ਵਿਸ਼ਵ ਵਿਰਾਸਤ ਟਿਕਾਣਾ

ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ।[1] ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ[2] ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।[3]

ਵਿਸ਼ਵ ਵਿਰਾਸਤ ਕਮੇਟੀ ਦਾ ਲੋਗੋ

ਅੰਕੜੇ

ਹੇਠਲੀ ਸਾਰਨੀ ਵਿੱਚ ਜੋਨਾਂ ਮੁਤਾਬਕ ਟਿਕਾਣਿਆਂ ਦੀ ਗਿਣਤੀ ਅਤੇ ਉਹਨਾਂ ਦਾ ਵਰਗੀਕਰਨ ਦਿੱਤਾ ਗਿਆ ਹੈ:[4][5]

ਜੋਨਕੁਦਰਤੀਸੱਭਿਆਚਾਰਕਮਿਸ਼ਰਤਕੁਲ
ਉੱਤਰੀ ਅਮਰੀਕਾ ਅਤੇ ਯੂਰਪ6841711496[6]
ਏਸ਼ੀਆ ਅਤੇ ਓਸ਼ੇਨੀਆ5514810213[6]
ਅਫ਼ਰੀਕਾ3948491
ਅਰਬ ਮੁਲਕ567274
ਲਾਤੀਨੀ ਅਮਰੀਕਾ ਅਤੇ ਕੈਰੇਬੀਅਨ36913130
ਉਪ-ਕੁੱਲ203771301004
ਦੂਹਰੇ ਗਿਣੇ ਹਟਾ ਕੇ*1526142
ਕੁੱਲ18874529962

* ਕਿਉਂਕਿ ਕੁਝ ਟਿਕਾਣੇ ਇੱਕ ਤੋਂ ਵੱਧ ਦੇਸ਼ਾਂ ਨਾਲ਼ ਸਬੰਧ ਰੱਖਦੇ ਹਨ, ਇਸ ਕਰ ਕੇ ਦੇਸ਼ ਜਾਂ ਖੇਤਰ ਮੁਤਾਬਕ ਗਿਣਤੀ ਕਰਦੇ ਹੋਏ ਦੂਹਰੀ ਵਾਰ ਗਿਣੇ ਜਾ ਸਕਦੇ ਹਨ।

ਰਾਜਖੇਤਰੀ ਵੰਡ

ਨੋਟ: ਇਸ ਰੂਪ-ਰੇਖਾ ਵਿੱਚ ਦਸ ਜਾਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼ ਹੀ ਸ਼ਾਮਲ ਕੀਤੇ ਗਏ ਹਨ।

  • ਭੂਰਾ: 40 ਜਾਂ ਉਸ ਤੋਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਲਕਾ ਭੂਰਾ: 30 ਤੋਂ 39 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਸੰਗਤਰੀ: 20 ਤੋਂ 29 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਨੀਲਾ: 15 ਤੋਂ 19 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਰਾ: 10 ਤੋਂ 14 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼

ਗੈਲਰੀ

ਬਾਹਰੀ ਕੜੀਆਂ

ਹਵਾਲੇ