ਔਲੀਵਰ ਕਰੌਮਵੈੱਲ

ਔਲੀਵਰ ਕਰੌਮਵੈੱਲ (25 ਅਪ੍ਰੈਲ 1599  – 3 ਸਤੰਬਰ, 1658)[lower-alpha 1] ਇੱਕ ਅੰਗਰੇਜ਼ੀ ਫੌਜੀ ਅਤੇ ਸਿਆਸੀ ਆਗੂ ਸੀ।  ਉਹ 1653 ਤੋਂ ਲੈ ਕੇ ਉਸਦੀ ਮੌਤ ਤੱਕ ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦੇ ਰਾਸ਼ਟਰਮੰਡਲ ਦੇ ਲਾਰਡ ਪ੍ਰੋਟੈਕਟਰ ਦੇ ਤੌਰ 'ਤੇ ਕੰਮ ਕਰਦਾ ਰਿਹਾ, ਉਹ ਇੱਕੋ ਸਮੇਂ ਰਾਜ ਦਾ ਮੁਖੀ ਅਤੇ ਨਵੇਂ ਗਣਰਾਜ ਦੀ ਸਰਕਾਰ ਦਾ ਮੁਖੀ ਰਿਹਾ।  

ਹਿਜ਼ ਹਾਈਨੈਸ
ਔਲੀਵਰ ਕਰੌਮਵੈੱਲ
1656 ਦਾ ਸੈਮੂਅਲ ਕੂਪਰ ਵਲੋਂ ਬਣਾਇਆ ਕਰੌਮਵੈੱਲ ਦਾ ਪੋਰਟਰੇਟ
ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦੇ ਰਾਸ਼ਟਰਮੰਡਲ ਦਾ ਪਹਿਲਾ ਲਾਰਡ ਪ੍ਰੋਟੈਕਟਰ
ਦਫ਼ਤਰ ਵਿੱਚ
16 ਦਸੰਬਰ 1653 – 3 ਸਤੰਬਰ 1658
ਤੋਂ ਪਹਿਲਾਂਕੌਂਸਲ ਆਫ ਸਟੇਟ
ਤੋਂ ਬਾਅਦਰਿਚਰਡ ਕਰੌਮਵੈੱਲ
ਪਾਰਲੀਮੈਂਟ ਮੈਂਬਰ
(ਕੈਮਬ੍ਰਿਜ)
ਦਫ਼ਤਰ ਵਿੱਚ
1640–1649
ਮੋਨਾਰਕਚਾਰਲਸ ਪਹਿਲਾ
ਪਾਰਲੀਮੈਂਟ ਮੈਂਬਰ
(ਹੈਟਿੰਗਡਨ)
ਦਫ਼ਤਰ ਵਿੱਚ
1628–1629
ਮੋਨਾਰਕਚਾਰਲਸ ਪਹਿਲਾ
ਨਿੱਜੀ ਜਾਣਕਾਰੀ
ਜਨਮ25 ਅਪਰੈਲ 1599
ਹੰਟਿੰਗਡਨ, ਹੰਟਿੰਗਡਨਸ਼ਾਇਰ, ਕਿੰਗਡਮ ਆਫ਼ ਇੰਗਲੈਂਡ
ਮੌਤ3 ਸਤੰਬਰ 1658 (ਉਮਰ 59)
ਵ੍ਹਾਈਟ ਹਾੱਲ, ਲੰਡਨ, ਪ੍ਰੋਟੈਕਟਰੇਟ
ਕਬਰਿਸਤਾਨਟਾਈਬਰਨ, ਲੰਡਨ
ਕੌਮੀਅਤਅੰਗਰੇਜ਼
ਜੀਵਨ ਸਾਥੀ
ਐਲਿਜ਼ਾਬੈਥ ਬੋਚਿਆਰ
