ਜੋਹਾਨਸ ਗੂਤਨਬਰਗ

ਜੋਹਾਨਸ ਗੂਤਨਬਰਗ (ਜਰਮਨ: ਇੱਕ ਸੀ ਜਰਮਨ ਲੋਹਾਰ, ਸੁਨਿਆਰ, ਪ੍ਰਿੰਟਰ, ਅਤੇ ਪ੍ਰਕਾਸ਼ਕ ਸੀ ਜਿਸਨੇ ਯੂਰਪ ਵਿੱਚ ਛਪਾਈ ਦਾ ਇਨਕਲਾਬ ਲਿਆਂਦਾ। ਉਸਨੇ ਚੱਲ-ਕਿਸਮ ਦੀ ਪ੍ਰਿੰਟਿੰਗ ਪ੍ਰੈਸ ਦੀ ਕਾਢ ਕਢੀ ਸੀ।[1]

ਜੋਹਾਨਸ ਗੂਤਨਬਰਗ
ਜਨਮ
ਜੋਹਾਨਸ Gensfleisch zur Laden ਗੂਤਨਬਰਗ

ਅੰ. 1398
ਮੈਂਜ਼, ਮੈਂਜ਼ ਦਾ ਇਲੈਕਟੋਰੇਟ
ਮੌਤ3 ਫਰਵਰੀ 1468 (ਉਮਰ 70)
ਮੈਂਜ਼, ਮੈਂਜ਼ ਦਾ ਇਲੈਕਟੋਰੇਟ
ਰਾਸ਼ਟਰੀਅਤਾਜਰਮਨ
ਪੇਸ਼ਾEngraver, ਕਾਢੀ,ਅਤੇ ਪ੍ਰਿੰਟਰ
ਲਈ ਪ੍ਰਸਿੱਧਚੱਲ-ਕਿਸਮ ਦੀ ਪ੍ਰਿੰਟਿੰਗ ਪ੍ਰੈਸ ਦੀ ਕਾਢ

ਗੂਤਨਬਰਗ ਦੀ ਕਾਢ ਤੋਂ ਪਹਿਲਾਂ ਛਪਾਈ ਦਾ ਸਾਰਾ ਹੀ ਕੰਮ ਨੂੰ ਛਪਾਈ ਬਲਾਕ ਵਿੱਚ ਅੱਖਰ ਖੋਦ ਕੇ ਕੀਤਾ ਜਾਂਦਾ ਸੀ। ਗੂਤਨਬਰਗ ਦਾ ਜਨਮ ਜਰਮਨੀ ਦੀ ਮੈਂਜ਼ ਨਾਮਕ ਇੱਕ ਜਗ੍ਹਾ ਵਿੱਚ ਹੋਇਆ ਸੀ। 1420 ਈਸਵੀ ਵਿੱਚ ਉਸ ਦੇ ਪਰਿਵਾਰ ਨੂੰ ਸਿਆਸੀ ਗੜਬੜ ਦੇ ਕਾਰਨ ਸ਼ਹਿਰ ਛੱਡ ਕੇ ਜਾਣਾ ਪਿਆ। ਉਸ ਨੇ 1439 ਦੇ ਨੇੜੇ ਸਟਰਾਸਬਾਰਗ ਵਿੱਚ ਆਪਣੇ ਨਵੇਂ ਪ੍ਰਿੰਟਰ ਔਜ਼ਾਰ ਨੂੰ ਟੈਸਟ ਕੀਤਾ। ਲੱਕੜ ਦੇ ਟੁਕੜਿਆਂ ਤੇ ਉਸ ਨੇ ਉਲਟ ਅੱਖਰ ਖੋਦੇ। ਤਦ ਸ਼ਬਦ ਅਤੇ ਵਾਕ ਬਣਾਉਣ ਲਈ ਉਸ ਨੇ ਇਨ੍ਹਾਂ ਨੂੰ ਘੁਰਨਿਆਂ ਦੁਆਰਾ ਜੋੜਿਆ ਅਤੇ ਇਸ ਤਰ੍ਹਾਂ ਤਿਆਰ ਵੱਡੇ ਬਲਾਕ ਨੂੰ ਕਾਲੇ ਤਰਲ ਵਿੱਚ ਡੁਬੋ ਕੇ ਇਸ ਨੂੰ ਪਾਰਚਮੈਂਟ ਤੇ ਅਤਿਅੰਤ ਦਬਾਅ ਦਿੱਤਾ। ਇਸ ਤਰ੍ਹਾਂ ਛਪਾਈ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਬਾਅਦ ਵਿੱਚ ਉਸ ਨੇ ਇਸ ਵਿਧੀ ਵਿੱਚ ਕੁਝ ਸੁਧਾਰ ਕੀਤਾ।

ਇਸ ਤਰ੍ਹਾਂ ਪ੍ਰਿੰਟ ਹੋਈ ਪਹਿਲੀ ਕਿਤਾਬ,ਕਾਂਸਟੈਨ ਮਿਸਲ ਹੈ ਜਿਸਨੂੰ 1450 ਦੇ ਆਲੇ-ਦੁਆਲੇ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਦੀਆਂ ਸਿਰਫ ਤਿੰਨ ਕਾਪੀਆਂ ਉਪਲੱਬਧ ਹਨ। ਇੱਕ ਮਿਊਨਿਚ (ਜਰਮਨੀ), ਦੂਜੀ ਜਿਊਰਿਖ (ਸਵਿਟਜ਼ਰਲੈਂਡ) ਅਤੇ ਤੀਜੀ ਨਿਊਯਾਰਕ ਵਿੱਚ। ਇਸ ਦੇ ਇਲਾਵਾ, ਗੂਤਨਬਰਗ ਨੇ ਬਾਈਬਲ ਵੀ ਛਪੀ ਸੀ।

ਹਵਾਲੇ