ਪੀਕਿੰਗ ਯੂਨੀਵਰਸਿਟੀ

ਪੀਕਿੰਗ ਯੂਨੀਵਰਸਿਟੀ[5] (ਸੰਖੇਪ ਪੀਕੇਯੂ ਜਾਂ ਬੇਇਡਾ ਚੀਨੀ: 北京大学, ਪਿਨਯਿਨ: běi jīng dà xué) ਬੀਜਿੰਗ ਵਿੱਚ ਸਥਿਤ ਇੱਕ ਪ੍ਰਮੁੱਖ ਚੀਨੀ ਖੋਜ ਯੂਨੀਵਰਸਿਟੀ  ਹੈ ਅਤੇ C9 ਲੀਗ ਦੀ ਮੈਂਬਰ ਹੈ।[6] ਇੰਪੀਰੀਅਲ ਯੂਨੀਵਰਸਿਟੀ ਪੀਕਿੰਗ 1898 ਵਿੱਚ ਬੀਜਿੰਗ ਗੌਜ਼ੀਜੀਅਨ (ਬੀਜਿੰਗ ਇੰਪੀਰੀਅਲ ਕਾਲਜ),[7] ਦੀ ਇੱਕ ਉਤਰਾਧਿਕਾਰੀ ਅਤੇ ਬਦਲ ਦੇ ਤੌਰ 'ਤੇ ਸਥਾਪਤ ਕੀਤੀ ਗਈ ਸੀ। ਇਹ ਚੀਨ ਵਿੱਚ ਉੱਚ ਸਿੱਖਿਆ ਦੇ ਲਈ ਸਥਾਪਿਤ ਕੀਤੀ ਗਈ ਦੂਜੀ ਸਭ ਤੋਂ ਆਧੁਨਿਕ ਸੰਸਥਾ ਹੈ। ਇਸ ਨੇ ਆਪਣੀ ਸਥਾਪਨਾ ਦੀ ਸ਼ੁਰੂਆਤ ਵਿੱਚ ਚੀਨ ਵਿੱਚ ਸਿੱਖਿਆ ਲਈ ਸਭ ਤੋਂ ਉੱਚੇ ਪ੍ਰਸ਼ਾਸਨ ਦੇ ਤੌਰ 'ਤੇ ਕੰਮ ਕੀਤਾ। 1917 ਵਿਚ, ਕਾਈ ਯੁਆਨਪੇਈ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਅਤੇ ਕਈ ਸੁਧਾਰਾਂ ਦੀ ਸ਼ੁਰੂਆਤ ਕੀਤੀ ਜਿਸ ਨੇ ਯੂਨੀਵਰਸਿਟੀ ਨੂੰ ਫੈਕਲਟੀ ਪ੍ਰਸ਼ਾਸਨ ਅਤੇ ਜਮਹੂਰੀ ਪ੍ਰਬੰਧਨ ਵਿਚ ਤਬਦੀਲ ਕਰਨ ਵਿਚ ਮਦਦ ਕੀਤੀ। 1920 ਦੇ ਦਹਾਕੇ ਦੇ ਸ਼ੁਰੂ ਵਿਚ, ਪੀਕਿੰਗ ਯੂਨੀਵਰਸਿਟੀ ਚੀਨ ਦੇ ਉੱਭਰ ਰਹੇ ਪ੍ਰਗਤੀਸ਼ੀਲ ਵਿਚਾਰ ਦਾ ਕੇਂਦਰ ਬਣ ਗਈ ਸੀ। ਯੂਨੀਵਰਸਿਟੀ ਨੇ ਚੀਨ ਦੇ ਨਿਊ ਕਲਚਰ ਮੂਵਮੈਂਟ, ਚੌਥੀ ਮਈ ਮੂਵਮੈਂਟ ਅਤੇ ਹੋਰ ਕਈ ਅਹਿਮ ਘਟਨਾਵਾਂ ਦੇ ਜਨਮ ਵਿੱਚ ਮਹੱਤਵਪੂਰਨ ਭੂਮਿਕਾ ਇਸ ਹੱਦ ਤੱਕ ਨਿਭਾਈ ਹੈ ਕਿ ਯੂਨੀਵਰਸਿਟੀ ਦੇ ਇਤਿਹਾਸ ਨੂੰ ਆਧੁਨਿਕ ਚੀਨ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ। ਪੀਕਿੰਗ ਯੂਨੀਵਰਸਿਟੀ ਨੇ ਮਾਓ ਜੇ ਦੋਂਗ, ਲੂ ਸ਼ੁਨ, ਗੂ ਹੌੰਗਮਿੰਗ, ਹੂ ਸ਼ੀ, ਮਾਓ ਡੂਨ, ਲੀ ਦਾਜੋ, ਚੇਨ ਡਕਸਿਉ ਅਤੇ ਮੌਜੂਦਾ ਪ੍ਰੀਮੀਅਰ ਲੀ ਕੇਕੀਯਾਂਗ ਸਮੇਤ ਕਈ ਉੱਘੀਆਂ ਆਧੁਨਿਕ ਚੀਨੀ ਹਸਤੀਆਂ ਦੀ ਪੜ੍ਹਾਈ ਕਰਵਾਈ ਅਤੇ ਉਹਨਾਂ ਦੀ ਮੇਜ਼ਬਾਨੀ ਕੀਤੀ। [8]

