ਗੌਟਲੋਬ ਫਰੀਗ

ਫ੍ਰੀਡਰਿਕ ਲੁਡਵਿਗ ਗੌਟਲੋਬ ਫ੍ਰੀਗ (/ˈfrɡə/;[3] ਜਰਮਨ: [ˈɡɔtloːp ˈfreːɡə], 8 ਨਵੰਬਰ 1848, ਵਿਮਸਾਰ — 26 ਜੁਲਾਈ 1925, ਬਾਡ ਕਲੀਨਿਨ) ਇੱਕ ਜਰਮਨ ਤਰਕ ਸ਼ਾਸਤਰ, ਹਿਸਾਬਦਾਨ ਅਤੇ ਫ਼ਿਲਾਸਫ਼ਰ ਸੀ। ਫ੍ਰੀਗ ਦੀਆਂ ਲਾਜ਼ੀਕਲ ਰਚਨਾਵਾਂ ਇਨਕਲਾਬੀ ਸਨ, ਅਤੇ ਅਕਸਰ ਸਮਕਾਲੀ ਦ੍ਰਿਸ਼ਟੀਕੋਣਾਂ ਅਤੇ ਪੁਰਾਣੀਆਂ ਅਰਸਤੂਵਾਦੀ ਪਰੰਪਰਾਵਾਂ ਵਿਚਾਲੇ ਬੁਨਿਆਦੀ ਬਰੇਕ ਦੀ ਨੁਮਾਇੰਦਗੀ ਕਰਦੀਆਂ ਹਨ। ਉਹ ਵਿਸ਼ਲੇਸ਼ਣੀ ਫ਼ਲਸਫ਼ਾ ਦੇ ਸਕੂਲ ਦਾ ਪ੍ਰਤੀਨਿਧ ਸੀ।

ਗੌਟਲੋਬ ਫ੍ਰੀਗ
ਫ੍ਰੀਗ ਅੰ. 1879 ਵਿੱਚ
ਜਨਮ8 ਨਵੰਬਰ 1848
ਵਿਸਮਾਰ, ਮੈਕਲਨਬਰਗ-ਸ਼ਾਹਰਿਨ, ਜਰਮਨੀ
ਮੌਤ26 ਜੁਲਾਈ 1925(1925-07-26) (ਉਮਰ 76)
ਬਡ ਕਲੀਨਨ, ਮੈਕਲਨਬਰਗ-ਸ਼ਾਹਰਿਨ, ਜਰਮਨੀ
ਸਿੱਖਿਆਗੌਟਿੰਗਨ ਯੂਨੀਵਰਸਿਟੀ (ਪੀਐਚਡੀ)
ਜੇਨਾ ਯੂਨੀਵਰਸਿਟੀ (ਡਾ. ਫ਼ਿਲ. ਹੈਬ.)
ਜ਼ਿਕਰਯੋਗ ਕੰਮBegriffsschrift (1879)
The Foundations of Arithmetic (1884)
ਕਾਲ19 ਵੀਂ ਸਦੀ ਦੇ ਫ਼ਲਸਫ਼ਾ
20 ਵੀਂ ਸਦੀ ਦੇ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਵਿਸ਼ਲੇਸ਼ਣੀ ਫ਼ਲਸਫ਼ਾ
ਤਾਰਕਿਕ ਬਾਹਰਮੁਖਤਾਵਾਦ
ਤਰਕਵਾਦ
ਅਨੁਭਵਾਤੀਤ ਆਦਰਸ਼ਵਾਦ[1][2] (1891 ਤੋਂ ਪਹਿਲਾਂ)
ਯਥਾਰਥਵਾਦ[2] (after 1891)
ਥੀਸਿਸUeber eine geometrische Darstellung der imaginären Gebilde in der Ebene (ਇੱਕ ਪਲੇਨ ਵਿੱਚ ਕਲਪਨਾਤਮਕ ਰੂਪਾਂ ਦੀ ਜਿਓਮੈਟਰੀਕਲ ਪੇਸ਼ਕਾਰੀ ਬਾਰੇ) (1873)
ਡਾਕਟੋਰਲ ਸਲਾਹਕਾਰਅਰਨਸਟ ਕ੍ਰਿਸਚੀਅਨ ਜੂਲੀਅਸ ਸ਼ੈਰਿੰਗ
ਹੋਰ ਅਕਾਦਮਿਕ ਸਲਾਹਕਾਰਰੂਡੋਲਫ ਫ੍ਰਿਡੇਰਿਕ ਐਲਫ੍ਰੈਡ ਕਲੇਬਸ
ਮੁੱਖ ਰੁਚੀਆਂ
ਗਣਿਤ ਦਾ ਫ਼ਲਸਫ਼ਾ, ਗਣਿਤਕ ਤਰਕ, ਭਾਸ਼ਾ ਦਾ ਫ਼ਲਸਫ਼ਾ

