ਜੌਨਜ਼ ਹੌਪਕਿਨਜ਼ ਯੂਨੀਵਰਸਿਟੀ

ਜੌਨਜ਼ ਹੌਪਕਿਨਜ਼ ਯੂਨੀਵਰਸਿਟੀ ਹੈ, ਬਾਲਟੀਮੋਰ ਮੇਰੀਲੈਂਡ ਇੱਕ ਅਮਰੀਕੀ ਪ੍ਰਾਈਵੇਟ ਖੋਜ ਯੂਨੀਵਰਸਿਟੀ ਹੈ। 1876 ਵਿੱਚ ਸਥਾਪਿਤ ਕੀਤੀ ਗਈ ਯੂਨੀਵਰਸਿਟੀ ਦਾ ਨਾਮ ਇਸ ਦੇ ਪਹਿਲੇ ਆਰਥਿਕ ਮਦਦਗਾਰ, ਅਮਰੀਕੀ ਕਾਰੋਬਾਰੀ, ਗ਼ੁਲਾਮੀ ਦੇ ਖ਼ਾਤਮੇ ਦਾ ਸਮਰਥਕ ਅਤੇ ਸਮਾਜ ਸੇਵਕ ਜੌਨਜ਼ ਹੌਪਕਿੰਸ ਦਾ ਨਾਮ ਦਿੱਤਾ ਗਿਆ ਸੀ। ਉਸ ਦੀ 7 ਮਿਲੀਅਨ ਅਮਰੀਕੀ ਡਾਲਰ ਦੀ ਵਿਰਾਸਤ (~ 2017 ਵਿੱਚ150 ਮਿਲੀਅਨ ਡਾਲਰ) - ਜਿਸ ਦੇ ਅੱਧ ਨਾਲ ਜੌਨਜ਼ ਹਾਪਕਿਨਜ਼ ਹਸਪਤਾਲ ਦੀ ਸਥਾਪਨਾ ਕੀਤੀ ਗਈ ਸੀ - ਉਸ ਵੇਲੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪਰਉਪਕਾਰਿਕ ਦਾਨ ਸੀ।  ਡੈਨੀਅਲ ਕੋਇਟ ਗਿਲਮਾਨ, ਜਿਸ ਨੂੰ 22 ਫਰਵਰੀ 1876 ਨੂੰ ਸੰਸਥਾਨ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ, ਨੇ ਸਿੱਖਿਆ ਅਤੇ ਖੋਜ ਨੂੰ ਇਕਜੁੱਟ ਕਰ ਕੇ ਅਮਰੀਕਾ ਵਿੱਚ ਉੱਚ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਅਗਵਾਈ ਕੀਤੀ।[5] ਜਰਮਨੀ ਦੀ ਪ੍ਰਾਚੀਨ ਹਾਇਡਲਬਰਗ ਯੂਨੀਵਰਸਿਟੀ ਤੋਂ ਗ੍ਰੈਜੂਏਟ ਸਕੂਲ ਦੀ ਧਾਰਨਾ ਨੂੰ ਅਪਣਾਉਂਦੇ ਹੋਏ, ਜੌਨਜ਼ ਹਾਪਕਿਨਜ਼ ਯੂਨੀਵਰਸਿਟੀ ਨੂੰ ਯੂਨਾਈਟਿਡ ਸਟੇਟਸ ਦੀ ਪਹਿਲੀ ਖੋਜ ਯੂਨੀਵਰਸਿਟੀ ਮੰਨਿਆ ਜਾਂਦਾ ਹੈ।[6]

