ਕਲੀਓਪੈਟਰਾ

ਕਲੀਓਪੈਟਰਾ VII ਫਲੋਪੋਟਰ (ਯੂਨਾਨੀ: Κλεοπάτρα Φιλοπάτωρ Cleopatra Philopator;[2] 69 ਈ.ਪੂ. – 10 ਜਾਂ 12 ਅਗਸਤ 30ਈ.ਪੂ.)[note 1] ਮਿਸਰ ਦੇ ਤੋਲੇਮਿਕ ਸਾਮਰਾਜ ਦੀ ਆਖਰੀ ਸਰਗਰਮ ਹਾਕਮ ਸੀ, ਭਾਵੇਂ ਨਾਂ ਦੇ ਲਈ ਇਸਦਾ ਇੱਕ ਪੁੱਤਰ ਸੀਜ਼ੇਰੀਅਨ ਵੀ ਸੀ।[note 3] ਉਹ ਇੱਕ ਰਾਜਦੂਤ, ਜਲ ਸੇਨਾ ਕਮਾਂਡਰ, ਭਾਸ਼ਾ ਵਿਗਿਆਨਨੀ ਅਤੇ ਮੈਡੀਕਲ ਲੇਖਕ ਵੀ ਸੀ।[3] ਤੋਲੇਮਿਕ ਰਾਜਵੰਸ਼ ਦੇ ਇੱਕ ਮੈਂਬਰ ਦੇ ਰੂਪ ਵਿੱਚ, ਉਹ ਇੱਕ ਮੈਕੈਸੋਨੀਅਨ ਯੂਨਾਨੀ ਜਨਰਲ ਅਤੇ ਅਲੈਗਜੈਂਡਰ ਮਹਾਨ ਦੇ ਸਾਥੀ, ਤੋਲੇਮੀ ਯੱਕ ਸੋਟਰ ਦੇ ਵੰਸ਼ ਵਿੱਚੋਂ ਸੀ। ਕਲੀਓਪੈਟਰਾ ਦੀ ਮੌਤ ਦੇ ਬਾਅਦ, ਮਿਸਰ ਰੋਮਨ ਸਾਮਰਾਜ ਦਾ ਇੱਕ ਸੂਬਾ ਬਣ ਗਿਆ, ਜਿਸ ਨਾਲ ਸਿਕੰਦਰ (336-323 ਬੀ.ਸੀ.) ਦੇ ਸਮੇਂ ਤੋਂ ਚੱਲ ਰਹੇ ਹੈਲਨੀਸਿਕ ਕਾਲ ਦਾ ਅੰਤ ਹੋਇਆ।[note 4] ਇਸਦੀ ਮੂਲ ਭਾਸ਼ਾ ਕੋਇਨੀ ਯੂਨਾਨੀ ਸੀ ਅਤੇ ਇਹ ਪਹਿਲੀ ਤੋਲੇਮਿਕ ਸ਼ਾਸਕ ਸੀ ਜਿਸਨੇ ਮਿਸਰੀ ਭਾਸ਼ਾ ਸਿੱਖੀ।[note 5]

