ਜਣਨ ਇੰਜੀਨੀਅਰੀ

ਜਣਨ ਇੰਜੀਨੀਅਰੀ, ਜਿਹਨੂੰ ਜਣਨ ਸੁਧਾਈ ਵੀ ਆਖਿਆ ਜਾਂਦਾ ਹੈ, ਜੀਵ-ਤਕਨਾਲੋਜੀ ਰਾਹੀਂ ਕਿਸੇ ਜੀਵ ਦੀਆਂ ਜੀਨ-ਟੋਲੀਆਂ ਦਾ ਸਿੱਧੇ ਜੋੜ-ਤੋੜ ਹੁੰਦਾ ਹੈ। ਮੇਜ਼ਬਾਨ ਦੀਆਂ ਜੀਨ-ਟੋਲੀਆਂ ਵਿੱਚ ਡੀਐੱਨਏ ਵਾੜਿਆ ਜਾ ਸਕਦਾ ਹੈ, ਪਹਿਲਾਂ ਲੁੜੀਂਦਾ ਜੀਨ ਪਦਾਰਥ ਅੱਡ ਕਰ ਕੇ ਅਤੇ ਨਕਲ ਕਰ ਕੇ ਅਤੇ ਫੇਰ ਮੇਜ਼ਬਾਨ ਜੀਵ ਅੰਦਰ ਇਹ ਪਾ ਕੇ। ਨਿਊਕਲੀਏਜ਼ ਵਰਤ ਕੇ ਜੀਨ ਹਟਾਏ ਜਾਂ ਪਰ੍ਹੇ ਵੀ ਮਾਰੇ ਜਾ ਸਕਦੇ ਹਨ।