ਤੰਦੂਰੀ ਚਿਕਨ

ਮਾਸ਼ਾਹਾਰੀ ਖਾਣਾ

ਤੰਦੂਰੀ ਚਿਕਨ ਇੱਕ ਭਾਰਤੀ ਉਪਮਹਾਦੀਪ ਦਾ ਪਕਵਾਨ ਹੈ. ਇਹ ਦੱਖਣੀ ਏਸ਼ੀਆ ਖਾਸ ਤੋਰ ਤੇ ਭਾਰਤ ਅਤੇ ਪਾਕਿਸਤਾਨ, ਮਲੇਸ਼ਿਆ ਸਿੰਗਾਪੋਰ, ਇੰਡੋਨੇਸ਼ੀਆ ਅਤੇ ਪੁਛੱਮੀ ਦੁਨਿਆ ਵਿੱਚ ਵਿੱਚ ਬਹੁਤ ਪ੍ਰਸਿਧ ਹੈ. ਇਸ ਵਿੱਚ ਚਿਕਨ ਨੂੰ ਦਹੀ ਅਤੇ ਮਸਾਲੇ ਦੀ ਸਹਾਇਤਾ ਨਾਲ ਰੋਸਟ ਕੀਤਾ ਜਾਂਦਾ ਹੈ. ਇਸ ਪਕਵਾਨ ਦਾ ਨਾਮ ਸਿਲੰਡਰ ਦੇ ਅਕਾਰ ਦੇ ਮਿੱਟੀ ਦੇ ਤੰਦੂਰ ਤੋ ਲੀਤਾ ਗਿਆ ਹੈ, ਜਿਸ ਵਿੱਚ ਇਸ ਨੂੰ ਰਿਵਾਇਤੀ ਤੋਰ ਤੇ ਬਣਾਇਆ ਜਾਂਦਾ ਸੀ.

ਤਿਆਰੀ

ਚਿਕਨ ਨੂੰ ਦਹੀ ਅਤੇ ਵਿੱਚ ਮੇਰਿਨੇਟ ਕੀਤਾ ਜਾਂਦਾ ਹੈ ਅਤੇ ਫਲੇਵਰ ਵਾਸਤੇ ਤੰਦੂਰੀ ਮਸਾਲੇ ਦੇ ਮਿਕਚਰ ਦਇ ਹਲਕੀ ਪਰਤ ਲਾਈ ਜਾਂਦੀ ਹੈ. ਲਾਲ ਮਿਰਚ ਪਾਉਡਰ ਜਾ ਕਸ਼ਮੀਰੀ ਲਾਲ ਮਿਰਚ ਨਾਲ ਅਗਨੀ (ਲਾਲ ਰੰਗ) ਆਭਾ ਦਿਤੀ ਜਾਂਦੀ ਹੈ. ਜਿਆਦਾ ਮਾਤਰਾ ਵਿੱਚ ਹਲਦੀ ਪਾਉਣ ਤੇ ਇਹ ਸੰਤਰੀ ਰੰਗ ਦਾ ਹੋ ਜਾਂਦਾ ਹੈ. ਹਲਕਾ ਰੰਗ ਦੇਣ ਵਾਸਤੇ ਲਾਲ ਤੇ ਪੀਲੇ ਫੂਡ ਕਲਰ ਦੀ ਵਰਤੋ ਕੀਤੀ ਜਾਂਦੀ ਹੈ ਜਿਸ ਕਰਕੇ ਚਮਕ ਦਾਰ ਰੰਗ ਮਿਲਦਾ ਹੈ.[1] ਰਿਵਾਇਤੀ ਤੋਰ ਤੇ ਇਸ ਨੂੰ ਤੰਦੂਰ (ਮਿੱਟੀ ਦਾ) ਵਿੱਚ ਬਹੁਤ ਉਚੇ ਤਾਪਮਾਨ ਤੇ ਪਕਾਇਆ ਜਾਂਦਾ ਹੈ ਜਾ ਇਸ ਨੂੰ ਰਿਵਾਇਤੀ ਬਾਰਬਿਕਯੂ ਗਰਿੱਲ ਤੇ ਵੀ ਪਕਾਇਆ ਜਾ ਸਕਦਾ ਹੈ.

