ਤੋਬਾ ਝੀਲ

ਤੋਬਾ ਝੀਲ ਇੰਡੋਨੇਸ਼ੀਆ ਦੇ ਟਾਪੂ ਸੁਮਾਤਰਾ ਦੇ ਉੱਤਰ - ਵਿਚਕਾਰ ਵਿੱਚ ਸਥਿਤ ਇੱਕ ਝੀਲ ਅਤੇ ਇੱਕ ਮਹਾਜਵਾਲਾਮੁਖੀ ਹੈ। ਇਹ ਝੀਲ 100 ਕਿਮੀ ਲੰਬੀ ਅਤੇ 30 ਕਿਮੀ ਚੌੜੀ ਹੈ ਅਤੇ ਇਸ ਦੀ ਅਧਿਕਤਮ ਗਹਿਰਾਈ 500 ਮੀਟਰ ਹੈ। ਤੋਬਾ ਝੀਲ ਇੰਡੋਨੇਸ਼ੀਆ ਦੀ ਸਭ ਤੋਂ ਵੱਡੀ ਝੀਲ ਹੈ ਅਤੇ ਸੰਸਾਰ ਦੀ ਸਭ ਤੋਂ ਵੱਡੀ ਜਵਾਲਾਮੁਖੀ ਝੀਲ ਵੀ ਹੈ। ਜਵਾਲਾਮੁਖੀ ਝੀਲਾਂ ਉਹ ਝੀਲਾਂ ਹੁੰਦੀਆਂ ਹਨ ਜੋ ਕਿਸੇ ਜਿੰਦਾ ਜਾਂ ਮੋਇਆ ਜਵਾਲਾਮੁਖੀ ਦੇ ਮੁੰਹ ਵਿੱਚ ਪਾਣੀ ਭਰ ਜਾਣ ਨਾਲ ਬਣ ਜਾਂਦੀਆਂ ਹਨ। ਇਹ ਮੰਨਿਆ ਜਾਂਦਾ ਹੈ ਦੀ ਅੱਜ ਤੋਂ ਕਰੀਬ 69,000 ਤੋਂ ਲੈ ਕੇ 77,000 ਸਾਲ ਪਹਿਲਾਂ ਇਸ ਜਵਾਲਾਮੁਖੀ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਜਵਾਲਾਮੁਖੀ ਵਿਸਫੋਟ ਹੋਇਆ।

ਤੋਬਾ ਝੀਲ
Danau Toba (ਇੰਡੋਨੇਸ਼ੀਆਈ)
Tao Toba (Batak)
ਸਥਿਤੀNorth Sumatra, ਇੰਡੋਨੇਸ਼ੀਆ
ਗੁਣਕ2°41′04″N 98°52′32″E / 2.6845°N 98.8756°E / 2.6845; 98.8756
TypeVolcanic/ tectonic
Primary outflowsAsahan River
Basin countriesਇੰਡੋਨੇਸ਼ੀਆ
ਵੱਧ ਤੋਂ ਵੱਧ ਲੰਬਾਈ100 km (62 mi)
ਵੱਧ ਤੋਂ ਵੱਧ ਚੌੜਾਈ30 km (19 mi)
Surface area1,130 km2 (440 sq mi)
ਔਸਤ ਡੂੰਘਾਈ500 metres
ਵੱਧ ਤੋਂ ਵੱਧ ਡੂੰਘਾਈ505 m (1,657 ft)[1]
Water volume240 km3 (58 cu mi)
Surface elevation905 m (2,969 ft)
IslandsSamosir
SettlementsAmbarita, Pangururan
ਹਵਾਲੇ[1]
ਆਕਾਸ਼ ਤੋ ਲੈਤੀ ਹੋਈ ਤੋਬਾ ਝੀਲ ਦੀ ਤਸਵੀਰ

ਇਹ ਅਨੁਮਾਨ ਲਗਾਇਆ ਜਾਂਦਾ ਹੈ ਦੇ ਇਸ ਵਿਸਫੋਟ ਦੇ ਕਾਰਨ ਸੰਸਾਰ ਵਿੱਚ ਉਸ ਸਮੇਂ ਮੌਜੂਦ ਜਿਆਦਾਤਰ ਮਨੁੱਖ ਮਾਰੇ ਗਏ ਸਨ ਅਤੇ ਮਨੁਖਜਾਤੀ ਹਮੇਸ਼ਾ ਲਈ ਨਸ਼ਟ ਹੋਣ ਦੇ ਬਹੁਤ ਕਰੀਬ ਆ ਪਹੁੰਚੀ ਸੀ। ਹਿੰਦ ਉਪਮਹਾਦੀਪ ਦੇ ਪੂਰੇ ਖੇਤਰ ਨੂੰ ਇਸ ਵਿਸਫੋਟ ਨਾਲ ਅਤਿਅੰਤ ਨੁਕਸਾਨ ਹੋਇਆ ਜਿਸ ਵਿੱਚ ਇਸ ਖੇਤਰ ਦੇ ਸਾਰੇ ਜੰਗਲ ਨਸ਼ਟ ਹੋ ਗਏ। ਇਸ ਪੂਰੇ ਇਲਾਕੇ ਉੱਤੇ ਰਾਖ ਦੀ ਮੋਟੀ ਤਹਿ ਫੈਲ ਗਈ ਜੋ ਅੱਜ ਵੀ ਸਾਰੇ ਭਾਰਤ ਅਤੇ ਪਾਕਿਸਤਾਨ ਵਿੱਚ ਜ਼ਮੀਨ ਦੇ ਹੇਠਾਂ ਪਾਈ ਜਾਂਦੀ ਹੈ।[2][3]

ਤੋਬਾ ਝੀਲ ਦੇ ਕੰਡੇ ਬਤਾਕ ਲੋਕ ਰਹਿੰਦੇ ਹਨ ਜੋ ਮਲਾ ਲੋਕਾਂ ਤੋਂ ਨਰਜਾਤੀ ਤੌਰ 'ਤੇ ਵੱਖ ਹਨ। ਇੱਥੇ ਤੱਕ ਪਹੁੰਚਣ ਲਈ ਮੇਦਾਨ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ ਅਤੇ ਸਿਆਂਤਰ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ।

ਇਹ ਵੀ ਵੇਖੋ

ਹਵਾਲੇ