ਪਰਵੀਨਾ ਅਹੰਗਰ

ਪਰਵੀਨਾ ਅਹੰਗਰ ਸ੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਪੈਦਾ ਹੋਈ। ਉਹ ਜੰਮੂ ਅਤੇ ਕਸ਼ਮੀਰ ਚੋਂ ਗੁਆਚੇ ਹੋਏ ਵਿਅਕਤੀਆਂ ਦੇ ਮਾਪਿਆਂ ਦੀ ਐਸੋਸੀਏਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਹੈ ਜੰਮੂ ਅਤੇ ਕਸ਼ਮੀਰ|।

ਪਰਵੀਨਾ ਅਹੰਗਰ
ਜਨਮ
ਹੋਰ ਨਾਮਆਇਰਨ ਲੇਡੀ ਆਫ ਕਸ਼ਮੀਰ
ਪੇਸ਼ਾਗੁਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਐਸੋਸੀਏਸ਼ਨ (ਏਪੀਡੀਪੀ) ਦੀ ਚੇਅਰਪਰਸਨ
ਲਈ ਪ੍ਰਸਿੱਧ
  • ਮਨੁੱਖੀ ਅਧਿਕਾਰਾਂ ਲਈ ਰਾਫਟੋ ਪੁਰਸਕਾਰ 2017
  • 2005 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ
  • ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਕਰਨ ਵਾਲਿਆਂ ਲਈ ਫਰੰਟ ਲਾਈਨ ਅਵਾਰਡ
ਵੈੱਬਸਾਈਟhttp://www.apdpkashmir.com

ਉਸ ਨੂੰ ਜੰਮੂ-ਕਸ਼ਮੀਰ ਵਿੱਚ ਹਿੰਸਾ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕਰਨ ਲਈ ਅਤੇ ਗੁੰਮਸ਼ੁਦਗੀ ਖ਼ਿਲਾਫ਼ ਕੀਤੇ ਗਏ ਵਿਰੋਧ ਕਾਰਜਾਂ ਲਈ 2017 ਵਿੱਚ ਮਨੁੱਖੀ ਅਧਿਕਾਰਾਂ ਦਾ ਰਾਫਟੋ ਪੁਰਸਕਾਰ ਦਿੱਤਾ ਗਿਆ।[1][2] ਉਸਨੂੰ 2005 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।[3][4] ਉਸ ਨੂੰ 2019 ਵਿੱਚ ਬੀਬੀਸੀ 100 ਔਰਤਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ, ਜੋ 2019 ਲਈ ਦੁਨੀਆ ਭਰ ਦੀਆਂ 100 ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਹੈ।[5]

ਪਰਵੀਨਾ ਨੂੰ 'ਕਸ਼ਮੀਰ ਦੀ ਆਇਰਨ ਲੇਡੀ' ਕਿਹਾ ਜਾਂਦਾ ਹੈ। ਉਸ ਨੂੰ ਭਾਰਤੀ ਮੀਡੀਆ ਚੈਨਲ ਸੀ ਐਨ ਐਨ ਆਈ ਬੀ ਐਨ ਨੇ ਇੱਕ ਐਵਾਰਡ ਲਈ ਨਾਮਜ਼ਦ ਕੀਤਾ ਸੀ ਜਿਸ ਨੂੰ ਉਸਨੇ ਕਸ਼ਮੀਰੀਆਂ ਦੇ ਦਰਦ ਅਤੇ ਦੁਖਾਂਤਾਂ ਬਾਰੇ ਭਾਰਤੀ ਮੀਡੀਆ ਦੁਆਰਾ ਧੋਖੇਬਾਜ਼ ਪਹੁੰਚ ਅਪਣਾਉਣ ਕਰਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।[6]

ਲਾਪਤਾ ਵਿਅਕਤੀਆਂ ਦੇ ਮਾਪਿਆਂ ਦੀ ਐਸੋਸੀਏਸ਼ਨ

ਪਰਵੀਨਾ ਨੇ ਕਸ਼ਮੀਰ ਵਿੱਚ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਅਤੇ ਕਸ਼ਮੀਰ ਵਿੱਚ ਕਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਵੱਲੋਂ ਲਾਪਤਾ ਕਰਨ ਦੇ ਅਨੁਮਾਨਤ 8000 ਤੋਂ10,000 ਤਕ ਮਾਮਲਿਆਂ ਦੀ ਪੜਤਾਲ ਕਰਨ ਲਈ ਭਾਰਤ ਸਰਕਾਰ 'ਤੇ ਦਬਾਅ ਪਾਉਣ ਲਈ "ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਐਸੋਸੀਏਸ਼ਨ" ਦੀ ਸ਼ੁਰੂਆਤ 1994 ਵਿੱਚ ਕੀਤੀ ਸੀ।[7]

ਪਰਵੀਨਾ ਅਹੰਗਰ, ਗੁੰਮਸ਼ੁਦਾ ਵਿਅਕਤੀਆਂ ਦੀ ਐਸੋਸੀਏਸ਼ਨ ਦੀ ਚੇਅਰਮੈਨ ਹੋਣ ਨਾਤੇ ਆਪਣੀ ਸੰਸਥਾ ਦੀ ਫਿਲਪੀਨਜ਼ (2000), ਥਾਈਲੈਂਡ (2003), ਇੰਡੋਨੇਸ਼ੀਆ (2005), ਚਿਆਂਗ ਮਾਈ (2006), ਜੀਨੇਵਾ (2008), ਕੰਬੋਡੀਆ, ਲੰਡਨ ਸਮੇਤ 16 ਦੇਸ਼ਾਂ ਵਿੱਚ ਨੁਮਾਇੰਦਗੀ ਕਰ ਚੁੱਕੀ ਹੈ।[8]

ਵੈਸਟਮਿੰਸਟਰ ਯੂਨੀਵਰਸਿਟੀ ਵਿਖੇ ਭਾਸ਼ਣ

ਅਹੰਗਰ ਨੇ 2014 ਵਿੱਚ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਭਾਸ਼ਣ ਦਿੱਤਾ ਸੀ। ਉਸਦੇ ਭਾਸ਼ਣ ਦਾ ਇੱਕ ਹਵਾਲਾ:

"" ਮਾਂ ਦੇ ਦਰਦ ਨੂੰ ਕੋਈ ਨਹੀਂ ਸਮਝਦਾ।

ਮੈਂ ਪੀੜਤ ਹਾਂ, ਸਾਡੇ ਵਰਗੇ ਬਹੁਤ ਸਾਰੇ ਹਨ।

ਏਪੀਡੀਪੀ ਮੇਰੇ ਦਰਦ ਅਤੇ ਮੇਰੇ ਵਰਗੀਆਂ ਸੈਂਕੜੇ ਮਾਵਾਂ ਦੇ ਦਰਦ ਤੋਂ ਪੈਦਾ ਹੋਈ ਹੈ। " ”

ਹਵਾਲੇ