ਮੇਰਿਨੇਟ ਕੀਤੇ ਚਿਕਨ ਨੂੰ ਸ੍ਕਿਵਰ (ਸ਼ੀਖ) ਵਿੱਚ ਸਕਿਉ ਕੀਤਾ ਜਾਂਦਾ ਹੈ ਅਤੇ ਗਰਮ ਮਿੱਟੀ ਦੇ ਓਵਨ (ਜੋ ਕਿ ਤੰਦੂਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਤੇ ਪਕਾਈਆ ਜਾਂਦਾ ਹੈ. ਇਸ ਨੂੰ ਕੋਲੇ ਜਾ ਲੱਕੜ ਦੇ ਨਾਲ ਗਰਮ ਕੀਤਾ ਹੰਦਾ ਸੀ ਜੋ ਕਿ ਇਸ ਵਿੱਚ ਸਮੋਕਿ ਫਲੇਵਰ ਪੈਦਾ ਕਰਦਾ ਹੈ.

ਇਤਿਹਾਸ

ਤੰਦੂਰੀ ਚਿਕਨ ਪਕਵਾਨ ਮੂਲ ਭਾਰਤ ਅਤੇ ਪਾਕਿਸਤਾਨ ਦੀ ਅਜ਼ਾਦੀ ਤੋ ਪਹਿਲਾ ਦੇ ਪੰਜਾਬ ਦਾ ਪਕਵਾਨ ਹੈ.[2][3] ਹਾਲਾਕਿ ਤੰਦੂਰੀ ਚਿਕਨ ਬਹੁਤ ਪਹਿਲਾ ਮੁਗਲਾ ਦੇ ਸਮੇਂ ਤੋ ਪਕਾਇਆ ਜਾ ਰਿਹਾ ਹੈ, ਇਹ ਮੰਨਿਆ ਜਾਂਦਾ ਹੈ ਇਸ ਇਸ ਪਕਵਾਨ ਦਾ ਇਜਾਦ ਕੁੰਦਨ ਲਾਲ ਗੁਜਰਾਲ ਨੇ ਕੀਤਾ ਸੀ ਜੋ ਕਿ ਪੇਸ਼ਾਵਰ ਵਿੱਚ ਮੋਤੀ ਮਹਲ ਨਾਮ ਦਾ ਰੇਸਟੋਰੇਨਟ ਚਲਾਉਂਦਾ ਸੀ. ਗੁਜਰਾਲ ਭਾਰਤ ਦੀ ਅਜ਼ਾਦੀ ਤੋ ਬਾਦ ਅਤੇ ਪੰਜਾਬ ਰਾਜ ਦੇ ਬਟਵਾਰੇ ਤੋ ਪਾਕਿਸਤਾਨ ਬਣਨ ਦਾ ਨਾਲ ਹੀ ਦਿੱਲੀ ਵਿੱਚ ਆ ਕੇ ਬਸ ਗਏ ਸਨ[4][5][6][7]

