ਮਾਊਂਟ ਫੂਜੀ

ਮਾਊਂਟ ਫੂਜੀ (富士山 Fujisan?, ਆਈ.ਪੀ.ਏ.: [ɸɯᵝꜜdʑisaɴ] ( ਸੁਣੋ))) ਜਾਪਾਨ ਦਾ ਸਭ ਤੋਂ ਵੱਡਾ ਪਹਾੜ ਹੈ ਜੋ ਹੋਂਸ਼ੂ ਟਾਪੂ ਉੱਤੇ ਸਥਿਤ ਹੈ। ਇਸ ਦੀ ਉਚਾਈ 12,389 ਫੁੱਟ ਹੈ।[1] ਇਹ ਇੱਕ ਜਵਾਲਾਮੁਖੀ ਹੈ[5][6] ਜੋ ਆਖ਼ਰੀ ਵਾਰ 1707–08 ਵਿੱਚ ਫਟਿਆ ਸੀ। ਇਹ ਟੋਕੀਓ ਤੋਂ 100 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਵਲੱਖਣ ਤੌਰ ਉੱਤੇ ਇੱਕ ਕੋਣ ਦੇ ਰੂਪ ਵਿੱਚ ਹੈ ਅਤੇ ਸਾਲ ਵਿੱਚ ਕਈ ਮਹੀਨੇ ਇਸ ਉੱਤੇ ਬਰਫ਼ ਪਈ ਰਹਿੰਦੀ ਹੈ।

ਮਾਊਂਟ ਫੂਜੀ
ਮਾਊਂਟ ਫੂਜੀ
Highest point
ਉਚਾਈ3,776 m (12,388 ft)[1][2]
ਮਹੱਤਤਾ3,776 m (12,388 ft)[1]
Ranked 35th
ਸੂਚੀਕਰਨਜਾਪਾਨ ਦਾ ਸਭ ਤੋਂ ਵੱਡਾ ਪਹਾੜ
Naming
ਉਚਾਰਨ[ɸɯᵝꜜdʑisaɴ]
ਭੂਗੋਲ
ਮਾਊਂਟ ਫੂਜੀ is located in Japan
ਮਾਊਂਟ ਫੂਜੀ
ਮਾਊਂਟ ਫੂਜੀ
ਚੂਬੂ ਖੇਤਰ, ਹੋਂਸ਼ੂ, ਜਾਪਾਨ
Topo mapGeospatial Information Authority 25000:1 富士山[3]
50000:1 富士山
Geology
Mountain typeਮਿਸ਼ਰਤ ਜਵਾਲਾਮੁਖੀ
Last eruption1707 to 1708[4]
Climbing
First ascent663 by an anonymous monk
Easiest routeਹਾਈਕਿੰਗ
UNESCO World Heritage Site
ਅਧਿਕਾਰਤ ਨਾਮਫੂਜੀਸਾਂ, ਪਾਕ ਸਥਾਨ ਅਤੇ ਕਲਮਤਮਕ ਪ੍ਰੇਰਨਾ ਦੀ ਜਗ੍ਹਾ
ਕਿਸਮਸੱਭਿਆਚਾਰਕ
ਮਾਪਦੰਡiii, vi
ਅਹੁਦਾ2013 (37ਵੀਂ ਵਿਸ਼ਵ ਵਿਰਾਸਤ ਕਮੇਟੀ)
ਹਵਾਲਾ ਨੰ.1418
State Partyਜਾਪਾਨ
ਖੇਤਰਏਸ਼ੀਆ

ਇਹ ਮਾਊਂਟ ਤਾਤੇ ਅਤੇ ਮਾਊਂਟ ਹਾਕੂ ਦੇ ਸਮੇਤ ਜਾਪਾਨ ਦੇ ਤਿੰਨ ਪਵਿੱਤਰ ਪਹਾੜਾਂ ਵਿੱਚੋਂ ਇੱਕ ਹੈ। ਇਹ ਜਾਪਾਨ ਦਾ ਇੱਕ ਇਤਿਹਾਸਿਕ ਸਥਾਨ ਹੈ।[7] 22 ਜੂਨ 2013 ਨੂੰ ਇਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।

ਨਿਰੁਕਤੀ

ਮਾਊਂਟ ਫੂਜੀ ਲਈ ਮੌਜੂਦਾ ਕਾਂਜੀ 富 ਅਤੇ 士 ਹਨ ਜਿਹਨਾਂ ਦਾ ਅਰਥ ਹੈ ਅਮੀਰੀ, ਬਹੁਤਾਦ ਜਾਂ ਕਿਸੇ ਪਦਵੀ ਵਾਲਾ ਬੰਦਾ। ਅਸਲ ਵਿੱਚ ਇਹ ਕਾਂਜੀ ਤੋਂ ਪਹਿਲਾਂ ਆਤੇਜੀ ਵਿੱਚ ਮੌਜੂਦ ਸੀ। ਇਸ ਤੋਂ ਪਤਾ ਕਿ ਇਹ ਚਿੰਨ੍ਹ ਇਹ ਦੇ ਉਚਾਰਨ ਕਰਕੇ ਚੁਣਿਆ ਗਿਆ ਸੀ ਅਤੇ ਇਸਦਾ ਇਸ ਚਿੰਨ੍ਹ ਦੇ ਪਹਾੜ ਸਬੰਧੀ ਅਰਥਾਂ ਨਾਲ ਕੋਈ ਸਬੰਧ ਨਹੀਂ ਹੈ।

ਭੂਗੋਲ

ਮਾਊਂਟ ਫੂਜੀ ਦੀ ਉਚਾਈ 12,389 ਫੁੱਟ ਹੈ ਅਤੇ ਇਹ ਕੇਂਦਰੀ ਹੋਂਸ਼ੂ ਤੋਂ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਦੇ ਨੇੜੇ ਸਥਿਤ ਹੈ। ਇਸ ਦੇ ਆਲੇ ਦੁਆਲੇ ਤਿੰਨ ਸ਼ਹਿਰ ਹਨ; ਗੋਤੇਮਬਾ, ਫੂਜੀਯੋਸ਼ੀਦਾ ਅਤੇ ਫੂਜੀਨੋਮੀਆ। ਇਸ ਦੇ ਆਸ ਪਾਸ 5 ਝੀਲਾਂ ਹਨ; ਕਾਵਾਗੂਚੀ ਝੀਲ, ਯਾਮਾਨਾਕਾ ਝੀਲ, ਸਾਈ ਝੀਲ, ਮੋਤੋਸੂ ਝੀਲ ਅਤੇ ਸ਼ੋਜੀ ਝੀਲ।[8]

ਹਵਾਲੇ