ਉਸ ਨੇ ਤਰਕ ਦਾ ਵਿਚਾਰ ਸੂਤਰਬੱਧ ਕੀਤਾ ਅਰਥਾਤ, ਗਣਿਤ ਦੀਆਂ ਬੁਨਿਆਦਾਂ ਅਤੇ ਗਣਿਤ ਦੇ ਦਰਸ਼ਨ ਵਿੱਚ ਦਿਸ਼ਾ ਦਿੱਤੀ, ਜਿਸਦਾ ਮੁੱਖ ਸਿੱਧਾਂਤ ਹੈ ਕਿ "ਗਣਿਤ ਨੂੰ ਤਰਕ ਤੱਕ ਘਟਾਇਆ ਜਾ ਸਕਦਾ  ਹੈ"। 

ਜੀਵਨੀ

ਜਨਮ ਉੱਤਰੀ ਜਰਮਨੀ ਦੇ ਤੱਟੀ ਸ਼ਹਿਰ ਵਿਸਮਾਰ ਵਿੱਚ 8 ਨਵੰਬਰ 1848 ਨੂੰ ਹੋਇਆ ਸੀ। ਉਸ ਦਾ ਪੂਰਾ ਨਾਮ ਫ੍ਰੀਡਰਿਕ ਲੁਡਵਿਗ ਗੌਟਲੋਬ ਫ੍ਰੀਗ ਸੀ। ਉਸ ਦੀ ਜਵਾਨੀ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸ ਦੇ ਮਾਤਾ ਪਿਤਾ, ਦੋਵੇਂ ਹੀ ਇੱਕ ਲੜਕੀਆਂ ਦੇ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦੇ ਸਨ। ਫ੍ਰੀਗ ਦਾ ਪਿਤਾ ਸਕੂਲ ਵਿੱਚ ਗਣਿਤ ਪੜ੍ਹਾਉਂਦਾ ਸੀ। ਫ੍ਰੀਗ ਨੇ 1869 ਵਿੱਚ ਜੇਨਾ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਹਾਸਲ ਕੀਤੀ। ਉੱਥੇ, ਉਸ ਨੇ ਰਸਾਇਣ ਵਿਗਿਆਨ, ਦਰਸ਼ਨ ਅਤੇ ਗਣਿਤ ਦਾ ਅਧਿਐਨ ਕੀਤਾ।  ਦੋ ਸਾਲ ਬਾਅਦ ਉਹ ਗੌਟਿੰਗਨ ਯੂਨੀਵਰਸਿਟੀ ਚਲੇ ਗਿਆ ਜਿੱਥੇ ਉਸ ਨੇ ਜਿੱਥੇ ਉਸ ਨੇ ਗਣਿਤ ਅਤੇ ਭੌਤਿਕ ਵਿਗਿਆਨ ਦਾ ਅਧਿਐਨ ਕੀਤਾ, ਅਤੇ ਨਾਲ ਹੀ ਹਰਮਨ ਲੋਟਸ ਕੋਲੋਂ ਧਰਮ ਦੇ ਫ਼ਲਸਫ਼ੇ ਦਾ ਵੀ ਅਧਿਐਨ ਕੀਤਾ। 1873 ਵਿੱਚ ਉਸਨੇ ਅਰਨਸਟ ਸਕਰਿੰਗ ਦੀ ਨਿਗਰਾਨੀ ਹੇਠ ਗਣਿਤ ਬਾਰੇ ਆਪਣਾ ਥੀਸਿਸ ਪੇਸ਼ ਕੀਤਾ। ਥੀਸਿਸ ਦਾ ਸਿਰਲੇਖ ਸੀ: Über eine geometrische Darstellung der imaginären Gebilde in der Ebene (ਇੱਕ ਪਲੇਨ ਵਿੱਚ ਕਲਪਨਾਤਮਕ ਅੰਕੜਿਆਂ ਦੀ ਜਿਓਮੈਟਰੀਕਲ ਪੇਸ਼ਕਾਰੀ ਬਾਰੇ)। 

1874 ਵਿੱਚ, ਅਰਨਸਟ ਅੱਬੇ ਦੀ ਸਿਫ਼ਾਰਸ਼ ਨਾਲ, ਫ੍ਰੀਗ ਨੇ ਜੇਨਾ ਦੀ ਯੂਨੀਵਰਸਿਟੀ ਵਿੱਚ ਲੈਕਚਰਸ਼ਿਪ ਪ੍ਰਾਪਤ ਕੀਤੀ, ਜਿੱਥੇ ਉਸ ਨੇ ਆਪਣਾ ਬਾਕੀ ਦਾ ਬੌਧਿਕ ਜੀਵਨ ਬਤੀਤ ਕੀਤਾ। ਉਸਦੀ ਨਿਯੁਕਤੀ ਪਹਿਲੇ ਪੰਜ ਸਾਲਾਂ ਦੌਰਾਨ ਬਿਨਾਂ ਤਨਖਾਹ ਦੇ ਸੀ, ਅਤੇ ਉਸਦੀ ਮਾਂ ਨੇ ਉਸ ਦੀ ਸਹਾਇਤਾ ਕੀਤੀ ਸੀ।

