ਮਨ ਦਾ ਫ਼ਲਸਫ਼ਾ

ਮਨ ਦਾ ਫ਼ਲਸਫ਼ਾ ਫ਼ਲਸਫ਼ੇ ਦੀ ਇੱਕ ਸ਼ਾਖਾ ਹੈ ਜੋ ਮਨ ਦੀ ਪ੍ਰਕਿਰਤੀ ਦਾ ਅਧਿਐਨ ਕਰਦੀ ਹੈ। ਮਨ-ਜਿਸਮ ਦੀ ਸਮੱਸਿਆ ਮਨ ਦੇ ਫ਼ਲਸਫ਼ੇ ਵਿੱਚ ਇੱਕ ਚੁਗਾਠ ਹੈ, ਹਾਲਾਂਕਿ ਹੋਰ ਮੁੱਦਿਆਂ ਨੂੰ ਵੀ ਸੰਬੋਧਿਤ ਹੋਇਆ ਜਾਂਦਾ ਹੈ, ਜਿਵੇਂ ਚੇਤਨਾ ਦੇ ਹਾਰਡ ਦੀ ਸਮੱਸਿਆ, ਅਤੇ ਖਾਸ ਮਾਨਸਿਕ ਹਾਲਤਾਂ ਦੀ ਪ੍ਰਕਿਰਤੀ। .[2][3][4] ਜਿਨ੍ਹਾਂ ਮਾਨਸਿਕ ਪਹਿਲੂਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਹਨਾਂ ਵਿੱਚ ਮਾਨਸਿਕ ਘਟਨਾਵਾਂ, ਮਾਨਸਿਕ ਕਾਰਜ, ਮਾਨਸਿਕ ਗੁਣ, ਚੇਤਨਾ, ਮਨ ਦਾ ਤੱਤ-ਵਿਗਿਆਨ, ਵਿਚਾਰ ਦੀ ਪ੍ਰਕ੍ਰਿਤੀ ਅਤੇ ਸਰੀਰ ਨਾਲ ਮਨ ਦਾ ਰਿਸ਼ਤਾ ਸ਼ਾਮਲ ਹਨ। 

ਦਿਮਾਗ ਦੀ ਇੱਕ ਫਾਰੇਨਾਲੋਜੀਕਲ ਮੈਪਿੰਗ[1]  -  ਫਾਰੇਨਾਲੋਜੀ ਮਾਨਸਿਕ ਕਾਰਜਾਂ ਨੂੰ ਦਿਮਾਗ ਦੇ ਖਾਸ ਹਿੱਸਿਆਂ ਨਾਲ ਜੋੜਨ ਦੇ ਪਹਿਲੇ ਯਤਨਾਂ ਵਿੱਚੋਂ ਇੱਕ ਸੀ, ਹਾਲਾਂਕਿ ਹੁਣ ਇਹ ਬਹੁਤ ਜ਼ਿਆਦਾ ਬਦਨਾਮ ਹੈ। 

