ਬਟੇਰ

ਬਟੇਰ ਤਿੱਤਰ ਦੀ ਕਿਸਮ ਦਾ ਇੱਕ ਨੰਨ੍ਹਾ ਜਿਹਾ, ਜ਼ਮੀਨ ਤੇ ਰਹਿਣ ਵਾਲਾ ਫ਼ਸਲੀ ਪੰਛੀ ਹੈ। ਇਹ ਜ਼ਿਆਦਾ ਲੰਬੀ ਦੂਰੀ ਤੱਕ ਨਹੀਂ ਉੱਡ ਸਕਦੇ ਅਤੇ ਜ਼ਮੀਨ ਤੇ ਹੀ ਆਲ੍ਹਣੇ ਬਣਾਉਂਦੇ ਹਨ। ਇਨ੍ਹਾਂ ਦੇ ਸਵਾਦੀ ਮਾਸ ਦੇ ਕਾਰਨ ਇਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਕੁਝ ਲੋਕ ਮਨੋਰੰਜਨ ਲਈ ਬਟੇਰਿਆਂ ਦੀ ਲੜਾਈ ਕਰਾਉਣ ਲਈ ਵੀ ਬਟੇਰ ਪਾਲਦੇ ਹਨ।[1]

ਬਟੇਰ
ਮਟਿਆਲਾ ਬਟੇਰ, Coturnix ypsilophora
Scientific classification
Kingdom:
Animalia
Phylum:
Chordata
Class:
Aves
Order:
Galliformes

ਖ਼ੁਰਾਕ ਅਤੇ ਰਹਿਣ ਸਹਿਣ

ਜਦੋਂ ਝੋਨੇ ਦੇ ਖੇਤ ਪੱਕਣ ਤੇ ਆਉਂਦੇ ਹਨ ਤਾਂ ਇਹ ਦਿਖਾਈ ਦਿੰਦਾ ਹੈ। ਅਤੇ ਸਰਦੀ ਦੇ ਮੌਸਮ ਵਿੱਚ ਗ਼ਾਇਬ ਜਾਂ ਰੂਪੋਸ਼ ਹੋ ਜਾਂਦਾ ਹੈ। ਇਹ ਦਰਿਆਵਾਂ ਜਾਂ ਛੱਪੜਾਂ ਟੋਭਿਆਂ ਦੇ ਕਿਨਾਰੇ ਚਲਾ ਜਾਂਦਾ ਹੈ, ਜਿਥੇ ਕਾਹੀ, ਸਰਕੰਡਾ, ਘਾਸ ਫੂਸ ਅਤੇ ਦਾਣਾ ਦੁਣਕਾ ਆਮ ਹੁੰਦਾ ਹੈ। ਸਾਰਾ ਸਾਲ ਸਿਆਲਾਂ ਵਿੱਚ ਉਥੇ ਛੁਪਿਆ ਰਹਿੰਦਾ ਹੈ। ਮੈਦਾਨਾਂ ਵਿੱਚ ਉਸ ਵਕਤ ਦਿਖਦਾ ਹੈ ਜਦ ਇਸ ਦੇ ਲੁਕਣ ਲਈ ਫ਼ਸਲਾਂ ਨਾ ਹੋਣ।

ਸ਼ਿਕਾਰ ਅਤੇ ਲੜਾਈ

ਬਟੇਰ ਨੂੰ ਜਾਲ ਨਾਲ ਫੜਿਆ ਜਾਂਦਾ ਹੈ। ਬੰਦੂਕ ਨਾਲ ਇਸ ਦਾ ਸ਼ਿਕਾਰ ਨਹੀਂ ਕੀਤਾ ਜਾਂਦਾ, ਕਿਉਂਕਿ ਯੇ ਛਰਿਆਂ ਨਾਲ ਰੇਜ਼ਾ ਰੇਜ਼ਾ ਹੋ ਜਾਂਦਾ ਹੈ। ਜੋ ਲੋਕ ਬਟੇਰ ਪਾਲਣ ਦੇ ਸ਼ੌਕੀਨ ਹੁੰਦੇ ਹਨ ਉਹਨਾਂ ਨੂੰ ਬਟੇਰਬਾਜ਼ ਕਿਹਾ ਜਾਂਦਾ ਹੈ। ਉਹ ਬਟੇਰਿਆਂ ਦੀ ਲੜਾਈ ਸੰਬੰਧੀ ਵੱਡੀਆਂ ਵੱਡੀਆਂ ਸ਼ਰਤਾਂ ਲਗਾਉਂਦੇ ਹਨ। ਮੁਗ਼ਲ ਹਕੂਮਤ ਦੇ ਜ਼ਵਾਲ ਦੇ ਦਿਨੀਂ ਲਖਨਊ ਵਿੱਚ ਬਟੇਰਬਾਜ਼ੀ ਦਾ ਆਮ ਰਿਵਾਜ ਸੀ।

ਬਟੇਰਿਆਂ ਦੀ ਗਿਣਤੀ ਵਿੱਚ ਬਹੁਤ ਕਮੀ ਆ ਰਹੀ ਹੈ। ਭਾਰਤ ਸਰਕਾਰ ਨੇ ਇਸ ਕਰ ਕੇ ਜੰਗਲੀ ਜੀਵਨ ਸੰਭਾਲ ਕਾਨੂੰਨ, 1972 ਦੇ ਤਹਿਤ ਬਟੇਰੇ ਦੇ ਸ਼ਿਕਾਰ ਤੇ ਪਾਬੰਦੀ ਲਗਾਈ ਹੋਈ ਹੈ।

ਹਵਾਲੇ