ਭਾਰਤ ਵਿੱਚ ਤੰਦੂਰੀ ਚਿਕਨ ਰਿਵਾਇਤੀ ਤੋਰ ਤੇ ਪੰਜਾਬ ਨਾਲ ਸਮਬ੍ਧਿਤ ਹੈ[8] ਅਤੇ 1947 ਦੇ ਬਟਵਾਰੇ ਤੋ ਬਾਦ ਪੱਛਮੀ ਪੰਜਾਬ ਤੋ ਵਿਸਥਾਪਿਤ ਹੋਏ ਪੰਜਾਬੀ ਦੇ ਦਿਲੀ ਵਿੱਚ ਆਉਣ ਨਾਲ ਮੁਖ ਧਾਰਾ ਵਿੱਚ ਆਈਇਆ.[9] ਦੇਹਾਤੀ ਪੰਜਾਬ ਵਿੱਚ ਫਿਰਕੂ (ਕੋਮੁਨਲ) ਤੰਦੂਰ ਦਾ ਹੋਣਾ ਬਹੁਤ ਆਮ ਗਲ ਹੈ[10] ਕੁੱਛ ਪਿੰਡਾ ਵਿੱਚ ਅੱਜ ਵੀ ਫਿਰਕੂ (ਕੋਮੁਨਲ) ਤੰਦੂਰ ਹਨ ਜੋ ਕਿ 1947 ਤੋ ਪਹਿਲਾਂ ਬਹੁਤ ਹੀ ਆਮ ਗੱਲ ਸੀ.

ਪਕਵਾਨ

ਤੰਦੂਰੀ ਚਿਕਨ ਨੂੰ ਭਾਰਤ ਕਰੀ ਵਿੱਚਬੇਸ ਚਿਕਨ ਦੇ ਤੋਰ ਤੇ ਵਰਤਿਆ ਜਾਂਦਾ ਹੈ. ਇਸ ਨੂੰ ਸਟਾਟਰ ਅਤੇ ਏਪੇਟਾਈਜਰ ਦੇ ਤੋਰ ਤੇ ਖਾਣ ਦੀ ਬਜਾਏ, ਕਈ ਵਾਰੀ ਰਿਵਾਇਤੀ ਨਾਨ (ਭਾਰਤੀ ਪਲੇਨ ਬ੍ਰੇਡ) ਦੇ ਨਾਲ ਇਸ ਨੂੰ ਫੁਲ ਕੋਰਸ ਦੇ ਤੋਰ ਤੇ ਵੀ ਖਾਇਆ ਜਾਂਦਾ ਹੈ ਅਤੇ ਇਸ ਤੋ ਇਲਾਵਾ ਦਾ ਪ੍ਰਯੋਗ ਕਰੀ ਤਰਹ ਦੇ ਕਰੀ ਚਿਕਨ ਜਿਵੇਂ ਕਿ ਬਟਰ ਚਿਕਨ ਵਿੱਚ ਵੀ ਕੀਤਾ ਜਾਂਦਾ ਹੈ.[11] ਕੁੱਛ ਸਮਾ ਪਹਿਲਾਂ ਹੀ ਤੰਦੂਰੀ ਚਿਕਨ ਦੇ ਸਥਾਨਕ ਕਿਸਮਾ ਬੰਗਾਲ ਵਿੱਚ ਰੁਈ ਪੋਸਤੋ ਤੋ ਬਣਾਇਆ ਗਿਆ ਜੋ ਕੀ ਸਥਾਨਕ ਜਗਹ ਤੇ ਖਾਣ ਵਾਸਤੇ ਉਪਲਬਦ ਹਨ, ਇਹ ਜਗਹ ਖਾਸ ਤੋਰ ਤੇ ਕੋਲਘਾਟ ਅਤੇ ਕੋਲਕਤਾ ਵਿੱਚ ਹਨ. ਤੰਦੂਰੀ ਚਿਕਨ ਖਾਸ ਤੋ ਤੇ ਭਾਰਤ ਵਿੱਚ ਆਜ਼ਾਦੀ ਤੋ ਬਾਦ ਮੋਤੀ ਮਹਲ ਡੀਲਕਸ ਦੁਆਰਾ ਮਸ਼ਹੂਰ ਹੋਇਆ[12][13] ਜਦੋਂ ਭਾਰਤ ਦੇ ਪਹਿਲੇ ਸ਼੍ਰੀ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਨੂੰ ਪਰੋਸਿਆ ਗਿਆ.

ਹਵਾਲੇ