ਡਿਜੀਟਲ ਪਾੜਾ

ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ

ਡਿਜ਼ੀਟਲ ਪਾੜਾ ਜਾਂ ਅੰਕੀ ਪਾੜਾ ਸੂਚਨਾ ਤੇ ਸੰਚਾਰ ਤਕਨਾਲੋਜੀ (ਆਈ ਸੀ ਟੀ) ਦੀ ਵਰਤੋਂ, ਜਾਂ ਪ੍ਰਭਾਵ ਦੇ ਸੰਬੰਧ ਵਿੱਚ ਇੱਕ ਆਰਥਿਕ ਤੇ ਸਮਾਜਿਕ ਨਾ-ਬਰਾਬਰੀ ਹੈ।ਇਹ ਵੰਡ ਕਿਸੇ ਦੇਸ਼ ਦੇ ਅੰਦਰੂਨੀ ਖੇਤਰਾਂ ਜਾਂ ਕਈ ਦੇਸ਼ਾਂ ਦੇ ਖੇਤਰ ਭਾਵ ਪੂਰੀ ਦੁਨੀਆ ਅੰਦਰ ਹੋ ਸਕਦੀ ਹੈ,(ਡਿਜ਼ੀਟਲ ਤਕਨਾਲੋਜੀ ਤੱਕ ਪ੍ਰਭਾਵੀ ਪਹੁੰਚ ਦੇ ਪੱਖੋਂ ਲੋਕਾਂ ਵਿਚਕਾਰ ਮੌਜੂਦ ਪਾੜ ਦੀ ਹੋ ਸਕਦੀ ਹੈ। ਅਰਥਾਤ, ਜਨ ਸਮੂਹਾਂ ਤੇ ਸ਼ਖਸੀ ਜੀਆਂ ਦੀ ਤਕਨੀਕ ਤੱਕ ਪਹੁੰਚ ਦਾ ਫਰਕ। ਸੰਸਾਰ ਦੇ ਦੇਸ਼ਾਂ ਦੇ ਵਿਚਕਾਰ ਡਿਜ਼ੀਟਲ ਪਾੜੇ ਨੂੰ ਗਲੋਬਲ ਡਿਜ਼ੀਟਲ ਪਾੜਾ ਕਹਿੰਦੇ ਹਨ।[1]

ਗਲੋਬਲ ਅੰਕੀ ਪਾੜਾ 2006 ਵਿੱਚ: ਕੰਪਿਊਟਰ ਪ੍ਰਤੀ 100 ਲੋਕ
ਉਪਰ ਹੈ ਪ੍ਰਤੀ ਵਿਅਕਤੀ ਸਥਾਈ ਫ਼ੋਨ ਲਾਈਨ ਥੱਲੇ ਹੈ ਪ੍ਰਤੀ ਵਿਅਕਤੀ ਬੈਂਡ ਵਿਡਥ
ਹਿਲਬਰਟ ਡਿਜੀਟਲ ਬਿਟ ਵੰਡ

ਮੁੱਖ ਤੌਰ 'ਤੇ ਡਿਜੀਟਲ ਪਾੜਾ ਜਨਸਮੂਹਾਂ ਜਾਂ ਮਨੁੱਖਾਂ ਵਿਚਾਲੇ ਤਕਨੀਕੀ ਦੀ ਭੌਤਿਕ ਨਾਪਹੁੰਚ ਹੋਣ ਤੇ ਉਪਜਦਾ ਹੈ।ਇਹ ਭੌਤਿਕ ਪਹੁੰਚ ਇੰਟਰਨੈੱਟ ਕੁਨੈਕਸ਼ਨ, ਬਰਾਡਬੈਂਡ,ਕੰਪਿਊਟਰ, ਸਮਾਰਟ ਫ਼ੋਨਾਂ, ਮੋਬਾਈਲ ਜੰਤਰਾਂ ਜਾਂ ਆਮ ਕਰਕੇ ਸੰਚਾਰ ਸਾਧਨਾਂ ਦੀ ਉਪਲਭਤਾ ਕਾਰਨ ਹੋ ਸਕਦੀ ਹੈ। ਬਹੁਤੇ ਦੇਸਾਂ ਵਿੱਚ ਇਹ ਦੇਸ ਦੀ ਤਰੱਕੀ ਦੇ ਪੱਧਰ, ਸਰਕਾਰੀ ਨੀਤੀਆਂ, ਆਈ ਟੀ ਦੇ ਕਾਨੂਨਾਂ ਦਾ ਪੱਧਰ, ਨਿੱਜੀ ਖੇਤਰ ਦੀ ਭਾਗੀਦਾਰੀ ਤੇ ਆਈ ਸੀ ਟੀ ਉਦਯੋਗ ਵਿੱਚ ਹੋ ਰਹੇ ਨਿਵੇਸ਼ ਦੀ ਪੂਰਤੀ ਵਾਲੇ ਪਾਸੇ ਦਾ ਵਿਸ਼ਾ ਹੈ।