ਪੀਕਿੰਗ ਯੂਨੀਵਰਸਿਟੀ
北京大学
ਪੁਰਾਣਾ ਨਾਮ
ਪੀਕਿੰਗ ਇਮਪੀਰੀਅਲ ਯੂਨੀਵਰਸਿਟੀ[1]
ਮਾਟੋ思想自由,兼容并包
ਅੰਗ੍ਰੇਜ਼ੀ ਵਿੱਚ ਮਾਟੋ
ਵਿਚਾਰਾਂ ਦੀ ਸੁਤੰਤਰਤਾ ਅਤੇ ਸਰਬ-ਪੱਖੀ ਰਵੱਈਆ[2]
ਕਿਸਮਪਬਲਿਕ
ਸਥਾਪਨਾ1898
ਪਾਰਟੀ ਸਕੱਤਰਹਾਓ ਪਿੰਗ
ਵਿੱਦਿਅਕ ਅਮਲਾ
4,206[3]
ਵਿਦਿਆਰਥੀ30,248
ਅੰਡਰਗ੍ਰੈਜੂਏਟ]]15,128[3]
ਪੋਸਟ ਗ੍ਰੈਜੂਏਟ]]15,120[3]
ਟਿਕਾਣਾ
ਹੈਦਿਨ ਜ਼ਿਲਾ, ਬੀਜਿੰਗ
,
ਕੈਂਪਸਸ਼ਹਿਰੀ, 274 ha (680 acres)[4]
ਰੰਗਲਾਲ  
ਮਾਨਤਾਵਾਂਆਈਏਆਰਯੂ, ਏਸ਼ੀਅਨ ਲਿਬਰਲ ਆਰਟਸ ਯੂਨੀਵਰਸਿਟੀਆਂ ਦਾ ਅਲਾਇੰਸ, ਏਏਆਰਯੂ, ਏਪੀਆਰਯੂ, ਬੇਸੇਟੋਹਾ, ਸੀ 9
ਵੈੱਬਸਾਈਟwww.pku.edu.cn