ਦਵੈਤਵਾਦ ਅਤੇ ਅਦਵੈਤਵਾਦ ਮਨ ਅਤੇ ਸਰੀਰ ਦੀ ਸਮੱਸਿਆ ਦੇ ਵਿਚਾਰਾਂ ਦੇ ਦੋ ਕੇਂਦਰੀ ਸਕੂਲ ਹਨ, ਹਾਲਾਂਕਿ ਸੂਖਮ ਵਿਚਾਰ ਪੈਦਾ ਹੋਏ ਹਨ ਜੋ ਇੱਕ ਜਾਂ ਦੂਜੇ ਪ੍ਰਾਵਰਗ ਵਿੱਚ ਭਲੀਭਾਂਤ ਮੇਚ ਨਹੀਂ ਆਉਂਦੇ। ਦਵੈਤਵਾਦ ਪੂਰਬੀ ਪਰੰਪਰਾ ਵਿੱਚ ਵੀ ਦੇਖਿਆ ਗਿਆ ਹੈ, ਹਿੰਦੂ ਦਰਸ਼ਨ ਦੇ ਸਾਂਖ ਅਤੇ ਯੋਗ ਸਕੂਲਾਂ ਵਿਚ,[5] ਅਤੇ ਪਲੇਟੋ ਵਿੱਚ ਵੀ,[6] ਪਰੰਤੂ ਪੱਛਮੀ ਦਰਸ਼ਨ ਵਿੱਚ ਇਹ ਪ੍ਰਵੇਸ਼ 17 ਵੀਂ ਸਦੀ ਵਿੱਚ ਰੇਨੇ ਡੇਕਾਰਟ ਦੇ ਸਦਕਾ ਹੋਇਆ ਸੀ।[7] ਡੇਕਾਰਟ ਵਰਗੇ ਸਬਸਟਾਂਸ ਦਵੈਤਵਾਦੀ ਕਹਿੰਦੇ ਹਨ ਕਿ ਮਨ ਇੱਕ ਸੁਤੰਤਰ ਰੂਪ ਵਿੱਚ ਮੌਜੂਦ ਸਬਸਟਾਂਸ ਹੈ, ਜਦੋਂ ਕਿ ਗੁਣ ਦਵੈਤਵਾਦੀਆਂ ਦਾ ਮੰਨਣਾ ਹੈ ਕਿ ਮਨ ਸੁਤੰਤਰ ਗੁਣਾਂ ਦਾ ਇੱਕ ਸਮੂਹ ਹੈ ਜੋ ਕਿ ਦਿਮਾਗ਼ ਵਿੱਚੋਂ ਉਤਪੰਨ ਹੁੰਦੇ ਹਨ ਅਤੇ ਦਿਮਾਗ਼ ਤੱਕ ਘਟਾਏ ਨਹੀਂ ਜਾ ਸਕਦੇ, ਪਰ ਇਹ ਇੱਕ ਵੱਖਰਾ ਸਬਸਟਾਂਸ ਨਹੀਂ ਹੈ। .[8]

