ਮੀਮਾਂਸਾ

ਮੀਮਾਂਸਾ (ਸੰਸਕ੍ਰਿਤ: मीमांसा), ਦਾ ਅਰਥ "ਜਾਂਚ ਪੜਤਾਲ" (ਯੂਨਾਨੀ ਸ਼ਬਦ ἱστορία ਨਾਲ ਤੁਲਨਾ ਕਰੋ) ਹੈ, ਇਹ ਭਾਰਤੀ ਦਰਸ਼ਨ ਦੀ ਇੱਕ ਆਸਤਿਕ ਸੰਪਰਦਾ ਦਾ ਨਾਮ ਹੈ, ਜਿਸਦਾ ਮੁੱਢਲਾ ਕੰਮ ਵੇਦਾਂ ਦੇ ਵਿਆਖਿਆ-ਵਿਗਿਆਨ ਦੇ ਅਧਾਰ ਤੇ ਧਰਮ ਦੀ ਪ੍ਰਕਿਰਤੀ ਦੀ ਜਾਂਚ ਪੜਤਾਲ ਕਰਨਾ ਹੈ। ਧਰਮ ਦੀ ਪ੍ਰਕਿਰਤੀ ਤਰਕ ਅਤੇ ਪ੍ਰਤੱਖਣ ਨਾਲ ਨਹੀਂ ਸਮਝੀ ਜਾ ਸਕਦੀ, ਇਸ ਲਈ ਸਦੀਵੀ ਅਤੇ ਦੈਵੀ ਗਿਆਨ ਦੇ ਅਡਿੱਗ ਸਰੋਤ ਸਮਝੇ ਜਾਂਦੇ ਵੇਦਾਂ ਵਿੱਚ ਪਈ ਦਿੱਬ ਦ੍ਰਿਸ਼ਟੀ ਦੀ ਅਥਾਰਟੀ ਦੇ ਅਧਾਰ ਤੇ ਹੀ ਇਸ ਦਾ ਲੱਖਣ ਲਾਇਆ ਜਾ ਸਕਦਾ ਹੈ।[1] ਮੀਮਾਂਸਾ ਸੰਪਰਦਾ ਵਿੱਚ ਨਾਸਤਿਕ ਅਤੇ ਆਸਤਿਕ ਦੋਨੋਂ ਹੀ ਮੱਤ ਮਿਲਦੇ ਹਨ ਅਤੇ ਰੱਬ ਦੇ ਵਜੂਦ ਵਿੱਚ ਇਸ ਦੀ ਬਹੁਤੀ ਗਹਿਰੀ ਦਿਲਚਸਪੀ ਨਹੀਂ, ਸਗੋਂ ਇਹ ਧਰਮ ਦੇ ਚਰਿਤਰ ਨੂੰ ਪ੍ਰਮੁੱਖ ਰਖਦੀ ਹੈ।[2][3]

ਹਵਾਲੇ