ਕਬਾਲਾ

ਕਬਾਲਾ (ਹਿਬਰੂ: קַבָּלָה[1]) ਯਹੂਦੀ ਰਹੱਸਵਾਦ ਦੀ ਇੱਕ ਕਿਸਮ ਹੈ। ਇੱਕ ਰਵਾਇਤੀ ਕਬਾਲਾ ਪੈਰੋਕਾਰ ਨੂੰ ਮੇਕੁਬਲ ਕਿਹਾ ਜਾਂਦਾ ਹੈ। (ਹਿਬਰੂ: מְקוּבָּל‎).

ਕਬਾਲਾ ਦੇ ਪ੍ਰਮੁੱਖ ਗ੍ਰੰਥ ਜ਼ੋਹਾਰ ਦਾ ਪਹਿਲਾ ਛਪਿਆ ਸੰਸਕਰਣ

ਕਬਾਲਾ ਦੀਆਂ ਜੜ੍ਹਾਂ ਯਹੂਦੀ ਧਰਮ ਵਿੱਚ ਹਨ ਅਤੇ ਇਸਦੇ ਪੈਰੋਕਾਰ ਆਪਣੇ ਰਹੱਸਵਾਦ ਦੀ ਵਿਆਖਿਆ ਲਈ ਯਹੂਦੀ ਸਰੋਤਾਂ ਦੀ ਹੀ ਵਰਤੋਂ ਕਰਦੇ ਹਨ। ਉਹ ਇਨ੍ਹਾਂ ਦੀ ਵਰਤੋਂ ਕਰਕੇ ਯਹੂਦੀ ਧਰਮਗ੍ਰੰਥਾਂ, ਰਵਾਇਤਾਂ ਅਤੇ ਕਰਮ-ਕਾਂਡਾਂ ਦੇ ਅੰਤਰੀਵ ਅਰਥਾਂ ਨੂੰ ਖੋਲ੍ਹਣ ਦਾ ਦਾਅਵਾ ਕਰਦੇ ਹਨ।[2]

ਕਬਾਲਾ ਦਾ ਜਨਮ 12ਵੀਂ ਅਤੇ 13ਵੀਂ ਸਦੀ ਵਿੱਚ ਦੱਖਣੀ ਫ਼ਰਾਂਸ ਅਤੇ ਸਪੇਨ ਵਿੱਚ ਹੋਇਆ, ਅਤੇ 16ਵੀਂ ਸਦੀ ਦੇ ਓਟੋਮਾਨ ਫ਼ਲਸਤੀਨ ਵਿੱਚ ਇਸਨੂੰ ਨਵੇਂ ਅਰਥ ਪ੍ਰਦਾਨ ਕੀਤੇ ਗਏ। ਆਇਜ਼ਕ ਲੂਰੀਆ ਨੂੰ ਕਬਾਲਾ ਦਾ ਪਿਤਾਮਾ ਮੰਨਿਆ ਜਾਂਦਾ ਹੈ। ਵੀਹਵੀਂ ਸਦੀ ਵਿੱਚ ਯਹੂਦੀ ਉਦਾਰਵਾਦ ਅਤੇ ਸੁਧਾਰ ਦੇ ਦੌਰ ਵਿੱਚ ਕਬਾਲਾ ਵੱਲ ਲੋਕਾਂ ਦਾ ਰੁਝਾਨ ਵਧਿਆ ਅਤੇ ਇਸਦਾ ਦਾਇਰਾ ਗ਼ੈਰ-ਯਹੂਦੀ ਸਮਕਾਲੀ ਰਹੱਸਵਾਦ ਤੱਕ ਵਧਿਆ।

ਹਵਾਲੇ