ਮਾਰਕਸ ਔਰੇਲੀਅਸ

ਮਾਰਕਸ ਔਰੇਲੀਅਸ ਐਂਟੋਨੀਨਸ ( ਲਾਤੀਨੀ: [ˈmaːr.kus̠ auˈreː.li.us̠ an.toː.ˈniː.nus̠] ; ਅੰਗਰੇਜ਼ੀ: /ɔːˈrliəs/ AW-ree-LEE-əs ; 26 ਅਪ੍ਰੈਲ 121 – 17 ਮਾਰਚ 180) 161 ਤੋਂ 180 ਏ ਡੀ ਰੋਮਨ ਸਮਰਾਟ ਅਤੇ ਸਟੋਇਕ ਦਾਰਸ਼ਨਿਕ ਸੀ। ਉਹ ਪੰਜ ਚੰਗੇ ਸਮਰਾਟ ਵਜੋਂ ਜਾਣੇ ਜਾਂਦੇ ਸ਼ਾਸਕਾਂ ਵਿੱਚੋਂ ਆਖਰੀ ਸ਼ਾਸਕ ਸਨ (ਇੱਕ ਸ਼ਬਦ 13 ਸਦੀਆਂ ਬਾਅਦ ਨਿੱਕੋਲੋ ਮੈਕਿਆਵੇਲੀ ਦੁਆਰਾ ਬਣਾਇਆ ਗਿਆ ਸੀ), ਅਤੇ ਪੈਕਸ ਰੋਮਾਨਾ ਦਾ ਆਖਰੀ ਸਮਰਾਟ ਸੀ, ਜੋ ਰੋਮਨ ਸਾਮਰਾਜ ਲਈ ਸ਼ਾਂਤੀ ਅਤੇ ਸਥਿਰਤਾ ਦਾ ਯੁੱਗ ਸੀ 27 ਬੀ ਸੀ ਤੋਂ 180 ਏ ਡੀ ਤੱਕ। ਉਸਨੇ 140, 145 ਅਤੇ 161 ਵਿੱਚ ਰੋਮਨ ਕੌਂਸਲ ਵਜੋਂ ਸੇਵਾ ਕੀਤੀ।

ਮਾਰਕਸ ਔਰੇਲੀਅਸ
ਸੰਗਮਰਮਰ ਦੀ ਮੂਰਤੀ
ਸੰਗਮਰਮਰ ਦੀ ਮੂਰਤੀ, ਮਿਊਜ਼ੀ ਸੇਂਟ-ਰੇਮੰਡ
ਰੋਮਨ ਸਮਰਾਟ
ਰਾਜ7 ਮਾਰਚ 161 – 17 ਮਾਰਚ 180
ਪੂਰਵ-ਅਧਿਕਾਰੀਐਂਟੋਨੀਨਸ ਪਾਈਸ
ਵਾਰਸਕਮੋਡਸ
ਸੰਯੁਕਤ ਸਮਰਾਟ
  • ਲੂਸੀਅਸ ਵਰਸ (161–169)
  • ਕਮੋਡਸ (177–180)
ਜਨਮ(121-04-26)26 ਅਪ੍ਰੈਲ 121
ਰੋਮ, ਇਟਲੀ
ਮੌਤ17 ਮਾਰਚ 180(180-03-17) (ਉਮਰ 58)
ਵਿੰਦੋਬੋਨਾ, ਵੱਡਾ ਪੈਨੋਨੀਆ or
ਸਿਰਮੀਅਮ, ਛੋਟਾ ਪੈਨੋਨੀਆ
ਦਫ਼ਨ
ਹੈਡਰੀਅਨ ਦਾ ਮਕਬਰਾ
ਜੀਵਨ-ਸਾਥੀਫ਼ੌਸਟੀਨਾ
(ਵਿਆਹ 145; ਮਰੀ 175)
ਔਲਾਦ
Detail
14, ਕਮੋਡਸ, ਮਾਰਕਸ ਐਨੀਅਸ ਵਰਸ ਸੀਜ਼ਰ, ਲੂਸੀਲਾ, ਅਨੀਆ ਗੈਲੇਰੀਆ ਔਰੇਲੀਆ ਫ਼ੋਸਟੀਨਾ, ਫ਼ਾਦਿਲਾ, ਐਨਨੀਆ ਕਾਰਨੀਫੀਆ ਫ਼ੌਸਟੀਨਾ ਮਾਈਨਰ, ਅਤੇ ਵਿਬੀਆ ਔਰੇਲੀਆ ਸਬੀਨਾ ਸਮੇਤ
ਨਾਮ
ਮਾਰਕਸ ਔਰੇਲੀਅਸ (ਜਨਮ)
ਮਾਰਕਸ ਐਨੀਅਸ ਵਰਸ (124)
ਮਾਰਕਸ ਏਲੀਅਸ ਔਰੇਲੀਅਸ ਵਰਸ ਸੀਜ਼ਰ (138)
(ਵੇਰਵਿਆਂ ਲਈ ਅਨੁਭਾਗ ਨਾਮ ਨੂੰ ਵੇਖੋ)
ਰਾਜਕੀ ਨਾਮ
ਮਾਰਕਸ ਔਰੇਲੀਅਸ
ਰਾਜਵੰਸ਼ਨਰਵਾ-ਐਂਟੋਨਾਈਨ
ਪਿਤਾ
  • ਮਾਰਕਸ ਐਨੀਅਸ ਵਰਸ
  • ਐਂਟੋਨੀਨਸ ਪਾਈਸ (ਗੋਦ ਲੈਣ ਵਾਲਾ)
ਮਾਤਾਡੋਮੀਟੀਆ ਕੈਲਵਿਲਾ