ਜੌਨਜ਼ ਹੌਪਕਿਨਜ਼ ਯੂਨੀਵਰਸਿਟੀ
ਤਸਵੀਰ:Johns Hopkins University's Academic Seal.svg
ਮਾਟੋVeritas vos liberabit (ਲਾਤੀਨੀ)
ਅੰਗ੍ਰੇਜ਼ੀ ਵਿੱਚ ਮਾਟੋ
ਸੱਚ ਤੁਹਾਨੂੰ ਮੁਕਤ ਕਰ ਦੇਵੇਗਾ
ਕਿਸਮਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ
ਸਥਾਪਨਾ1876; 148 ਸਾਲ ਪਹਿਲਾਂ (1876)
ਵਿੱਦਿਅਕ ਮਾਨਤਾਵਾਂ
ਏ ਏ ਯੂ
ਯੂਆਰਏ
NAICU
COFHE
ਓਰੇਯੂ
Endowment$3.381 ਬਿਲੀਅਨ (2016)[1]
ਪ੍ਰੋਵੋਸਟਸੁਨੀਲ ਕੁਮਾਰ
ਵਿਦਿਆਰਥੀ20,174
ਅੰਡਰਗ੍ਰੈਜੂਏਟ]]5,326[2]
ਪੋਸਟ ਗ੍ਰੈਜੂਏਟ]]14,848[3]
ਟਿਕਾਣਾ,
ਮੇਰੀਲੈਂਡ
,
ਯੂਐਸ

39°19′44″N 76°37′13″W / 39.32889°N 76.62028°W / 39.32889; -76.62028
ਰੰਗਹੌਪਕਿਨਜ਼ ਨੀਲਾ,ਸਫੈਦ, ਅਤੇ ਕਾਲਾ[4]
     
ਛੋਟਾ ਨਾਮਬਲਿਊ ਜੇਜ਼
ਖੇਡ ਮਾਨਤਾਵਾਂ
ਐਨਸੀਏਏ ਡਿਵੀਜ਼ਨ III
ਸ਼ਤਾਬਦੀ ਕਾਨਫਰੰਸ
ਐਨਸੀਏਏ ਡਿਵੀਜ਼ਨ I
ਬਿਗ ਟੈਨ
ਮਾਸਕੋਟਬਲਿਊ ਜੇਜ਼
ਵੈੱਬਸਾਈਟwww.jhu.edu
ਤਸਵੀਰ:Johns Hopkins University logo.svg

ਜੌਨਜ਼ ਹਾਪਕਿਨਜ਼ ਨੂੰ ਮੈਰੀਲੈਂਡ ਅਤੇ ਵਾਸ਼ਿੰਗਟਨ, ਡੀ.ਸੀ. ਦੇ ਕੈਂਪਸਾਂ ਤੇ ਇਟਲੀ, ਚੀਨ ਅਤੇ ਸਿੰਗਾਪੁਰ ਵਿੱਚ ਅੰਤਰਰਾਸ਼ਟਰੀ ਕੇਂਦਰਾਂ ਦੇ ਨਾਲ 10 ਡਿਵੀਜ਼ਨ ਬਣਾਏ ਗਏ ਹਨ। [7] ਦੋ ਅੰਡਰ ਗਰੈਜੁਏਟ ਡਿਵੀਜ਼ਨਾਂ, ਜ਼ੈਨਵਿਲ ਕਰੇਗਰ ਸਕੂਲ ਆਫ ਆਰਟਸ ਐਂਡ ਸਾਇੰਸਜ਼ ਅਤੇ ਵਾਈਟਿੰਗ ਸਕੂਲ ਆਫ ਇੰਜਨੀਅਰਿੰਗ, ਬਾਲਟੀਮੋਰ ਦੇ ਚਾਰਲਸ ਪਿੰਡ ਦੇ ਨੇੜੇ ਹੋਮਵੁਡ ਕੈਂਪਸ ਵਿੱਚ ਸਥਿਤ ਹਨ। ਮੈਡੀਕਲ ਸਕੂਲ, ਨਰਸਿੰਗ ਸਕੂਲ ਅਤੇ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਈਸਟ ਬਾਲਟੀਮੋਰ ਵਿੱਚ ਮੈਡੀਕਲ ਸੰਸਥਾਵਾਂ ਦੇ ਕੈਂਪਸ ਤੇ ਸਥਿਤ ਹਨ।[8], ਮੈਡੀਕਲ ਸਕੂਲ, ਨਰਸਿੰਗ ਸਕੂਲ, ਅਤੇ ਬਲੂਮਬਰਗ ਸਕੂਲ ਦੇ ਜਨਤਕ ਸਿਹਤ 'ਤੇ ਸਥਿਤ ਹਨ, ਮੈਡੀਕਲ ਅਦਾਰੇ ਪਰਿਸਰ ਵਿੱਚ ਈਸਟ ਬਾਲਟਿਮੁਰ.[9] ਯੂਨੀਵਰਸਿਟੀ ਵਿੱਚ ਪੀਬੌਡੀ ਇੰਸਟੀਚਿਊਟ, ਐਪਲਾਈਡ ਫਿਜ਼ਿਕਸ ਲੈਬਾਰਟਰੀ, ਪਾਲ ਐਚ. ਨਿਜ਼ੇ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼, ਸਕੂਲ ਆਫ ਐਜੂਕੇਸ਼ਨ, ਕੈਰੀ ਬਿਜ਼ਨਸ ਸਕੂਲ ਅਤੇ ਹੋਰ ਕਈ ਫੈਕਲਟੀਆਂ ਸ਼ਾਮਲ ਹਨ।[10]