2017 ਤਕ, ਪੇਕਿੰਗ ਯੂਨੀਵਰਸਿਟੀ ਦੇ ਫੈਕਲਟੀ ਵਿੱਚ ਚੀਨੀ ਅਕੈਡਮੀ ਆਫ ਸਾਇੰਸਜ਼ ਦੇ 76 ਮੈਂਬਰ, ਚੀਨੀ ਅਕੈਡਮੀ ਆਫ ਇੰਜੀਨੀਅਰਿੰਗ ਦੇ 15 ਮੈਂਬਰ ਅਤੇ ਵਰਲਡ ਅਕੈਡਮੀ ਆਫ ਸਾਇੰਸਿਜ਼ ਦੇ 23 ਮੈਂਬਰ ਸ਼ਾਮਲ ਹਨ।[9] ਪੀਕਿੰਗ ਯੂਨੀਵਰਸਿਟੀ ਦੇ ਸਕੂਲ ਲਾਇਬ੍ਰੇਰੀ[10] ਪੇਕਿੰਗ ਯੂਨੀਵਰਸਿਟੀ ਦੀ ਸਕੂਲ ਲਾਇਬਰੇਰੀ 8 ਮਿਲੀਅਨ ਤੋਂ ਵੱਧ ਕਿਤਾਬਾਂ ਨਾਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ। ਯੂਨੀਵਰਸਿਟੀ ਕਲਾ ਪ੍ਰਦਰਸ਼ਨ ਦੇ ਲਈ ਇੱਕ ਪੇਸ਼ੇਵਰ ਕੇਂਦਰ ਪੀਕੇਯੂ ਹਾਲ ਇੱਕ ਪੇਸ਼ੇਵਰ ਕੇਂਦਰ  ਆਰਟਸ ਪ੍ਰਦਰਸ਼ਨਾਂ ਲਈ, ਅਤੇ ਆਰਟਸ ਅਤੇ ਪੁਰਾਤੱਤਵ ਦਾ ਆਰਥਰ ਐਮ ਸੈਕਲਰ ਮਿਊਜ਼ੀਅਮ ਵੀ ਸੰਚਾਲਿਤ ਕਰਦੀ ਹੈ। ਪੀਕਿੰਗ ਯੂਨੀਵਰਸਿਟੀ ਦੀ ਐਫੀਲੀਏਟਿਡ ਬਾਨੀ ਕਾਰਪੋਰੇਸ਼ਨ ਚੀਨ ਵਿੱਚ ਸਭ ਤੋਂ ਵੱਡੀ ਯੂਨੀਵਰਸਿਟੀ ਐਫੀਲੀਏਟਿਡ ਕੰਪਨੀ ਹੈ ਅਤੇ 2016 ਵਿੱਚ ਇਸ ਦੀ ਕੁੱਲ ਜਾਇਦਾਦ ਦਾ ਮੁੱਲ 239.3 ਬਿਲੀਅਨ ਯੂਆਨ ਹੈ।[11]

ਪੀਕਿੰਗ ਯੂਨੀਵਰਸਿਟੀ ਨੂੰ ਚੀਨ ਵਿੱਚ ਲਗਾਤਾਰ ਚੋਟੀ ਦੀ ਉੱਚ ਅਕਾਦਮਿਕ ਸੰਸਥਾ ਵਜੋਂ ਦਰਜਾ ਦਿੱਤਾ ਗਿਆ ਹੈ।[12][13][14][15][16] ਚੀਨ ਵਿਚ ਦਾਖਲੇ ਵਿਚ ਇਹ ਸਭ ਤੋਂ ਵੱਧ ਚੁਣੀਆਂ ਜਾਣ ਵਾਲਿਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[17] 2017 ਵਿੱਚ, ਪੀਕਿੰਗ ਯੂਨੀਵਰਸਿਟੀ ਨੂੰ ਲਗਾਤਾਰ 11 ਵੇਂ ਸਾਲ ਲਈ ਸੀਯੂਏਏਏ ਦੁਆਰਾ ਚੀਨ ਵਿੱਚ ਸਭ ਤੋਂ ਵਧੀਆ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ।[18] ਅਕਾਦਮਿਕੀ ਤੋਂ ਇਲਾਵਾ, ਪੀਕਿੰਗ ਯੂਨੀਵਰਸਿਟੀ ਆਪਣੇ ਕੈਂਪਸ ਦੇ ਮੈਦਾਨਾਂ ਅਤੇ ਇਸਦੇ ਰਵਾਇਤੀ ਚੀਨੀ ਆਰਕੀਟੈਕਚਰ ਦੀ ਸੁੰਦਰਤਾ ਲਈ ਵਿਸ਼ੇਸ਼ ਤੌਰ 'ਤੇ ਮਸ਼ਹੂਰ ਹੈ। [19][20][21][22]

ਹਵਾਲੇ