ਓਸਲੋ

ਨਾਰਵੇ ਦੀ ਰਾਜਧਾਨੀ

ਓਸਲੋ ਯੂਰਪ ਮਹਾਂਦੀਪ ਵਿੱਚ ਸਥਿਤ ਨਾਰਵੇ ਦੇਸ਼ ਦੀ ਰਾਜਧਾਨੀ ਅਤੇ ਉੱਥੋਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਸੰਨ 1624 ਤੋਂ 1879 ਤੱਕ ਕਰਿਸਤਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਧੁਨਿਕ ਓਸਲੋ ਦੀ ਸਥਾਪਨਾ 3 ਜਨਵਰੀ 1838 ਨੂੰ ਇੱਕ ਨਗਰ ਨਿਗਮ ਦੇ ਰੂਪ ਵਿੱਚ ਕੀਤੀ ਗਈ ਸੀ।

ਓਸਲੋ ਦਾ ਨਿਸ਼ਾਨ
ਓਸਲੋ ਦਾ ਨਕਸ਼ਾ
ਤਸਵੀਰ:Bygdøy lovely.jpg
ਬਿਗਦੋਈ
ਨਾਰਵੇ ਦੀ ਸੰਸਦ

ਸ਼ਹਿਰੀ ਖੇਤਰ

1 ਜਨਵਰੀ 2016 ਤਕ, ਓਸਲੋ ਦੀ ਨਗਰਪਾਲਿਕਾ ਦੀ ਅਬਾਦੀ 658,390 ਸੀ।[1] ਸ਼ਹਿਰੀ ਖੇਤਰ ਨਗਰਪਾਲਿਕਾ ਦੀਆਂ ਹੱਦਾਂ ਤੋਂ ਅੱਗੇ ਆਲੇ ਦੁਆਲੇ ਵਾਲੀ ਅਕੇਸਰਹਸ ਦੀ ਕਾਊਂਟੀ ਤੱਕ ਫੈਲ ਗਿਆ ਹੈ; ਇਸ ਸਾਰੇ ਪਾਸਾਰ ਦੀ ਕੁੱਲ ਆਬਾਦੀ 942,084 ਹੈ।[2]

ਹਵਾਲੇ