ਫੋਰਬਜ਼

ਫੋਰਬਜ਼ ਇੱਕ ਅਮਰੀਕੀ ਬਿਜ਼ਨਸ ਮੈਗਜ਼ੀਨ ਹੈ। ਇਸ ਵਿੱਚ ਵਿੱਤ, ਉਦਯੋਗ, ਨਿਵੇਸ਼ ਅਤੇ ਮਾਰਕੀਟਿੰਗ ਦੇ ਵਿਸ਼ਿਆਂ 'ਤੇ ਅਸਲ ਲੇਖ ਹਨ। ਫੋਰਬਸ ਸੰਬੰਧਿਤ ਵਿਸ਼ਿਆਂ ਜਿਵੇਂ ਟੈਕਨੋਲੋਜੀ, ਸੰਚਾਰ, ਵਿਗਿਆਨ, ਰਾਜਨੀਤੀ ਅਤੇ ਕਾਨੂੰਨ ਬਾਰੇ ਵੀ ਰਿਪੋਰਟ ਕਰਦਾ ਹੈ। ਇਸ ਮੈਗਜ਼ੀਨ ਦੀ 900,000 ਤੋਂ ਜ਼ਿਆਦਾ ਵਿਕਰੀ ਹੈ। ਇਸ ਦਾ ਮੁੱਖ ਦਫਤਰ ਨਿਊ ਜਰਸੀ ਵਿੱਚ ਸਥਿਤ ਹੈ। ਇਹ ਕੰਪਨੀ ਫੋਰਬਜ਼ ਏਸ਼ੀਆ, ਫੋਰਬਜ਼ ਲਾਈਫ ਅਤੇ ਫੋਰਬਜ਼ ਵੁਮਨ ਮੈਗਜ਼ੀਨ ਵੀ ਪ੍ਰਕਾਸ਼ਿਤ ਕਰਦੀ ਹੈ। ਇਸ ਤੋਂ ਇਲਾਵਾ ਫੋਰਬਜ਼ ਦਾ ਚੀਨ, ਕ੍ਰੋਏਸ਼ੀਆ, ਭਾਰਤ, ਇੰਡੋਨੇਸ਼ੀਆ, ਇਜਰਾਇਲ, ਕੋਰੀਆ, ਪੋਲੈਂਡ, ਰੋਮਾਨੀਆ, ਰੂਮ ਅਤੇ ਤੁਰਕੀ ਵਿੱਚ ਵੀ ਛਾਪਿਆ ਜਾ ਰਿਹਾ ਹੈ। ਭਾਰਤ ਦੇ 100 ਸਭ ਤੋਂ ਧਨਾਢਾਂ ਵਿੱਚ ਸ਼ਾਮਲ 89 ਵਿੱਚੋਂ 85 ਕਾਰੋਬਾਰੀਆਂ ਨੇ ਮੁੜ ਇਸ ਸੂਚੀ ਵਿੱਚ ਨਾਂ ਦਰਜ ਕਰਾਏ ਹਨ ਅਤੇ ਬਹੁਤ ਸਾਰੇ ਕਾਰੋਬਾਰੀਆਂ ਦੇ ਨਾਂ ਪਹਿਲੀ ਵਾਰ ਸ਼ਾਮਲ ਹੋਏ ਹਨ।

ਫੋਰਬਜ਼
border
ਮੁੱਖ ਦਫਤਰ
ਮੁੱਖ ਸੰਪਾਦਕਸਟੇਵ ਫੋਰਬਜ਼
ਸੰਪਾਦਕਰੰਦਲ ਲੇਨ[1]
ਸ਼੍ਰੇਣੀਆਂਉਦਯੋਗ ਰਸਾਲਾ
ਆਵਿਰਤੀਹਫ਼ਤੇ 'ਚ ਦੋ ਵਾਰੀ
ਕੁੱਲ ਸਰਕੂਲੇਸ਼ਨ
(2013)
931,558[2]
ਪਹਿਲਾ ਅੰਕਅਪ੍ਰੈਲ 15, 1917; 106 ਸਾਲ ਪਹਿਲਾਂ (1917-04-15)
ਕੰਪਨੀਫੋਰਬਜ਼ ਕਾਰਪੋਰੇਸ਼ਨ
[3]
ਦੇਸ਼ਸੰਯੁਕਤ ਰਾਜ ਅਮਰੀਕਾ
ਅਧਾਰ-ਸਥਾਨਨਿਉਯਾਰਕ
ਭਾਸ਼ਾਅੰਗਰੇਜ਼ੀ
ਵੈੱਬਸਾਈਟforbes.com
ISSN0015-6914

ਹਵਾਲੇ