ਕਮਚਾਤਕਾ ਪ੍ਰਾਇਦੀਪ

ਕਮਚਾਤਕਾ ਪ੍ਰਾਇਦੀਪ (ਰੂਸੀ: полуо́стров Камча́тка, Poluostrov Kamchatka) ਰੂਸ ਦੇ ਪੂਰਬੀ ਭਾਗ ਵਿੱਚ ਇੱਕ 1,250 ਕਿਲੋਮੀਟਰ ਲੰਬਾ ਪ੍ਰਾਇਦੀਪ ਹੈ, ਜਿਸਦਾ ਰਕਬਾ ਤਕਰੀਬਨ 270,000ਕਿਮੀ2 ਹੈ।[1] ਇਹ ਪ੍ਰਸ਼ਾਂਤ ਮਹਾਂਸਾਗਰ ਅਤੇ ਅਖ਼ੋਤਸਕ ਸਮੁੰਦਰ ਵਿਚਾਲੇ ਪੈਂਦਾ ਹੈ।[2] 

ਕਾਮਚਾਤਕਾ ਪ੍ਰਾਇਦੀਪ

ਕਮਚਾਤਕਾ ਪ੍ਰਾਇਦੀਪ, ਕਮਾਂਡਰ ਟਾਪੂ ਅਤੇ ਕਾਰਾਗਿੰਸਕੀ ਟਾਪੂ ਸਾਰੇ ਰੂਸ ਦੇ ਕਾਮਚਾਤਕਾ ਕ੍ਰਾਇ ਅਧੀਨ ਆਉਂਦੇ ਹਨ। ਅਬਾਦੀ 322,079 ਹੈ ਅਤੇ ਵਸੋਂ ਵਧੇਰੇ ਰੂਸੀ ਮੂਲ ਦੇ ਲੋਕਾਂ ਦੀ ਹੈ ਪਰ ਇੱਥੇ ਤਕਰੀਬਨ 13,000 ਕੋਰਿਆਕ ਲੋਕ ਵੀ ਰਹਿੰਦੇ ਹਨ।[3] 

ਕਮਚਾਤਕਾ ਪ੍ਰਾਇਦੀਪ ਵਿੱਚ ਪੈਣ ਵਾਲੇ ਕਮਚਾਤਕਾ ਜੁਆਲਾਮੁਖੀ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਾ ਕਰਕੇ ਨਿਵਾਜੇ ਗਏ ਹਨ।

ਹਵਾਲੇ