ਅਦਵੈਤਵਾਦ ਉਹ ਸਥਿਤੀ ਹੈ ਜਿਸਦੇ ਮਨ ਅਤੇ ਸਰੀਰ ਵਿੱਚ ਹੋਂਦਮੂਲਕ ਤੌਰ ਤੇ ਵੱਖ ਵੱਖ ਹੋਂਦਾਂ (ਸੁਤੰਤਰ ਸਬਸਟਾਂਸ) ਨਹੀਂ ਹਨ। ਇਹ ਵਿਚਾਰ ਪਹਿਲੀ ਵਾਰ ਪੱਛਮੀ ਫ਼ਲਸਫ਼ੇ ਵਿੱਚ 5ਵੀਂ ਸਦੀ ਈਪੂ ਵਿੱਚ ਪਰਮੇਨਾਈਡਜ਼ ਨੇ ਪੇਸ਼ ਕੀਤੀ ਸੀ ਅਤੇ ਬਾਅਦ ਵਿੱਚ 17ਵੀਂ ਸਦੀ ਦੇ ਤਰਕਵਾਦੀ ਬਾਰੂਕ ਸਪਿਨੋਜਾ ਨੇ ਇਸਦਾ ਵਿਖਿਆਨ ਕੀਤਾ ਸੀ। [9] ਭੌਤਿਕਵਾਦੀ ਦਾਅਵਾ ਕਰਦੇ ਹਨ ਕਿ ਸਿਰਫ ਭੌਤਿਕ ਥਿਊਰੀ ਵਿੱਚ ਮੰਨੀਆਂ ਜਾਂਦੀਆਂ ਹੋਂਦਾਂ ਹੀ ਮੌਜੂਦ ਹਨ ਅਤੇ ਇਨ੍ਹਾਂ ਮਾਨਸਿਕ ਪ੍ਰਕਿਰਿਆਵਾਂ ਵੀ ਅੰਤ ਵਿੱਚ ਇਨ੍ਹਾਂ ਹੋਂਦਾਂ ਦੇ ਰੂਪ ਵਿੱਚ ਸਮਝੀਆਂ ਜਾਣਗੀਆਂ ਕਿਉਂਕਿ ਭੌਤਿਕੀ ਥਿਊਰੀ ਦਾ ਵਿਕਸਿਤ ਹੋਣਾ ਜਾਰੀ ਰਹਿੰਦਾ ਹੈ। ਭੌਤਿਕਵਾਦੀ ਮਾਨਸਿਕ ਗੁਣਾਂ ਨੂੰ ਭੌਤਿਕ ਗੁਣਾਂ ਤੱਕ ਘਟਾਉਣ ਦੀਆਂ ਸੰਭਾਵਨਾਵਾਂ ਬਾਰੇ ਕਈ ਅੱਡ ਅੱਡ ਪੁਜੀਸ਼ਨਾਂ ਰੱਖਦੇ ਹਨ (ਜਿਨ੍ਹਾਂ ਵਿਚੋਂ ਬਹੁਤ ਸਾਰੇ ਗੁਣ ਦਵੈਤਵਾਦ ਦੇ ਅਨੁਕੂਲ ਰੂਪ ਅਪਣਾਉਂਦੇ ਹਨ),[10][11][12][13][14][15] ਅਤੇ ਅਜਿਹੇ ਮਾਨਸਿਕ ਗੁਣਾਂ ਦੀ ਹੋਂਦਮੂਲਕ ਸਥਿਤੀ ਅਸਪਸ਼ਟ ਰਹਿੰਦੀ ਹੈ।[16][17] ਵਿਚਾਰਵਾਦੀ ਕਹਿੰਦੇ ਹਨ ਕਿ ਮਨ ਸਾਰਾ ਹੀ ਕੁਝ ਹੈ ਜੋ ਵੀ ਮੌਜੂਦ ਹੈ ਅਤੇ ਇਹ ਕਿ ਬਾਹਰੀ ਸੰਸਾਰ ਜਾਂ ਤਾਂ ਮਾਨਸਿਕ ਹੀ ਹੈ, ਜਾਂ ਮਨ ਦਾ ਸਿਰਜਿਆ ਇੱਕ ਭਰਮ ਮਾਤਰ ਹੈ। ਅਰਨਸਟ ਮੈਖ਼ ਅਤੇ ਵਿਲੀਅਮ ਜੇਮਸ ਵਰਗੇ ਨਿਰਪੱਖ ਅਦਵੈਤਵਾਦੀ ਦਲੀਲ ਦਿੰਦੇ ਹਨ ਕਿ ਦੁਨੀਆ ਦੇ ਸਮਾਗਮਾਂ ਨੂੰ ਜਾਂ ਤਾਂ ਮਾਨਸਿਕ (ਮਨੋਵਿਗਿਆਨਕ) ਜਾਂ ਉਨ੍ਹਾਂ ਸੰਬੰਧਾਂ ਦੇ ਨੈਟਵਰਕ ਦੇ ਅਧਾਰ ਤੇ ਵਿਚਾਰਿਆ ਜਾ ਸਕਦਾ ਹੈ, ਜਿਸ ਵਿੱਚ ਉਹ ਦਾਖਲ ਹੁੰਦੇ ਹਨ ਅਤੇ ਸਪਾਈਨੋਜਾ ਵਰਗੇ ਦੋ-ਪੱਖੀ ਅਦਵੈਤਵਾਦੀ ਅਜਿਹੀ ਪੁਜੀਸ਼ਨ ਲੈਂਦੇ ਹਨ ਕਿ ਕੋਈ ਹੋਰ, ਨਿਰਪੱਖ ਪਦਾਰਥ ਹੈ, ਅਤੇ ਇਹ ਦੋਵੇਂ ਪਦਾਰਥ ਅਤੇ ਮਨ ਉਸ ਅਣਜਾਣ ਪਦਾਰਥ ਦੇ ਗੁਣ ਹਨ। 20ਵੀਂ ਅਤੇ 21ਵੀਂ ਸਦੀ ਵਿੱਚ ਸਭ ਤੋਂ ਜਿਆਦਾ ਆਮ ਅਦਵੈਤਵਾਦ ਸਾਰੇ ਭੌਤਿਕਵਾਦ ਦੇ ਹੀ ਵੱਖੋ-ਵੱਖ ਰੂਪ ਹਨ; ਇਨ੍ਹਾਂ ਪੁਜੀਸ਼ਨਾਂ ਵਿੱਚ ਵਿਵਹਾਰਵਾਦ, ਪ੍ਰਕਾਰ ਪਛਾਣ ਸਿਧਾਂਤ, ਅਵੈੜ ਅਦਵੈਤਵਾਦ ਅਤੇ ਪ੍ਰਕਾਰਜਵਾਦ ਸ਼ਾਮਲ ਹਨ।[18]

References