ਬੁੱਧ ਪੂਰਨਿਮਾ

ਬੁੱਧ ਪੂਰਨਿਮਾ (ਬੁੱਧ ਪ੍ਰਕਾਸ਼ ਪੁਰਬ ਵਜੋਂ ਵੀ ਜਾਣਿਆ ਜਾਂਦਾ ਹੈ ਜਾਂ ਜਿਸ ਦਿਨ ਉਸਨੂੰ ਗਿਆਨ ਪ੍ਰਾਪਤੀ ਹੋਈ - ਬੁੱਧ ਪੂਰਨਿਮਾ, ਬੁੱਧ ਪੂਰਣਮੀ ਵਜੋਂ ਵੀ ਜਾਣਿਆ ਜਾਂਦਾ ਹੈ) ਇੱਕ ਬੋਧੀ ਤਿਉਹਾਰ ਹੈ ਜੋ ਕਿ ਰਾਜਕੁਮਾਰ ਸਿਧਾਰਥ ਗੌਤਮ ਜੋ ਬਾਅਦ ਵਿੱਚ ਬੁੱਧ ਧਰਮ ਦਾ ਸੰਸਥਾਪਕ ਗੌਤਮ ਬੁੱਧ ਬਣਿਆ, ਦੇ ਜਨਮ ਦੀ ਯਾਦ ਵਿਚ ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਵਿੱਚ ਮਨਾਇਆ ਜਾਂਦਾ ਹੈ। ਬੋਧੀ ਪਰੰਪਰਾ ਦੇ ਅਨੁਸਾਰ, ਗੌਤਮ ਬੁੱਧ ਦਾ ਜਨਮ ਲੁੰਬਿਨੀ ਵਿਖੇ 563-483 BCE ਵਿਚ ਹੋਇਆ ਸੀ।[1]

ਬੁੱਧ ਜਯੰਤੀ
ਸੋਲ, ਦੱਖਣੀ ਕੋਰੀਆ ਵਿੱਚ ਬੁੱਧ ਦੇ ਜਨਮ ਦਿਨ ਦਾ ਜਸ਼ਨ
ਅਧਿਕਾਰਤ ਨਾਮFódàn (佛誕)
Phật Đản
Chopa-il (초파일, 初八日)부처님 오신 날
বুদ্ধ পূর্ণিমা
बुद्ध पूर्णिमा
ବୁଦ୍ଧ ପୂର୍ଣ୍ଣିମା
Vesākha
ਵੀ ਕਹਿੰਦੇ ਹਨਬੁੱਧ ਦਾ ਜਨਮ ਦਿਨ
ਬੁੱਧ ਪੂਰਨਿਮਾ
ਬੁੱਧ ਜਯੰਤੀ
ਕਿਸਮਬੋਧੀ, ਸੱਭਿਆਚਾਰਕ
ਮਹੱਤਵਗੌਤਮ ਬੁੱਧ ਦਾ ਜਨਮ ਦਿਨ ਮਨਾਉਣਾ
ਮਿਤੀਖੇਤਰ ਅਨੁਸਾਰ ਬਦਲਦਾ ਹੈ:
  • ਅਪ੍ਰੈਲ 8 ਜਾਂ ਮਈ 8 (ਜਪਾਨ)
  • ਮਈ ਵਿੱਚ ਦੂਜਾ ਐਤਵਾਰ (ਤਾਈਵਾਨ)
  • 4ਵੇਂ ਚੰਦਰ ਮਹੀਨੇ ਦਾ 8ਵਾਂ ਦਿਨ (ਮੁੱਖ ਭੂਮੀ ਚੀਨ ਅਤੇ ਪੂਰਬੀ ਏਸ਼ੀਆ)
  • ਵੈਸਾਖ ਦਾ ਪਹਿਲਾ ਪੂਰਨਮਾਸ਼ੀ (ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ)
ਬਾਰੰਬਾਰਤਾਸਲਾਨਾ
ਨਾਲ ਸੰਬੰਧਿਤਵੈਸਾਖ
ਬੁੱਧ ਪੂਰਨਿਮਾ
ਚੀਨੀ ਨਾਮ
ਰਿਵਾਇਤੀ ਚੀਨੀ
ਸਰਲ ਚੀਨੀ
Vietnamese name
Vietnamese alphabetPhật Đản
Korean name
Hangul부처님 오신 날
Japanese name
Kanji灌仏会