ਸ਼ਖਸੀ ਤੇ ਜਨ ਸਮੂਹਾਂ ਦੀਆਂ ਵਿਦਿਅਕ ਤੇ ਹੁਨਰਾਂ ਦੀ ਕਮੀ ਕਾਰਨ ਵੀ ਡਿਜੀਟਲ ਪਾੜਾ ਉਪਜਦਾ ਹੈ।

ਕੁਨੈਕਟਿਵੀਟੀ ਦੇ ਅਰਥ

ਬੁਨਿਆਦੀ ਢਾਂਚਾ

ਬੁਨਿਆਦੀ ਢਾਂਚਾ ਮਤਲਬ ਜਿਸ ਨਾਲ ਵਿਅਕਤੀਆਂ, ਕਾਰੋਬਾਰਾਂ ਤੇ ਭਾਈਚਾਰਿਆਂ ਨੂੰ ਇੰਟਰਨੈੱਟ ਨਾਲ ਜੋੜਦੇ ਹਨ ਉਹ ਹੈ ਉਹ ਸਭ ਭੌਤਿਕ ਮਾਧਿਅਮ ਜਿਵੇਂ ਡੈਸਕਟਾਪ ਕੰਪਿਊਟਰ, ਲੈਪਟਾਪ, ਮੋਬਾਈਲ ਜਾਂ ਸਮਾਰਟ ਫ਼ੋਨ, ਆਈਪੈਡ ਜਾਂ ਹੋਰ MP3 ਪਲੇਅਰ, ਖੇਡਾਂ ਦੇ ਕੰਸੋਲ ਜਾਂ ਪਲੇਅ ਸਟੇਸ਼ਨ,ਇਲੈਕਟਰਾਨਿਕ ਕਿਤਾਬ ਰੀਡਰ, ਤੇ ਆਈਪੈਡ ਵਰਗੀਆਂ ਹੋਰ ਟੇਬਲੈੱਟ ਇਤਿਆਦ।

ਰਵਾਇਤੀ ਤੌਰ 'ਤੇ ਵੰਡ ਦੀ ਪ੍ਰਕਿਰਤੀ ਮੌਜੂਦਾ ਗਾਹਕਾਂ ਅਤੇ ਡਿਜੀਟਲ ਉਪਕਰਨਾਂ ਦੇ ਰੂਪ ਵਿੱਚ ਮਾਪੀ ਗਈ ਹੈ

ਬੈਂਡਵਿਡਥ ਨਾ-ਬਰਾਬਰੀ 1986-2014

ਹਾਲੀਆ ਅਧਿਐਨਾਂ ਨੇ ਡਿਜੀਟਲ ਵੰਡ ਨੂੰ ਤਕਨਾਲੋਜੀ ਉਪਕਰਨਾਂ ਦੇ ਰੂਪ ਵਿੱਚ ਨਹੀਂ ਮਿਣਿਆ, ਸਗੋਂ ਪਰਤੀ ਵਿਅਕਤੀ ਉਪਲਬਧ ਬੈਂਡਵਿਡਥ (ਕਿੱਲੋ ਬਿਟ ਬਾਈਟ/ ਪਰਤੀ ਵਿਅਕਤੀ) ਦੇ ਰੂਪ ਵਿੱਚ ਮਿਣਿਆ ਹੈ।

ਹਵਾਲੇ