ਥੌਮਸ ਐਕੂਆਈਨਸ

ਥੌਮਸ ਐਕੂਆਈਨਸ, ਓ.ਪੀ. (/əˈkwnəs/; 1225 – 7 ਮਾਰਚ 1274), ਜਾਂ ਥੌਮਸ ਆਫ਼ ਐਕੂਇਨ ਜਾਂ ਐਕੂਇਨੋ, ਇੱਕ ਇਤਾਲਵੀ[3][4] ਡੋਮਿਨੀਕਨ ਫਰਿਆਰ ਅਤੇ ਕੈਥੋਲਿਕ ਪਾਦਰੀ ਸੀ, ਜੋ ਕਿ ਪੰਡਤਾਊਵਾਦ (ਸਕਾਲਾਸਟੀਸਿਜ਼ਮ) ਦੀ ਪਰੰਪਰਾ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸੀ। ਇਸ ਪਰੰਪਰਾ ਵਿੱਚ ਇਸਨੂੰ "ਡਾਕਟਰ ਐਂਗਲੀਕਸ" ਅਤੇ "ਡਾਕਟਰ ਕਮਿਊਨਿਸ".ਵਜੋਂ ਵੀ ਜਾਣਿਆ ਜਾਂਦਾ ਸੀ।[5] "ਐਕੂਆਈਨਸ" ਐਕੂਆਈਨੋ ਕਾਊਂਟੀ ਤੋਂ ਸੀ, ਜਿਸ ਇਲਾਕੇ ਵਿੱਚ 1137 ਤੱਕ ਉਸ ਦੇ ਪਰਿਵਾਰ ਦੀ ਜ਼ਮੀਨ ਸੀ।

ਸੇਂਟ ਥੌਮਸ ਐਕੂਆਈਨਸ, OP
An altarpiece in Ascoli Piceno, Italy,
by Carlo Crivelli (15th century)
ਧਾਰਮਿਕ, ਪੁਜਾਰੀ ਅਤੇ
ਚਰਚ ਦਾ ਡਾਕਟਰ
ਜਨਮ28 ਜਨਵਰੀ 1225[1]
Roccasecca, ਸਿਸਲੀ ਦੀ ਬਾਦਸ਼ਾਹੀ
ਮੌਤ7 ਮਾਰਚ 1274[1]
Fossanova, Papal States
ਮਾਨ-ਸਨਮਾਨਰੋਮਨ ਕੈਥੋਲਿਕ ਚਰਚ
Anglican Communion
Lutheranism
Canonized18 ਜੁਲਾਈ 1323, Avignon, Papal States, by ਪੋਪ ਜੌਨ XXII
ਮੁੱਖ ਧਰਮ ਅਸਥਾਨChurch of the Jacobins, Toulouse, France
Feast28 ਜਨਵਰੀ (7 ਮਾਰਚ, until 1969)
AttributesThe Summa theologiae, a model church, the sun on the chest of a Dominican friar
ਗੁਰੂ/ਮੁਰਸਿਦAcademics; against storms; against lightning; apologists; Aquino, Italy; Belcastro, Italy; book sellers; Catholic academies, schools, and universities; chastity; Falena, Italy; learning; pencil makers; philosophers; publishers; scholars; students; University of Sto. Tomas; Sto. Tomas, Batangas; theologians.[2]
ਥੌਮਸ ਐਕੂਆਈਨਸ
Detail from Valle Romita Polyptych by Gentile da Fabriano (circa 1400)
Detail from Valle Romita Polyptych
by Gentile da Fabriano (circa 1400)
ਕਿੱਤਾਕੈਥੋਲਿਕ ਪਾਦਰੀ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ
ਸਿੱਖਿਆAbbey of Monte Cassino
ਨੈਪਲਜ਼ ਫੇਡੇਰੀਕੋ ਯੂਨੀਵਰਸਿਟੀ II
ਸ਼ੈਲੀਪੰਡਤਾਊਵਾਦ, ਥੌਮਵਾਦ
ਵਿਸ਼ਾਮੈਟਾਫਿਜ਼ਿਕਸ, ਤਰਕ ਸ਼ਾਸਤਰ, ਧਰਮ ਸ਼ਾਸਤਰ, ਮਨ, ਗਿਆਨ ਸਿਧਾਂਤ, ਨੈਤਿਕਤਾ, ਰਾਜਨੀਤੀ
ਪ੍ਰਮੁੱਖ ਕੰਮ
  • Summa Theologica
  • Summa contra Gentiles
ਰਿਸ਼ਤੇਦਾਰLandulf of Aquino and Theodora Rossi (parents)

