ਨਸਲਵਾਦ

ਨਸਲਵਾਦ ਜਾਂ ਨਸਲ ਪ੍ਰਸਤੀ, ਇੱਕ ਨਜ਼ਰੀਆ ਹੈ ਜੋ ਜੀਨਾਂ ਦੀਆਂ ਬੁਨਿਆਦਾਂ ਤੇ ਕਿਸੇ ਇਨਸਾਨੀ ਨਸਲ ਦੇ ਮੁਮਤਾਜ਼ ਹੋਣ ਜਾਂ ਘਟੀਆ ਹੋਣ ਨਾਲ ਸੰਬੰਧਿਤ ਹੈ। ਨਸਲ ਪ੍ਰਸਤੀ ਇੱਕ ਖ਼ਾਸ ਇਨਸਾਨੀ ਨਸਲ ਦੀ ਕਿਸੇ ਦੂਸਰੀ ਇਨਸਾਨੀ ਨਸਲ ਜਾਂ ਜ਼ਾਤ ਨਾਲੋਂ ਬਰਤਰੀ ਬਾਰੇ ਭੇਦਭਾਵ ਦਾ ਇੱਕ ਨਜ਼ਰੀਆ ਹੈ।[1] ਇਸ ਦੀ ਵਜ੍ਹਾ ਨਾਲ ਪੈਣ ਵਾਲੇ ਅਸਰਾਂ ਨੂੰ ਨਸਲੀ ਵਿਤਕਰੇ ਦਾ ਨਾਮ ਦਿੱਤਾ ਜਾਂਦਾ ਹੈ। ਇਹ ਨਸਲ ਦੇ ਅਧਾਰ ਉੱਤੇ ਭੇਦਭਾਵ ਦੇ ਵਿਚਾਰਾਂ ਅਤੇ ਵਿਵਹਾਰਾਂ ਦੀ ਇੱਕ ਪ੍ਰਣਾਲੀ ਹੈ ਜੋ ਸਮੁੱਚੀ ਮਾਨਵਜਾਤੀ ਦੀ ਬੁਨਿਆਦੀ ਸਮਾਨਤਾ ਅਤੇ ਸਾਂਝੀਵਾਲਤਾ ਤੋਂ ਇਨਕਾਰੀ ਹੈ। ਨਸਲਵਾਦੀਆਂ ਦਾ ਵਿਸ਼ਵਾਸ ਹੈ ਕਿ ਹਰ ਨਸਲ ਦੇ ਲੋਕਾਂ ਵਿੱਚ ਕੁਝ ਖਾਸ ਖੂਬੀਆਂ ਹੁੰਦੀਆਂ ਹਨ, ਜੋ ਉਸ ਨੂੰ ਦੂਜੀਆਂ ਨਸਲਾਂ ਤੋਂ ਘਟੀਆ ਜਾਂ ਬਿਹਤਰ ਬਣਾਉਂਦੀਆਂ ਹਨ।[2][3][4]

ਦੱਖਣੀ ਅਫਰੀਕਾ ਦੇ ਇੱਕ ਤੱਟ ਉੱਤੇ ਲੱਗਿਆ ਬੋਰਡ ਜਿਸ ਤੋਂ ਨਸਲੀ ਭੇਦਭਾਵ ਪਰਤੱਖ ਹੈ

ਨਸਲਪ੍ਰਸਤੀ, ਜਿਹੜੀ ਅਜਿਹੀ ਧਾਰਨਾ ਹੈ ਕਿ ਹਾਕਮ ਨਸਲ ਹੀ ਹਮੇਸ਼ਾ ਦੂਜੀ ਨਾਲੋਂ ਤਾਕਤ, ਪ੍ਰਤਿਭਾ ਤੇ ਅਕਲਮੰਦੀ ਪੱਖੋਂ ਬਿਹਤਰ ਹੁੰਦੀ ਹੈ।[5]

ਹਵਾਲੇ