Philosophy career
ਜ਼ਿਕਰਯੋਗ ਕੰਮਧਿਆਨ
ਕਾਲਹੇਲੇਨਿਸਟਿਕ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਸਟੋਇਸਿਜ਼ਮ
ਮੁੱਖ ਰੁਚੀਆਂ
ਨੈਤਿਕਤਾ
ਮੁੱਖ ਵਿਚਾਰ
ਸੈਸੈਂਟੋ ਮੋਰੀ[1]
ਪ੍ਰਭਾਵਿਤ ਕਰਨ ਵਾਲੇ
  • ਹੇਰਾਕਲੀਟਸ, ਸੁਕਰਾਟੀਜ਼, ਸੇਨੇਕਾ, ਪਲੂਟਾਰਕ, ਐਪੀਕੇਟੈਟਿਸ, ਕੁਇੰਟਸ, ਅਪੋਲੋਨੀਅਸ, ਚੈਰੋਨੀਆ ਦਾ ਸੈਕਸਟਸ, ਫ਼ਰੰਟੋ
ਪ੍ਰਭਾਵਿਤ ਹੋਣ ਵਾਲੇ
  • ਲੱਗਭਗ ਸਾਰਾ ਬਾਅਦ ਦਾ ਸਟੋਇਕ ਦਰਸ਼ਨ

ਮਾਰਕਸ ਔਰੇਲੀਅਸ ਦਾ ਜਨਮ ਹੈਡਰੀਅਨ ਦੇ ਰਾਜ ਵਿੱਚ ਹੋਇਆ ਸੀ, ਅਤੇ ਮਾਰਕਸ ਦਾ ਪਿਓ ਹੈਡਰੀਅਨ ਦਾ ਭਤੀਜਾ ਸੀ। ਉਹਦਾ ਪਿਓ ਪਰੇਟੋਰ ਮਾਰਕਸ ਅਨੀਅਸ ਵੇਰਸ ਸੀ, ਅਤੇ ਉਹਦੀ ਮਾ ਡੋਮੀਤਾ ਕਾਲਵਿਲਾ ਸੀ। ਜਦੋਂ ਮਾਰਕਸ 3 ਸਾਲ ਦਾ ਸੀ, ਉਹਦੇ ਪਿਓ ਦੀ ਮੌਤ ਹੋ ਗਈ, ਅਤੇ ਉਹਦੇ ਮਾ ਅਤੇ ਨਾਨੇ ਨੇ ਉਨੂੰ ਪਾਲਿਆ। ਜਦੋਂ ਹੈਡਰੀਅਨ ਦਾ ਗੋਦ ਲਿਆ ਪੁੱਤਰ, ਏਲੀਅਸ ਸੀਜ਼ਰ, ਦੀ 138 ਵਿੱਚ ਮੌਤ ਹੋਈ, ਹੈਡਰੀਅਨ ਨੇ ਮਾਰਕਸ ਦਾ ਤਾਇਆ, ਐਂਂਟੋਨੀਨਸ, ਨੂੰ ਅਪਣਾ ਵਾਰਸ ਬਣਾਇਆ। ਉਹ ਤੋਂ ਬਾਅਦ, ਐਂਟੋਨੀਨਸ ਨੇ ਮਾਰਕਸ ਅਤੇ ਲੂਸੀਅਸ, ਏਲੀਏਸ ਦਾ ਪੁੱਤਰ, ਨੂੰ ਗੋਦ ਲਿਆ। ਉਸ ਸਾਲ ਦੇ ਅੰਤ ਵਿੱਚ ਹੈਡਰੀਅਨ ਦੀ ਮੌਤ ਹੋਈ, ਅਤੇ ਐਂਤੋਨੀਨਸ ਸਮਰਾਟ ਬਣੇਆ।

ਹਵਾਲੇ

ਹਿਸਟੋਰੀਆ ਔਗਸਟਾ ਦੇ ਸਾਰੇ ਹਵਾਲੇ ਵਿਅਕਤੀਗਤ ਜੀਵਨੀਆਂ ਲਈ ਹਨ, ਅਤੇ 'HA' ਨਾਲ ਚਿੰਨ੍ਹਿਤ ਕੀਤੇ ਗਏ ਹਨ। ਫ਼ਰੰਟੋ ਦੀਆਂ ਰਚਨਾਵਾਂ ਦੇ ਹਵਾਲੇ ਸੀ ਆਰ ਹੇਨਜ਼ ਦੇ ਲੋਏਬ ਐਡੀਸ਼ਨ ਦੇ ਅੰਤਰ-ਸੰਦਰਭ ਹਨ।