ਬੁੱਧ ਦੇ ਜਨਮ ਦਿਨ ਦੀ ਸਹੀ ਤਾਰੀਖ ਦੀ ਏਸ਼ੀਆਈ ਚੰਦਰ ਸੂਰਜੀ ਕੈਲੰਡਰ 'ਤੇ ਅਧਾਰਿਤ ਹੈ। ਪੱਛਮੀ ਗ੍ਰੇਗਰੀ ਕੈਲੰਡਰ ਵਿਚ ਬੁੱਧ ਦਾ ਜਨਮ ਦਿਨ ਮਨਾਉਣ ਦੀ ਮਿਤੀ ਬਦਲਦੀ ਰਹਿੰਦੀ ਹੈ ਪਰ ਆਮ ਤੌਰ 'ਤੇ ਇਹ ਅਪ੍ਰੈਲ ਵਿਚ ਜਾਂ ਮਈ ਵਿਚ ਹੀ ਆਉਂਦੀ ਹੈ। ਲੀਪ ਦੇ ਸਾਲ ਵਿੱਚ ਇਸ ਨੂੰ ਜੂਨ ਵਿਚ ਮਨਾਇਆ ਜਾ ਸਕਦਾ ਹੈ।

ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ, ਬੁੱਧ ਦਾ ਜਨਮ ਵੇਸਾਕ ਦੇ ਹਿੱਸੇ ਵਜੋਂ ਮਨਾਇਆ ਜਾਂਦਾ ਹੈ, ਵੇਸਾਕ ਦੇ ਤਿਉਹਾਰ ਵਿਚ ਬੁੱਧ ਦੀ ਗਿਆਨ ਪ੍ਰਾਪਤੀ (ਪੂਰੇ ਚੰਦ ਦੇ ਦਿਨ) ਅਤੇ ਮੌਤ ਨੂੰ ਵੀ ਮਨਾਇਆ ਜਾਂਦਾ ਹੈ। ਪੂਰਬੀ ਏਸ਼ੀਆ ਵਿੱਚ, ਬੁੱਧ ਦੀ ਜਾਗ੍ਰਿਤੀ ਅਤੇ ਮੌਤ ਨੂੰ ਵੱਖਰੀਆਂ ਛੁੱਟੀਆਂ ਵਜੋਂ ਮਨਾਇਆ ਜਾਂਦਾ ਹੈ।

ਤਾਰੀਖ਼

ਬੁੱਧ ਦੇ ਜਨਮ ਦਿਨ ਦੀ ਸਹੀ ਤਾਰੀਖ ਦੀ ਏਸ਼ੀਆਈ ਚੰਦਰ ਸੂਰਜੀ ਕੈਲੰਡਰ 'ਤੇ ਅਧਾਰਿਤ ਹੈ ਅਤੇ ਮੁੱਖ ਤੌਰ 'ਤੇ ਬੋਧੀ ਕੈਲੰਡਰ ਅਤੇ ਬਿਕਰਮੀ ਸੰਮਤ ਹਿੰਦੂ ਕੈਲੰਡਰ ਦੇ ਵਸਾਖ ਦੇ ਮਹੀਨੇ ਮਨਾਇਆ ਜਾਂਦਾ ਹੈ। ਵੇਸਾਕ ਸ਼ਬਦ ਦੇ ਪਿੱਛੇ ਇਹ ਕਾਰਨ ਹੈ। ਅਜੋਕੇ ਭਾਰਤ ਅਤੇ ਨੇਪਾਲ ਵਿੱਚ, ਜਿੱਥੇ ਗੌਤਮ ਬੁੱਧ ਰਹਿੰਦੇ ਸਨ, ਇਹ ਬੋਧੀ ਕੈਲੰਡਰ ਦੇ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ। ਬੋਧੀ ਕੈਲੰਡਰ ਦੀ ਪਾਲਣਾ ਕਰਦੇ ਹੋਏ ਥਰਵਾੜਾ ਦੇਸ਼ਾਂ ਵਿੱਚ, ਇਹ ਪੂਰਨਮਾਸ਼ੀ, ਉਪੋਸਥ ਦਿਨ, ਖਾਸ ਤੌਰ 'ਤੇ 5ਵੇਂ ਜਾਂ 6ਵੇਂ ਚੰਦਰ ਮਹੀਨੇ ਵਿੱਚ ਪੈਂਦਾ ਹੈ। ਚੀਨ ਅਤੇ ਕੋਰੀਆ ਵਿੱਚ, ਇਹ ਚੀਨੀ ਚੰਦਰ ਕੈਲੰਡਰ ਵਿੱਚ ਚੌਥੇ ਮਹੀਨੇ ਦੇ ਅੱਠਵੇਂ ਦਿਨ ਮਨਾਇਆ ਜਾਂਦਾ ਹੈ। ਪੱਛਮੀ ਗ੍ਰੇਗੋਰੀਅਨ ਕੈਲੰਡਰ ਵਿੱਚ ਤਾਰੀਖ ਹਰ ਸਾਲ ਬਦਲਦੀ ਹੈ, ਪਰ ਆਮ ਤੌਰ 'ਤੇ ਅਪ੍ਰੈਲ ਜਾਂ ਮਈ ਵਿੱਚ ਆਉਂਦੀ ਹੈ। ਲੀਪ ਸਾਲਾਂ ਵਿੱਚ ਇਹ ਜੂਨ ਵਿੱਚ ਮਨਾਇਆ ਜਾ ਸਕਦਾ ਹੈ। ਤਿੱਬਤ ਵਿੱਚ, ਇਹ ਤਿੱਬਤੀ ਕੈਲੰਡਰ ਦੇ ਚੌਥੇ ਮਹੀਨੇ ਦੇ 7ਵੇਂ ਦਿਨ ਆਉਂਦਾ ਹੈ।

ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਮੰਗੋਲੀਆ

ਦੱਖਣੀ ਏਸ਼ੀਆਈ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਮੰਗੋਲੀਆ ਵਿੱਚ, ਬੁੱਧ ਦਾ ਜਨਮ ਦਿਨ ਬੋਧੀ ਕੈਲੰਡਰ ਅਤੇ ਹਿੰਦੂ ਕੈਲੰਡਰ ਦੇ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ, ਜੋ ਆਮ ਤੌਰ 'ਤੇ ਪੱਛਮੀ ਗ੍ਰੇਗੋਰੀਅਨ ਕੈਲੰਡਰ ਦੇ ਅਪ੍ਰੈਲ ਜਾਂ ਮਈ ਵਿੱਚ ਆਉਂਦਾ ਹੈ। ਇਸ ਤਿਉਹਾਰ ਨੂੰ ਬੁੱਧ ਪੂਰਨਿਮਾ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਸੰਸਕ੍ਰਿਤ ਵਿੱਚ ਪੂਰਨਿਮਾ ਦਾ ਅਰਥ ਪੂਰਨਮਾਸ਼ੀ ਦਾ ਦਿਨ ਹੁੰਦਾ ਹੈ। ਇਸਨੂੰ ਬੁੱਧ ਜਯੰਤੀ ਵੀ ਕਿਹਾ ਜਾਂਦਾ ਹੈ, ਸੰਸਕ੍ਰਿਤ ਵਿੱਚ ਜਯੰਤੀ ਦਾ ਅਰਥ ਜਨਮ ਦਿਨ ਹੁੰਦਾ ਹੈ।

ਬੇਲਮ ਗੁਫਾਵਾਂ, ਆਂਧਰਾ ਪ੍ਰਦੇਸ਼, ਭਾਰਤ ਦੇ ਨੇੜੇ ਸਥਿਤ ਬੁੱਧ ਦੀ ਮੂਰਤੀ

ਪੱਛਮੀ ਗ੍ਰੇਗੋਰੀਅਨ ਕੈਲੰਡਰ ਦੀਆਂ ਤਾਰੀਖਾਂ ਸਾਲ ਦਰ ਸਾਲ ਬਦਲਦੀਆਂ ਹਨ:

  • 2020: 7 ਮਈ [2]
  • 2021: ਮਈ 19 (ਬੰਗਲਾਦੇਸ਼, ਭੂਟਾਨ, ਕੰਬੋਡੀਆ, ਮਿਆਂਮਾਰ, ਸ੍ਰੀਲੰਕਾ, ਥਾਈਲੈਂਡ। ਤਿੱਬਤ), 26 ਮਈ (ਭਾਰਤ, ਨੇਪਾਲ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ)

ਹਵਾਲੇ