ਜੋ ਜੌਨਜ਼ ਹੌਪਕਿਨਜ਼  ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੀ ਸੰਸਥਾਪਕ ਮੈਂਬਰ ਸੀ।[11] ਯੂ ਐਸ ਨਿਊਜ਼ ਐਂਡ ਵਰਲਡ ਰੀਪੋਰਟ ਵਿੱਚ ਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਇਹ ਯੂਨੀਵਰਸਿਟੀ 11 ਵੇਂ ਸਥਾਨ ਤੇ ਹੈ ਅਤੇ ਉਹਨਾਂ ਦੀਆਂ 2018 ਰੈਂਕਿੰਗਸ ਵਿੱਚ ਯੂਐਸ ਨਿਊਜ਼ ਐਂਡ ਵਰਲਡ ਰਿਪੋਰਟ ਵਿੱਚ ਕੌਮਾਂਤਰੀ ਯੂਨੀਵਰਸਿਟੀਆਂ ਵਿੱਚ 10 ਵੇਂ ਸਥਾਨ,[12] ਅਤੇ ਵਿਸ਼ਵ ਵਿੱਚ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ 13 ਵੀਂ ਰੈਂਕਿੰਗ ਤੇ ਹੈ। [13]  140 ਤੋਂ ਵੱਧ ਸਾਲਾਂ ਦੇ ਦੌਰਾਨ, 37 ਨੋਬਲ ਪੁਰਸਕਾਰ ਜੇਤੂ ਅਤੇ 1 ਫੀਲਡ ਮੈਡਲਿਸਟਸ ਜੌਨਜ਼ ਹੌਪਕਿਨਜ਼ ਨਾਲ ਸੰਬੰਧਿਤ ਹਨ। [14] 1883 ਵਿੱਚ ਸਥਾਪਿਤ, ਬਲਿਊ ਜੇਜ਼ ਮੈਂਨਜ਼ ਲੈਕਰੋਸ ਟੀਮ ਨੇ 44 ਰਾਸ਼ਟਰੀ ਟਾਈਟਲਾਂ ਨੂੰ ਹਾਸਲ ਕਰ ਲਿਆ ਹੈ[15] ਅਤੇ 2014 ਵਿੱਚ ਇੱਕ ਐਫੀਲੀਏਟ ਮੈਂਬਰ ਦੇ ਤੌਰ 'ਤੇ ਬਿਗ ਟੈਨ ਕਾਨਫਰੰਸ ਵਿੱਚ ਸ਼ਾਮਲ ਹੋ ਗਈ ਹੈ।[16]

ਹਵਾਲੇ