ਫਰੀਗ ਉੱਤੇ ਜੇਨਾ ਵਿੱਚ ਪਹਿਲੇ ਕੁਝ ਸਾਲਾਂ ਵਿੱਚ ਭਾਰੀ ਅਧਿਆਪਨ ਦਾ ਬੋਝ ਸੀ। ਹਾਲਾਂਕਿ, ਉਸ ਕੋਲ ਅਜੇ ਵੀ ਤਰਕ ਵਿੱਚ ਆਪਣੇ ਪਹਿਲੇ ਵੱਡੇ ਪ੍ਰੋਜੈਕਟ ਤੇ ਕੰਮ ਕਰਨ ਲਈ ਸਮਾਂ ਸੀ, ਜੋ 1879 ਵਿੱਚ Begriffsschrift, eine der arithmetischen nachgebildete Formelsprache des reinen Denkens ("ਸੰਕਲਪ-ਸਕ੍ਰਿਪਟ: ਅੰਕ ਗਣਿਤਕ ਦੇ ਮਾਡਲ ਤੇ ਸ਼ੁੱਧ ਚਿੰਤਨ ਲਈ ਇੱਕ ਫਾਰਮੂਲਾ ਭਾਸ਼ਾ") ਸਿਰਲੇਖ ਹੇਠ ਉਸਨੇ ਪ੍ਰਕਾਸ਼ਿਤ ਕਰਵਾਇਆ।

ਫ਼ਿਲਾਸਫ਼ਰ

ਫਰੀਗ ਵਿਸ਼ਲੇਸ਼ਣੀ ਫ਼ਲਸਫ਼ਾ ਦੇ ਸੰਸਥਾਪਕਾਂ ਵਿਚੋਂ ਇੱਕ ਹੈ, ਜਿਸਦਾ ਤਰਕ ਅਤੇ ਭਾਸ਼ਾ ਬਾਰੇ ਕੰਮ ਨੇ ਫ਼ਲਸਫ਼ੇ ਵਿੱਚ ਭਾਸ਼ਾਈ ਮੋੜ ਨੂੰ ਜਨਮ ਦਿੱਤਾ। ਭਾਸ਼ਾ ਦੇ ਫ਼ਲਸਫ਼ੇ ਵਿੱਚ ਉਸਦੇ ਯੋਗਦਾਨਾਂ ਵਿੱਚ ਸ਼ਾਮਲ ਹਨ:

  • ਫੰਕਸ਼ਨ - ਪ੍ਰਸਤਾਵ ਦਾ ਆਰਗੂਮੈਂਟ ਵਿਸ਼ਲੇਸ਼ਣ;
  • ਸੰਕਲਪ ਅਤੇ ਵਸਤੂ (Begriff und Gegenstand) ਦੇ ਵਿਚਕਾਰ ਅੰਤਰ;
  • ਕੰਪੋਜ਼ੀਸਨਲਿਟੀ ਦਾ ਸਿਧਾਂਤ;
  • ਸੰਦਰਭ ਸਿਧਾਂਤ;
  • ਨਾਵਾਂ ਅਤੇ ਹੋਰ ਪ੍ਰਗਟਾਵਿਆਂ ਦੇ ਅਰਥ ਅਤੇ ਹਵਾਲੇ ( Sinn und Bedeutung ) ਵਿਚਕਾਰ ਫਰਕ।

ਸ਼ਖ਼ਸੀਅਤ

ਫਰੀਗ ਨੂੰ ਉਹਨਾਂ ਦੇ ਵਿਦਿਆਰਥੀਆਂ ਦੁਆਰਾ ਇੱਕ ਬਹੁਤ ਹੀ ਅੰਤਰਲੀਨ ਵਿਅਕਤੀ ਵਜੋਂ ਦਰਸਾਇਆ ਗਿਆ ਸੀ, ਜੋ ਘੱਟ ਹੀ ਕਦੇ ਸੰਵਾਦ ਵਿੱਚ ਦਾਖਲ ਹੁੰਦਾ ਸੀ, ਜਿਆਦਾਤਰ ਬਲੈਕਬੋਰਡ ਵੱਲ ਮੂੰਹ ਕਰਕੇ ਪੜ੍ਹਾਉਂਦਾ ਸੀ, ਹਾਲਾਂ ਕਿ ਉਹ ਮਜ਼ਾਕੀਆ ਹਾਜ਼ਰ ਜਵਾਬ ਹੁੰਦਾ ਅਤੇ ਕਦੇ-ਕਦਾਈਂ ਤਲਖ ਵਿਅੰਗ ਤੀਰ ਛੱਡਦਾ ਸੀ।[4]

ਹਵਾਲੇ