ਜੀਵਨ

13 ਵੀਂ ਸਦੀ ਦੇ ਦਾਰਸ਼ਨਕ ਸੇਂਟ ਥੌਮਸ ਐਕੂਆਈਨਸ ਦਾ ਜਨਮ 1225 ਈਸਵੀ ਵਿੱਚ ਨੇਪਲਸ ਰਾਜ (ਇਟਲੀ) ਦੇ ਐਕੂਆਈਨੋ ਨਗਰ ਵਿੱਚ ਹੋਇਆ। ਉਸ ਦਾ ਪਿਤਾ ਐਕੂਆਈਨੀ ਦਾ ਕਾਊਂਟ ਸੀ ਉਸ ਦੀ ਮਾਤਾ ਥਿਓਡੋਰਾ ਸੀ। ਸੇਂਟ ਥਾਮਸ ਐਕੂਆਈਨਸ ਦਾ ਬਚਪਨ ਸੁਖ-ਸਹੂਲਤਾਂ ਨਾਲ ਮਾਲਾਮਾਲ ਸੀ। ਉਸ ਦੀ ਜਨਮਜਾਤ ਪ੍ਰਤਿਭਾ ਨੂੰ ਵੇਖ ਕੇ ਉਸ ਦੇ ਮਾਪੇ ਉਸਨੂੰ ਇੱਕ ਉੱਚ ਰਾਜ ਅਧਿਕਾਰੀ ਬਣਾਉਣਾ ਚਾਹੁੰਦੇ ਸਨ। ਇਸ ਲਈ ਉਸਨੂੰ 5 ਸਾਲ ਦੀ ਉਮਰ ਵਿੱਚ ਮੌਂਟ ਕੈਸਿਨੋ ਸਕੂਲ ਵਿੱਚ ਭੇਜਿਆ ਗਿਆ। ਇਸ ਦੇ ਬਾਅਦ ਉਸਨੇ ਨੇਪਲਸ ਵਿੱਚ ਸਿੱਖਿਆ ਪ੍ਰਾਪਤ ਕੀਤੀ। ਲੇਕਿਨ ਉਸ ਦੇ ਧਾਰਮਿਕ ਸਰੋਕਾਰਾਂ ਨੇ ਉਸ ਦੇ ਮਾਪਿਆਂ ਦਾ ਸੁਪਨਾ ਤੋੜ ਦਿੱਤਾ ਅਤੇ ਉਸਨੇ 1244 ਵਿੱਚ 'ਡੋਮਿਨੀਕਨ ਸੰਪ੍ਰਦਾਏ' ਦੀ ਮੈਂਬਰੀ ਲੈ ਲਈ। ਉਸ ਦੇ ਮਾਪਿਆਂ ਨੇ ਉਸਨੂੰ ਅਨੇਕ ਲਾਲਚ ਦੇਕੇ ਇਸ ਦੀ ਮੈਂਬਰੀ ਛੱਡਣ ਲਈ ਜੋਰ ਪਾਇਆ ਪਰ ਉਹ ਆਪਣੇ ਨਿਸ਼ਚੇ ਤੇ ਕਿਮ ਰਿਹਾ। ਇਸ ਲਈ ਉਹ ਧਾਰਮਿਕ ਸਿੱਖਿਆ ਪ੍ਰਾਪਤ ਕਰਨ ਲਈ ਪੈਰਸ ਚਲਾ ਗਿਆ। ਉੱਥੇ ਉਸਨੇ ਰੂਹਾਨੀ ਆਗੂ ਅਲਬਰਟ ਮਹਾਨ ਦੇ ਚਰਣਾਂ ਵਿੱਚ ਬੈਠਕੇ ਧਾਰਮਿਕ ਸਿੱਖਿਆ ਲਈ। ਇਸ ਦੇ ਬਾਅਦ ਉਸਨੇ 1252 ਵਿੱਚ ਪੜ੍ਹਨ ਪੜ੍ਹਾਉਣ ਦੇ ਕਾਰਜ ਵਿੱਚ ਰੁਚੀ ਲਈ ਅਤੇ ਉਸਨੇ ਇਟਲੀ ਦੇ ਅਨੇਕ ਸੰਸਥਾਨਾਂ ਵਿੱਚ ਪੜਾਇਆ। ਇਸ ਦੌਰਾਨ ਉਸਨੇ ਵਿਲੀਅਮ ਆਫ ਮੋਰਵੇਕ ਦੇ ਸੰਪਰਕ ਵਿੱਚ ਆਉਣ ਤੇ ਅਰਸਤੂ ਅਤੇ ਉਸ ਦੇ ਤਰਕ ਸ਼ਾਸਤਰ ਤੇ ਅਨੇਕ ਟੀਕੇ ਲਿਖੇ। ਉਸ ਸਮੇਂ ਸਨਿਆਸੀਆਂ ਲਈ ਪੈਰਸ ਯੂਨੀਵਰਸਿਟੀ ਵਿੱਚ ਉਪਾਧੀ ਦੇਣ ਦਾ ਪ੍ਰਾਵਧਾਨ ਨਹੀਂ ਸੀ। ਇਸ ਲਈ ਪੋਪ ਦੇ ਦਖਲ ਨਾਲ ਹੀ ਉਸਨੂੰ 1256 ਵਿੱਚ 'ਮਾਸਟਰ ਆਫ ਥਿਆਲੋਜੀ' ਦੀ ਉਪਾਧੀ ਦਿੱਤੀ ਗਈ। ਇਸ ਦੇ ਉੱਪਰੰਤ ਉਸਨੇ ਈਸਾਈ ਧਰਮ ਦੇ ਬਾਰੇ ਵਿੱਚ ਅਨੇਕ ਗਰੰਥ ਲਿਖਕੇ ਈਸਾਈਅਤ ਦੀ ਬਹੁਤ ਸੇਵਾ ਕੀਤੀ। ਪੋਪ ਅਤੇ ਹੋਰ ਬਾਦਸ਼ਾਹ ਵੀ ਅਨੇਕ ਧਾਰਮਿਕ ਮਜ਼ਮੂਨਾਂ ਬਾਰੇ ਉਸ ਦੀ ਸਲਾਹ ਲੈਣ ਲੱਗ ਗਏ। ਇਸ ਸਮੇਂ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਚੁੱਕੀ ਸੀ। ਆਪਣੇ ਸਮੇਂ ਦੇ ਇਸ ਮਹਾਨ ਵਿਦਵਾਨ ਦੀ ਥੋੜੀ ਉਮਰ ਵਿੱਚ ਹੀ 1274 ਵਿੱਚ ਮੌਤ ਹੋ ਗਈ। ਉਸ ਦੀ ਮੌਤ ਦੇ ਬਾਅਦ 16ਵੀਂ ਸਦੀ ਵਿੱਚ ਉਸਨੂੰ 'ਡਾਕਟਰ ਆਫ ਦ ਚਰਚ' ਦੀ ਉਪਾਧੀ ਦੇਕੇ ਸਨਮਾਨਿਤ ਕੀਤਾ ਗਿਆ।

ਹਵਾਲੇ