ਕਲੀਓਪੈਟਰਾ 7ਵੀਂ ਫਲੋਪੋਟਰ
ਤੋਲੇਮਿਕ ਸਾਮਰਾਜ ਦੀ ਰਾਣੀ
ਸਾਸ਼ਨ51 – 10 or 12 ਅਗਸਤ 30 ਈ.ਪੂ. (21 ਸਾਲ)[1][note 1]
ਪੂਰਵ-ਅਧਿਕਾਰੀਤੋਲੇਮੀ 12ਵੇਂ ਔਲੇਤੇਸ
ਵਾਰਸਸੀਜ਼ੇਰੀਅਨ
ਸਹਿ-ਸਾਸ਼ਕਤੋਲੇਮੀ 12ਵਾਂ ਔਲੇਤੇਸ
ਤੋਲੇਮੀ 13ਵਾਂ ਥੀਓਸ ਫਲੋਪੋਟਰ
ਤੋਲੇਮੀ 14ਵਾਂ
ਤੋਲੇਮੀ 15ਵਾਂ ਸੀਜ਼ੇਰੀਅਨ
ਜਨਮ69ਈ.ਪੂ.
ਐਲੈਕਜ਼ੇਂਡਰੀਆ, ਤੋਲੇਮੀ ਸਾਸ਼ਨ
ਮੌਤ10 ਜਾਂ 12 ਅਗਸਤ 30ਈ.ਪੂ.
(ਉਮਰ 39)[note 1]
ਐਲੈਕਜ਼ੇਂਡਰੀਆ, ਮਿਸਰ
ਦਫ਼ਨ
ਅਣਪਛਾਤੀ ਕਬਰ
(ਸੰਭਾਵਿਤ ਤੌਰ ਉੱਤੇ ਮਿਸਰ)
ਜੀਵਨ-ਸਾਥੀPtolemy XIII Theos Philopator
Ptolemy XIV
Mark Antony
ਔਲਾਦCaesarion, Ptolemy XV Philopator Philometor Caesar
Alexander Helios
Cleopatra Selene, Queen of Mauretania
Ptolemy XVI Philadelphus
ਨਾਮ
ਕਲੀਓਪੈਟਰਾ 7ਵੀਂ ਥੀਆ ਫਲੋਪੋਟਰ
ਰਾਜਵੰਸ਼ਤੋਲੇਮੀ
ਪਿਤਾਤੋਲੇਮੀ 12ਵੇਂ ਔਲੇਤੇਸ
ਮਾਤਾਅਨਜਾਣ, ਸ਼ਾਇਦ ਕਲੀਓਪੈਟਰਾ ਛੇਵੀਂ ਟਰੀਫੈਨਾ (ਜਿਸਨੂੰ ਕਲੀਓਪੈਟਰਾ ਪੰਜਵੀਂ ਟਰੀਫੈਨਾ ਵੀ ਕਿਹਾ ਜਾਂਦਾ ਹੈ)[note 2]
Cleopatra VII in hieroglyphs
ਫਰਮਾ:Hiero/cartoucheCleopatra
Qlwpdrt
G5
wr
r
nbnfrnfrnfrH2
x
O22
Horus name (1): Wer(et)-neb(et)-neferu-achet-seh
Wr(.t)-nb(.t)-nfrw-3ḫ(t)-sḥ
The great Lady of perfection, excellent in counsel
G5
wr t
r
t
W
t
A53n
X2 t
z
Horus name (2): Weret-tut-en-it-es
Wr.t-twt-n-jt=s
The great one, sacred image of her father
ਫਰਮਾ:Hiero/cartoucheCleopatra netjeret mer(et) ites
Qlwpdrt nṯrt mr(t) jts
The goddess Cleopatra who is beloved of her father

ਜੀਵਨੀ

ਕਲੀਓਪੈਟਰਾ ਸੱਤਵੀਂ ਦਾ ਜਨਮ 69 ਈਸਵੀ ਪੂਰਬ ਦੇ ਅਰੰਭ ਵਿੱਚ ਹੋਇਆ। ਇਸ ਪਿਤਾ ਸੱਤਾਧਾਰੀ ਤੋਮੇਲੀ ਫੈਰੋਹ ਤੋਲੇਮੀ 12ਵੇਂ ਔਲੇਤੇਸ ਅਤੇ ਇਸਦੀ ਮਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ[4][note 6], ਸ਼ਾਇਦ ਤੋਲੇਮੀ 12ਵੇਂ ਦੀ ਪਤਨੀ ਕਲੀਓਪੈਟਰਾ ਛੇਵੀਂ ਟਰਿਫੈਨਾ (ਜਿਹਨਾਂ ਨੂੰ ਕਲੀਓਪੈਟਰਾ ਵਿਟਰਫੈਨਾ ਵੀ ਕਿਹਾ ਜਾਂਦਾ ਹੈ)[5][6][note 2] ਇਸਦੀ ਮਾਂ ਸੀ, ਕਲੀਓਪੈਟਰਾ ਦੀ ਵੱਡੀ ਭੈਣ ਬੇਰੇਨਿਸ ਚੌਥੀ ਦੀ ਮਾਂ ਸੀ।[7][8][9][note 7] 69 ਈਸਵੀ ਪੂਰਬ ਵਿੱਚ ਕਲੀਓਪੈਟਰਾ ਸੱਤਵੇਂ ਦੇ ਜਨਮ ਤੋਂ ਕੁਝ ਮਹੀਨੇ ਬਾਅਦ ਕਲੀਓਪੈਟਰਾ ਟ੍ਰਾਫੈਨਾ ਬਾਰੇ ਸਰਕਾਰੀ ਰਿਕਾਰਡਾਂ ਵਿੱਚੋਂ ਗਾਇਬ ਹੋ ਜਾਂਦੀ ਹੈ। ਕਲੀਓਪੈਟਰਾ ਦੇ ਬਚਪਨ ਵਿੱਚ ਇਸਦੀ ਸਿਖਲਾਈ ਫਿਲੋਸਤਰਾਤੋਸ ਸੀ, ਜਿਸ ਤੋਂ ਉਸਨੇ ਭਾਸ਼ਣ ਅਤੇ ਦਰਸ਼ਨ ਦੀਆਂ ਯੂਨਾਨੀ ਕਲਾਵਾਂ ਸਿੱਖੀਆਂ।[10] ਮੰਨਿਆ ਜਾਂਦਾ ਹੈ ਕਿ ਇਸਦੀ ਜਵਾਨੀ ਦੌਰਾਨ ਮੁਸੇਅਮ, ਜਿਸ ਵਿੱਚ ਅਲੇਕੈਂਡਰੀਆ ਦੀ ਲਾਇਬਰੇਰੀ ਵੀ ਸ਼ਾਮਲ ਸੀ, ਵਿੱਚ ਪੜ੍ਹਾਈ ਕੀਤੀ।[11][12]