(ਵਿ. invalid year)
ਬੱਚੇ
  • ਰਾਬਰਟ
  • ਔਲੀਵਰ
  • ਬ੍ਰਿਜੈੱਟ
  • ਰਿਚਰਡ
  • ਹੈਨਰੀ
  • ਐਲਿਜ਼ਾਬੈਥ
  • ਜੇਮਜ਼
  • ਮੇਰੀ
  • ਫਰਾਂਸਸ
ਮਾਪੇ
  • ਰਾਬਰਟ ਕਰੌਮਵੈੱਲ (ਪਿਤਾ)
  • ਐਲਿਜ਼ਾਬੈਥ ਸਟੇਵਾਰਡ (ਮਾਂ)
ਅਲਮਾ ਮਾਤਰਸਿਡਨੀ ਸਸੈਕਸ ਕਾਲਜ, ਕੈਮਬ੍ਰਿਜ
ਕਿੱਤਾਕਿਸਾਨ, ਪਾਰਲੀਮੈਂਟ ਮੈਂਬਰ, ਸੈਨਾ ਕਮਾਂਡਰ
ਦਸਤਖ਼ਤ
ਛੋਟਾ ਨਾਮ"ਓਲਡ ਆਇਰਨਸਾਈਡਜ਼"
ਫੌਜੀ ਸੇਵਾ
ਵਫ਼ਾਦਾਰੀਗੋਲਸਿਰ
ਬ੍ਰਾਂਚ/ਸੇਵਾਪੂਰਬੀ ਐਸੋਸੀਏਸ਼ਨ (1643-1645); ਨਿਊ ਮਾਡਲ ਆਰਮੀ (1645–1646)
ਸੇਵਾ ਦੇ ਸਾਲ1643–1651
ਰੈਂਕਕਰਨਲ (1643 & nbsp; - 1644 ); ਲੈਫਟੀਨੈਂਟ-ਜਨਰਲ ਆਫ਼ ਹਾਰਸ (1644-1645 ਤੋਂ ਪਹਿਲਾਂ); ਲੈਫਟੀਨੈਂਟ-ਜਨਰਲ (1645-1646)ਆਫ਼ ਕਵਲਰੀ
ਕਮਾਂਡਕੈਮਬ੍ਰਿਜਸ਼ਾਇਰਆਇਰਨਸਾਈਡਜ਼ (1643– 1644 ਤੋਂ ਪਹਿਲਾਂ); ਪੂਰਬੀ ਐਸੋਸੀਏਸ਼ਨ (1644–1645 ਤੋਂ ਪਹਿਲਾਂ); ਨਿਊ ਮਾਡਲ ਆਰਮੀ (1645–1646)
ਲੜਾਈਆਂ/ਜੰਗਾਂ'ਅੰਗਰੇਜ਼ੀ ਸਿਵਲ ਜੰਗ: '
  • ਗੇਨੇਸਬਰਗ
  • ਮਾਰਸਟਨ ਮੁੂਰ
  • ਨਿਊਬਰੀ II
  • ਨਸੇਬੀ
  • ਲੈਂਗਪੋਰਟ
  • ਪ੍ਰੈਸਟਨ
  • ਡਨਬਰ
  • ਵਰਸੇਸਟਰ

