬੰਦ ਕਰਨ ਦਾ ਕੰਮ ਕਰਦਾ ਹੈ। ਇਹ ਨੂੰ ਚਾਲੂ ਕਰਨ ਲਈ ਕਿਸੇ ਬਟਨ ਦੀ ਜਰੂਰਤ ਨਹੀਂ ਸਿਰਫ ਇਸ ਦਾ ਨਾਮ ਪੁਕਾਰਨ ਨਾਲ ਹੀ ਇਹ ਸਹਾਇਕ ਚਾਲੂ ਹੋ ਜਾਂਦਾ ਹੈ ਅਤੇ ਤੁਹਾਡੀ ਦਿਤੀ ਹੋਈ ਹਦਾਇਤ ਮੁਤਾਬਕ ਕੰਮ ਕਰਦਾ ਹੈ। ਇਸ ਸਮੇਂ ਅਲੈਕਸਾ ਨਾਲ ਗੱਲਬਾਤ ਅਤੇ ਸੰਚਾਰ ਸਿਰਫ ਅੰਗਰੇਜ਼ੀ, ਜਰਮਨ ਵਿੱਚ ਹੀ ਉਪਲਬਧ ਹੈ। ਭਵਿਖ ਵਿੱਚ ਇਹ ਸਮਾਰਟ ਸਹਾਇਕ ਹੋਰ ਵੀ ਭਾਸ਼ਾ ਵਿੱਚ ਮਿਲਣ ਦੀ ਸੰਭਾਵਨਾ ਹੈ।[2]

ਐਮਾਜ਼ਾਨ ਅਲੈਕਸਾ
ਉੱਨਤਕਾਰਐਮਾਜ਼ਾਨ
ਪਹਿਲਾ ਜਾਰੀਕਰਨਨਵੰਬਰ 6, 2014; 9 ਸਾਲ ਪਹਿਲਾਂ (2014-11-06)
ਆਪਰੇਟਿੰਗ ਸਿਸਟਮਫਾਇਰ ਓਐਸ 5.0 ਜਾਂ ਵੱਧ, ਆਈਓਐਸ 11.0 ਜਾਂ ਵੱਧ[1]
ਐਂਡਰੌਇਡ (ਔਪਰੇਟਿੰਗ ਸਿਸਟਮ) 4.4 ਜਾਂ ਵੱਧ
ਪਲੇਟਫ਼ਾਰਮਐਮਾਜ਼ਾਨ ਈਕੋ
ਫਾਇਰ ਓਐਸ
ਆਈਓਐਸ
ਐਂਡਰੌਇਡ (ਔਪਰੇਟਿੰਗ ਸਿਸਟਮ)
ਲਿਨਅਕਸ
ਵਿੰਡੋਜ਼
ਉਪਲੱਬਧ ਭਾਸ਼ਾਵਾਂਅੰਗਰੇਜ਼ੀ
ਫਰੈਂਚ
ਜਰਮਨ
ਜਾਪਾਨੀ
ਇਟਾਲੀਅਨ
ਸਪੈਨਿਸ਼
ਪੁਰਤਗਾਲੀ
ਹਿੰਦੀ
ਅਰਬੀ
ਕਿਸਮਇੰਟੈਲੀਜੈਂਟ ਪਰਸਨਲ ਅਸਿਸਟੈਂਟ, ਕਲਾਉਡ-ਅਧਾਰਿਤ ਵੌਇਸ ਸੇਵਾ
ਵੈੱਬਸਾਈਟdeveloper.amazon.com/alexa

ਹਵਾਲੇ