ਖਿਡਾਉਣਾ

ਖਿਡਾਉਣਾ ਇੱਕ ਅਜਿਹੀ ਵਸਤੂ ਹੈ ਜੋ ਖੇਡਣ ਲਈ ਵਰਤਿਆ ਜਾਂਦਾ ਹੈ। ਇਹਨਾਂ ਨਾਲ ਖ਼ਾਸ ਤੌਰ 'ਤੇ ਬੱਚਿਆਂ ਅਤੇ ਪਾਲਤੂ ਪਸ਼ੂਆਂ ਦੁਆਰਾ ਖੇਡਿਆ ਜਾਂ ਵਰਤਿਆ ਜਾਂਦਾ ਹੈ। ਖਿਡਾਉਣੇ ਨੌਜਵਾਨਾਂ ਨੂੰ ਸਮਾਜ ਵਿੱਚ ਜਿਉਣਾ ਸਿਖਾਉਣ ਦਾ ਇੱਕ ਸਾਧਨ ਬਣਦੇ ਹਨ। ਛੋਟੇ ਅਤੇ ਵੱਡੇ ਬੱਚਿਆਂ ਦੇ ਲਈ ਖਿਡਾਉਣੇ ਬਣਾਉਣ ਲਈ ਵੱਖ-ਵੱਖ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਖਿਡਾਉਣੇ ਖ਼ਾਸ ਤੌਰ 'ਤੇ ਬਣਾਏ ਜਾਂਦੇ ਹਨ ਪਰੰਤੂ ਕਈ ਵਾਰ ਵਰਤੇ ਜਾਣ ਵਾਲੇ ਸਾਮਾਨ ਨੂੰ ਵੀ ਬੱਚਿਆਂ ਦੁਆਰਾ ਖਿਡਾਉਣਾ ਸਮਝ ਲਾਇਆ ਜਾਂਦਾ ਹੈ।

ਭਾਰਤ ਦੇ ਕੁੱਝ ਲਕੜ ਦੇ ਖਿਡਾਉਣੇ

ਖਿਡਾਉਣੇ ਦਾ ਮੁੱਢ ਪੂਰਵ ਇਤਿਹਾਸਕ ਹੈ। ਆਰੰਭ ਵਿੱਚ ਖਿਡਾਉਣਾ ਸ਼ਬਦ ਬਿਲਕੁਲ ਅਣਪਛਾਤਾ ਸੀ ਪਰੰਤੂ ਇਹ ਮੰਨਿਆ ਜਾਂਦਾ ਹੈ ਕਿ ਇਹ ਸਭ ਤੋਂ ਪਹਿਲਾਂ ਚੌਦਵੀਂ ਸਦੀ ਵਿੱਚ ਵਰਤਿਆ ਗਿਆ। ਖਿਡਾਉਣੇ ਖ਼ਾਸ ਤੌਰ 'ਤੇ ਬੱਚਿਆਂ ਦੇ ਖੇਡਣ ਲਈ ਬਣਾਏ ਗਏ।[1]

ਖਿਡਾਉਣੇ ਬਹੁਤ ਮਹੱਤਵਪੂਰਨ ਹਨ ਜਦੋਂ ਇਹ ਸਾਨੂੰ ਆਲੇ-ਦੁਆਲੇ ਦੇ ਸੰਸਾਰ ਬਾਰੇ ਸਿਖਾਉਂਦੇ ਹਨ। ਨੌਜਵਾਨ ਖਿਡਾਉਣੇ ਅਤੇ ਖੇਡਾਂ ਦੀ ਵਰਤੋਂ ਆਪਣਾ ਆਪ ਲੱਭਣ,ਸਰੀਰ ਨੂੰ ਮਜ਼ਬੂਤ ਬਣਾਉਣ,ਕਾਰਣ ਤੇ ਪ੍ਰਭਾਵ ਸਿਖਣ,ਰਿਸ਼ਤਿਆਂ ਦੀ ਜਾਂਚ-ਪੜਤਾਲ ਅਤੇ ਹੁਨਰ ਅਭਿਆਸ ਲਈ ਕਰਦਾ ਹੈ।

ਇਤਿਹਾਸ

ਪੁਰਾਤਨ ਯੂਨਾਨ ਦਾ ਇੱਕ ਖਿਡਾਉਣਾ

ਬਹੁਤ ਸਾਰੇ ਬੱਚੇ ਉਹਨਾਂ ਚੀਜ਼ਾਂ ਨਾਲ ਖੇਡਦੇ ਸਨ ਜੋ ਉਹਨਾਂ ਨੂੰ ਮਿਲ ਜਾਂਦਾ ਸੀ, ਜਿਵੇਂ; ਪੱਥਰ। ਪ੍ਰਾਚੀਨ ਸਭਿਅਤਾਵਾਂ ਦੇ ਸਮੇਂ ਦੇ ਖਿਡਾਉਣੇ ਅਤੇ ਖੇਡਾਂ ਦਾ ਖ਼ੁਲਾਸਾ ਕੀਤਾ ਗਿਆ ਹੈ। ਪੁਰਾਣੇ ਸਾਹਿਤ ਵਿੱਚ ਵੀ ਇਹਨਾਂ ਬਾਰੇ ਲਿਖਿਆ ਗਿਆ ਹੈ। ਸਿੰਧੁ ਘਾਟੀ ਸਭਿਅਤਾ ਦੀ ਖੁਦਾਈ ਤੋਂ ਖਿਡਾਉਣੇ ਪ੍ਰਾਪਤ ਹੋਏ ਜਿਹਨਾਂ ਵਿੱਚ ਛੋਟੇ ਗੱਡੇ,ਸੀਟੀ ਦੇ ਆਕਾਰ ਵਾਲੇ ਪੰਛੀ ਅਤੇ ਬਾਂਦਰ ਖਿਡਾਉਣੇ ਸ਼ਾਮਲ ਹਨ।

ਪਹਿਲਾਂ ਖਿਡਾਉਣੇ ਪ੍ਰਕ੍ਰਿਤਿਕ ਵਸਤਾਂ ਨੂੰ ਲੱਭ ਕੇ ਬਣਾਏ ਜਾਂਦੇ ਸਨ ਜਿਵੇਂ ਪੱਥਰ,ਬੈਂਤਾਂ ਅਤੇ ਚੀਕਣੀ ਮਿੱਟੀ ਨਾਲ ਬਣਾਏ ਜਾਂਦੇ ਸਨ। ਹਜ਼ਾਰਾਂ ਸਾਲ ਪਹਿਲਾਂ ਮਿਸਰ ਦੇ ਬੱਚੇ ਗੁੱਡੀਆਂ ਨਾਲ ਖੇਡਦੇ ਸਨ ਜਿਹਨਾਂ ਦੇ ਨਕਲੀ ਵਾਲ ਅਤੇ ਹੱਥ-ਪੈਰ ਬਣਾਏ ਹੁੰਦੇ ਸਨ ਜੋ ਪੱਥਰ,ਲਕੜ ਅਤੇ ਮਿੱਟੀ ਨਾਲ ਬਣਾਏ ਜਾਂਦੇ ਸਨ।[2]

ਕਿਸਮਾਂ

  • ਗੁੱਡੀਆਂ
  • ਵਾਹਨ
  • ਪਜਲ
  • ਡਿਜੀਟਲ ਖਿਡਾਉਣੇ

ਹਵਾਲੇ