ਕਰੌਮਵੈੱਲ ਇੱਕ ਮੱਧਵਰਗੀ ਭੱਦਰ ਘਰਾਣੇ ਵਿੱਚ ਪੈਦਾ ਹੋਇਆ ਸੀ, ਲੇਕਿਨ ਉਸਦਾ ਪਰਿਵਾਰ ਕਿੰਗ ਹੈਨਰੀ ਅੱਠਵਾਂ ਦੇ ਮੰਤਰੀ ਥਾਮਸ ਕ੍ਰੋਮਵੈਲ ਦੀ ਭੈਣ ਦੇ ਖ਼ਾਨਦਾਨ ਵਿੱਚੋਂ ਸੀ। ਉਸ ਦੇ ਜੀਵਨ ਦੇ ਪਹਿਲੇ 40 ਸਾਲਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਕਿਉਂਕਿ ਉਸ ਦੀਆਂ ਨਿੱਜੀ ਚਿੱਠੀਆਂ ਵਿੱਚੋਂ ਕੇਵਲ ਚਾਰ ਮਿਲਦੀਆਂ ਹਨ ਅਤੇ ਜਾਂ ਫਿਰ 1628 ਵਿੱਚ ਦਿੱਤੇ ਇੱਕ ਭਾਸ਼ਣ ਦਾ ਸੰਖੇਪ ਬਚਿਆ ਰਿਹਾ ਹੈ।[1] 1630 ਵਿਆਂ ਦੇ ਦਹਾਕੇ ਵਿੱਚ ਧਾਰਮਿਕ ਪਰਿਵਰਤਨ ਤੋਂ ਬਾਅਦ ਉਹ ਆਜ਼ਾਦ ਪਿਉਰਿਟਨ ਬਣ ਗਿਆ ਸੀ, ਆਪਣੇ ਸਮੇਂ ਦੀਆਂ ਅਨੇਕ ਪ੍ਰੋਟੈਸਟੈਂਟ ਸੰਪਰਦਾਵਾਂ ਪ੍ਰਤੀ ਆਮ ਸਹਿਣਸ਼ੀਲ ਦ੍ਰਿਸ਼ਟੀਕੋਣ ਰੱਖਦਾ ਸੀ। [2] ਉਹ ਇੱਕ ਅਤਿਅੰਤ ਧਾਰਮਿਕ ਵਿਅਕਤੀ ਸੀ, ਇੱਕ ਸੱਚਾ ਸੁੱਚਾ ਆਪਣੀ ਕਿਸਮ ਦਾ ਪਿਉਰਿਟਨ ਮੂਸਾ ਸੀ, ਅਤੇ ਉਸਨੂੰ ਪੂਰੀ ਤਰ੍ਹਾਂ ਵਿਸ਼ਵਾਸ ਸੀ ਕਿ ਪਰਮਾਤਮਾ ਉਸਦੀਆਂ ਜਿੱਤਾਂ ਨੂੰ ਅਗਵਾਈ ਦੇ ਰਿਹਾ ਸੀ। 1628 ਵਿੱਚ ਹੰਟਿੰਗਡਨ ਤੋਂ ਪਾਰਲੀਮੈਂਟ ਮੈਂਬਰ ਚੁਣਿਆ ਗਿਆ ਸੀ ਅਤੇ ਛੋਟੀ (1640) ਅਤੇ ਲੰਮੀ (1640-1649) ਪਾਰਲੀਮੈਂਟਾਂ ਲਈ ਕੈਮਬ੍ਰਿਜ ਤੋਂ ਚੁਣਿਆ ਗਿਆ ਸੀ। ਉਹ "ਗੋਲਸਿਰਿਆਂ" ਜਾਂ ਪਾਰਲੀਮੈਂਟੇਰੀਅਨਾਂ ਦੇ ਪਾਸੇ ਤੋਂ ਅੰਗਰੇਜ਼ੀ ਘਰੇਲੂ ਜੰਗ ਵਿੱਚ ਦਾਖਲ ਹੋਇਆ। "ਓਲਡ ਆਇਰਨਸਾਈਡਜ਼" ਦੇ ਉਪਨਾਮ ਨਾਲ ਉਸਨੇ ਕਮਾਂਡਰ ਵਜੋਂ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ ਅਤੇ ਛੇਤੀ ਹੀ ਇੱਕ ਮਾਤਰ ਘੁੜ-ਫੌਜੀ ਟੁਕੜੀ ਦੀ ਅਗਵਾਈ ਤੋਂ ਤਰੱਕੀ ਕਰ ਕੇ ਅਤੇ ਸ਼ਾਹੀ ਤਾਕਤਾਂ ਨੂੰ ਹਰਾਉਣ ਵਿੱਚ ਜਨਰਲ ਸਰ ਥਾਮਸ ਫੇਅਰਫੈਕਸ ਦੀ ਅਗਵਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਨਵੀਂ ਮਾਡਲ ਆਰਮੀ ਦੇ ਮੁੱਖ ਕਮਾਂਡਰਾਂ ਵਿੱਚੋਂ ਇੱਕ ਬਣ ਗਿਆ।

1649 ਵਿੱਚ ਕਰੌਮਵੈਲ ਕਿੰਗ ਚਾਰਲਸ I ਦੇ ਡੈਥ ਵਾਰੰਟ ਦੇ ਹਸਤਾਖਰਕਾਰਾਂ ਵਿੱਚੋਂ ਇੱਕ ਸੀ, ਅਤੇ ਉਸ ਨੇ ਰੰਪ ਸੰਸਦ ਮੈਂਬਰ (1649-1653) ਦੇ ਮੈਂਬਰ ਦੇ ਰੂਪ ਵਿੱਚ ਇੰਗਲੈਂਡ ਦੇ ਥੋੜੇ ਸਮੇਂ ਦੇ ਰਾਸ਼ਟਰਮੰਡਲ ਉੱਤੇ ਹਾਵੀ ਰਿਹਾ। ਉਸ ਨੂੰ 1649-1650 ਵਿੱਚ ਆਇਰਲੈਂਡ ਵਿੱਚ ਅੰਗ੍ਰੇਜ਼ੀ ਮੁਹਿੰਮ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਕਰੌਮਵੈਲ ਦੀਆਂ ਫ਼ੌਜਾਂ ਨੇ ਆਇਰਲੈਂਡ ਦੇ ਕਨਫ਼ੈਡਰੇਟ ਅਤੇ ਰਾਇਲਿਸਟ ਗੱਠਜੋੜ ਨੂੰ ਹਰਾਇਆ ਅਤੇ ਦੇਸ਼ ਉੱਤੇ ਕਬਜ਼ਾ ਕਰ ਲਿਆ, ਜਿਸ ਨਾਲ ਆਇਰਿਸ਼ ਕਨਫ਼ੈਡਰੇਟ ਯੁੱਧ ਖ਼ਤਮ ਹੋ ਗਿਆ। ਇਸ ਸਮੇਂ ਦੌਰਾਨ, ਰੋਮਨ ਕੈਥੋਲਿਕਾਂ (ਇੰਗਲੈਂਡ ਅਤੇ ਸਕਾਟਲੈਂਡ ਵਿੱਚ ਇੱਕ ਮਹੱਤਵਪੂਰਨ ਘੱਟ ਗਿਣਤੀ ਪਰ ਆਇਰਲੈਂਡ ਵਿੱਚ ਬਹੁਗਿਣਤੀ) ਦੇ ਵਿਰੁੱਧ ਸਜ਼ਾ ਕਾਨੂੰਨਾਂ ਦੀ ਇੱਕ ਲੜੀ ਪਾਸ ਕੀਤੀ ਗਈ ਸੀ, ਅਤੇ ਉਹਨਾਂ ਦੀ ਜ਼ਮੀਨ ਦਾ ਇੱਕ ਵੱਡੀ ਰਕਬਾ ਜ਼ਬਤ ਕਰ ਗਿਆ ਸੀ। ਕਰੌਮਵੈਲ ਨੇ 1650 ਅਤੇ 1651 ਵਿਚਕਾਰ ਸਕਾਟਿਸ਼ ਫੌਜ ਦੇ ਵਿਰੁੱਧ ਇੱਕ ਮੁਹਿੰਮ ਦੀ ਅਗਵਾਈ ਕੀਤੀ। 

ਫੁਟਨੋਟ

ਹਵਾਲੇ