ਜਦੋਂ ਇਹ 18 ਸਾਲਾਂ ਦੀ ਸੀ ਤਾਂ ਇਸਦੇ ਪਿਤਾ ਦੀ ਮੌਤ ਹੋ ਗਈ। ਇਹ ਅਤੇ ਇਸਦਾ ਭਾਈ ਤੋਲੇਮੀ 13ਵਾਂ ਆਗੂ ਬਣੇ। ਕਲੀਓਪੈਟਰਾ ਰਾਣੀ ਅਤੇ ਇਸਦਾ ਭਾਈ ਰਾਜਾ ਬਣਿਆ। ਇਸਦਾ ਭਾਈ ਸਿਰਫ਼ 10 ਸਾਲਾਂ ਦਾ ਸੀ ਇਸ ਲਈ ਅਸਲੀ ਆਗੂ ਕਲੀਓਪੈਟਰਾ ਸੀ।

ਦਰਬਾਰ ਦੇ ਵਿੱਚ ਹੀ ਕਲੀਓਪੈਟਰਾ ਦੇ ਕੁਝ ਦੁਸ਼ਮਨ ਬਣ ਗਏ ਸਨ। ਇਸਦੇ ਸਾਸ਼ਨ ਨੂੰ ਦਰਬਾਰੀਆਂ ਦੇ ਇੱਕ ਸਮੂਹ ਨੇ ਖ਼ਤਮ ਕੀਤਾ ਜਿਹਨਾਂ ਦਾ ਆਗੂ ਹਿਜੜਾ ਪੋਥੀਨਸ ਸੀ। 51 ਤੋਂ 48 ਈ.ਪੂ. ਦੇ ਵਿੱਚ ਕਲੀਓਪੈਟਰਾ ਦਾ ਸ਼ਾਸਨ ਖ਼ਤਮ ਕੀਤਾ ਗਿਆ ਅਤੇ ਤੋਲੇਮੀ ਨੂੰ ਇਕਲੌਤਾ ਸ਼ਾਸਕ ਬਣਾਇਆ ਗਿਆ। ਇਸਨੂੰ ਦੇਸ਼ ਛੱਡਣਾ ਪਿਆ। ਤੋਲੇਮੀ ਸ਼ਾਸਕ ਸੀ ਪਰ ਉਹ ਹਾਲੇ ਵੀ ਸਿਰਫ਼ ਇੱਕ ਬੱਚਾ ਹੀ ਸੀ, ਇਸ ਲਈ ਮਿਸਰ ਦੇ ਅਸਲ ਸ਼ਾਸਕ ਪੋਥੀਨਸ ਅਤੇ ਉਸਦੇ ਦੋਸਤ ਸਨ।

ਹਵਾਲੇ

ਨੋਟਸ

ਸੰਦਰਭ

ਲਿਖਤ ਵਿੱਚ ਵਰਤੇ ਗਏ ਸਰੋਤ

ਆਨਲਾਈਨ ਸਰੋਤ

ਪ੍ਰਿੰਟ ਸਰੋਤ

ਬਾਹਰੀ ਲਿੰਕ