ਮਾਸਕੋ ਕ੍ਰੈਮਲਿਨ

ਮਾਸਕੋ ਕ੍ਰੈਮਲਿਨ (Russian ਮੋਸਕੋਵਸਕੀ ਕ੍ਰੈਮਲ , ਆਈਪੀਏ:   [mɐskofskʲɪj krʲemlʲ]), ਜ ਬਸ ਕ੍ਰੈਮਲਿਨ, ਮਾਸਕੋ ਦੇ ਐਨ ਵਿੱਚਕਾਰ ਇੱਕ ਕਿਲ੍ਹੇਬੰਦ ਕੰਪਲੈਕਸ ਹੈ, ਜਿਸ ਦੇ ਦੱਖਣ ਵਿੱਚ ਮੋਸਕਵਾ ਨਦੀ, ਪੂਰਬ ਵੱਲ ਸੰਤ ਬਾਸਿਲ ਦਾ ਗਿਰਜਾਘਰ ਅਤੇ ਲਾਲ ਚੌਕ, ਅਤੇ ਪੱਛਮ ਵਿੱਚ ਅਲੈਗਜ਼ੈਂਡਰ ਗਾਰਡਨ ਨਜ਼ਰ ਆਉਂਦੇ ਹਨ। ਇਹ ਆਮ ਕਰਕੇ ਕ੍ਰੈਮਲਿਨ (ਰੂਸੀ ਗੜ੍ਹ) ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਪੰਜ ਮਹਿਲ, ਚਾਰ ਗਿਰਜਾਘਰ, ਅਤੇ ਕ੍ਰੈਮਲਿਨ ਟਾਵਰਾਂ ਦੇ ਨਾਲ ਕ੍ਰੈਮਲਿਨ ਦੀਵਾਰ ਸ਼ਾਮਲ ਹਨ। ਇਸ ਤੋਂ ਇਲਾਵਾ, ਇਸ ਕੰਪਲੈਕਸ ਵਿੱਚ ਗ੍ਰੈਂਡ ਕ੍ਰੈਮਲਿਨ ਪੈਲੇਸ ਹੈ ਜੋ ਪਹਿਲਾਂ ਜ਼ਾਰ ਦਾ ਮਾਸਕੋ ਨਿਵਾਸ ਸੀ। ਕੰਪਲੈਕਸ ਹੁਣ ਰਸ਼ੀਅਨ ਫੈਡਰੇਸ਼ਨ ਦੇ ਪ੍ਰਧਾਨ ਦੀ ਸਰਕਾਰੀ ਰਿਹਾਇਸ਼ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਇੱਕ ਅਜਾਇਬ ਘਰ ਵੀ ਹੈ ਅਤੇ 2017 ਵਿੱਚ 2,746,405 ਵਿਜ਼ਿਟਰ ਇਸ ਨੂੰ ਦੇਖਣ ਆਏ ਸਨ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। "ਕ੍ਰੈਮਲਿਨ " ਨਾਮ ਦਾ ਅਰਥ ਹੈ "ਇੱਕ ਸ਼ਹਿਰ ਦੇ ਅੰਦਰ ਇੱਕ ਗੜ੍ਹੀ",[1] ਅਤੇ ਅਕਸਰ ਇੱਕ ਮੈਟੋਨਮੀ ਵਜੋਂ ਰਸ਼ੀਅਨ ਫੈਡਰੇਸ਼ਨ ਦੀ ਸਰਕਾਰ ਦਾ ਜ਼ਿਕਰ ਕਰਨ ਲਈ ਵੀ ਵਰਤਿਆ ਜਾਂਦੀ ਹੈ ਜਿਸ ਤਰ੍ਹਾਂ " ਵ੍ਹਾਈਟ ਹਾਊਸ " ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਕਾਰਜਕਾਰੀ ਦਫਤਰ ਦਾ ਲਖਾਇਕ ਹੈ। ਇਹ ਪਹਿਲਾਂ ਸੋਵੀਅਤ ਯੂਨੀਅਨ (1922–1991) ਦੀ ਸਰਕਾਰ ਅਤੇ ਉਸ ਦੇ ਸਰਵਉੱਚ ਮੈਂਬਰਾਂ (ਜਿਵੇਂ ਜਨਰਲ ਸੈਕਟਰੀ, ਪ੍ਰੀਮੀਅਰ, ਪ੍ਰਧਾਨ, ਮੰਤਰੀ ਅਤੇ ਕੌਮੀਸਾਰ) ਦਾ ਲਖਾਇਕ ਸੀ। ਸ਼ਬਦ "ਕ੍ਰੈਮਲਿਨੋਲੋਜੀ " ਸੋਵੀਅਤ ਅਤੇ ਰੂਸੀ ਰਾਜਨੀਤੀ ਦੇ ਅਧਿਐਨ ਲਖਾਇਕ ਹੈ।

ਇਤਿਹਾਸ

ਮੁੱਢ

ਦੂਜੀ ਸਦੀ ਈਪੂ ਤੋਂ ਫਿਨੋ-ਯੂਗ੍ਰਿਕ ਲੋਕਾਂ ਦੁਆਰਾ ਇਸ ਸਾਈਟ ਤੇ ਨਿਰੰਤਰ ਰਹਾਇਸ ਰਹੀ ਹੈ। 11 ਵੀਂ ਸਦੀ ਵਿੱਚ ਸਲਾਵ ਲੋਕਾਂ ਨੇ ਬੋਰੋਵਿਤਸਕੀ ਹਿੱਲ ਦੇ ਦੱਖਣ-ਪੱਛਮੀ ਹਿੱਸੇ 'ਤੇ ਕਬਜ਼ਾ ਕਰ ਲਿਆ, ਜਿਵੇਂ ਕਿ 1090 ਦੇ ਦਹਾਕੇ ਵਿੱਚ ਇਸ ਖੇਤਰ ਵਿੱਚ ਸੋਵੀਅਤ ਪੁਰਾਤੱਤਵ ਵਿਗਿਆਨੀਆਂ ਦੁਆਰਾ ਲੱਭੀ ਗਈ ਇੱਕ ਮਹਾਨਗਰੀ ਮੋਹਰ ਤੋਂ ਇਸ ਗੱਲ ਦਾ ਸਬੂਤ ਮਿਲਦਾ ਹੈ। ਵਿਆਤਿਚੀ ਨੇ ਉਸ ਪਹਾੜੀ ਉੱਤੇ ਇੱਕ ਕਿਲ੍ਹੇ ਦਾ ਢਾਂਚਾ (ਜਾਂ "ਗਰਾਦ") ਬਣਵਾਇਆ ਜਿੱਥੇ ਨੇਗਲਿਨਨਾਇਆ ਨਦੀ ਮੋਸਕਵਾ ਨਦੀ ਵਿੱਚ ਪੈਂਦੀ ਸੀ।

14 ਵੀਂ ਸਦੀ ਤਕ, ਸਾਈਟ ਨੂੰ 'ਮਾਸਕੋ ਦੇ ਗਰਾਦ' ਵਜੋਂ ਜਾਣਿਆ ਜਾਂਦਾ ਸੀ। ਸ਼ਬਦ "ਕ੍ਰੈਮਲਿਨ" ਸਭ ਤੋਂ ਪਹਿਲਾਂ 1331[2] ਵਿੱਚ ਦਰਜ ਕੀਤਾ ਗਿਆ ਸੀ (ਹਾਲਾਂਕਿ ਸ਼ਾਸਤਰੀ ਵਿਗਿਆਨੀ ਮੈਕਸ ਵਾਸਮੇਰ 1320[3] ਵਿੱਚ ਇੱਕ ਪੁਰਾਣੇ ਸੁਰਾਗ ਦਾ ਜ਼ਿਕਰ ਕਰਦਾ ਹੈ)। ਇਸ ਗਰਾਦ ਦਾ ਪ੍ਰਿੰਸ ਯੂਰੀ ਡੋਲਗੋਰੁਕੀ ਨੇ 1156 ਵਿੱਚ ਵੱਡਾ ਵਿਸਤਾਰ ਕਰਵਾਇਆ ਸੀ, ਮੰਗੋਲਾਂ ਨੇ 1237 ਵਿੱਚ ਨਸ਼ਟ ਕਰ ਦਿੱਤਾ ਸੀ ਅਤੇ 1339 ਵਿੱਚ ਓਕ ਵਿੱਚ ਦੁਬਾਰਾ ਬਣਵਾਇਆ।[4]

ਹਵਾਲੇ