ਸਮੱਗਰੀ 'ਤੇ ਜਾਓ

ਮੀਰ ਬੱਬਰ ਅਲੀ ਅਨੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਗ਼ਲ ਕਾਲ ਦਾ ਉਰਦੂ ਸ਼ਾਇਰ
ਮੀਰ ਬੱਬਰ ਅਲੀ ਅਨੀਸ
ਮੀਰ ਬੱਬਰ ਅਲੀ ਅਨੀਸ
ਮੀਰ ਬੱਬਰ ਅਲੀ ਅਨੀਸ
ਜਨਮ1802
ਫ਼ੈਜ਼ਾਬਾਦ, ਅਵਧ
ਮੌਤ1874
ਲਖਨਊ
ਕਲਮ ਨਾਮਅਨੀਸ
ਕਿੱਤਾਉਰਦੂ ਸ਼ਾਇਰ
ਰਾਸ਼ਟਰੀਅਤਾਹਿੰਦੁਸਤਾਨੀ
ਕਾਲਮੁਗ਼ਲ ਕਾਲ
ਸ਼ੈਲੀਮਰਸੀਆ, ਰੁਬਾਈ
ਵਿਸ਼ਾਕਰਬਲਾ ਦੀ ਲੜਾਈ
ਵੈੱਬਸਾਈਟ
www.miranees.com

ਮੀਰ ਬੱਬਰ ਅਲੀ ਅਨੀਸ (Urdu: میر ببر علی انیس) ਇੱਕ ਹਿੰਦੁਸਤਾਨੀ ਉਰਦੂ ਸ਼ਾਇਰ, ਖ਼ਾਸਕਰ ਮਰਸੀਆ ਗੋ ਸੀ। ਉਹ[1]ਫ਼ਾਰਸੀ, ਹਿੰਦੀ, ਅਰਬੀ, ਅਤੇ ਸੰਸਕ੍ਰਿਤ ਸ਼ਬਦਾਂ ਨੂੰ ਬਹੁਤ ਚੰਗੀ ਤਰ੍ਹਾਂ ਆਪਣੀ ਕਵਿਤਾ ਵਰਤਦਾ ਸੀ ਅਤੇ ਉਸ ਨੂੰ ਆਪਣੇ ਨਾਲ ਦੇ ਦੂਜਿਆਂ ਤੋਂ ਵੱਖ ਕਰਦੀ ਸੀ।

ਜ਼ਿੰਦਗੀ

ਬੱਬਰ ਅਲੀ ਅਨੀਸ ਦਾ ਜਨਮ 1802 ਨੂੰ ਫ਼ੈਜ਼ਾਬਾਦ, ਅਵਧ, ਹੁਣ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ।ਉਹ ਮੀਰ ਮਸਤਹਸਨ ਖ਼ਲੀਕ ਦਾ ਸਾਹਿਬਜ਼ਾਦਾ ਸੀ। ਉਸਨੇ ਮੌਲਵੀ ਹੈਦਰ ਅਲੀ ਅਤੇ ਮੁਫ਼ਤੀ ਹੈਦਰ ਅੱਬਾਸ ਤੋਂ ਅਰਬੀ, ਫ਼ਾਰਸੀ ਪੜ੍ਹੀ। ਉਸਨੇ ਸਪਾਗਿਰੀ ਅਤੇ ਸ਼ਾਹਸਵਾਰੀ ਦੀ ਵਿਦਿਆ ਵੀ ਹਾਸਲ ਕੀਤੀ ਸੀ। ਸ਼ਿਅਰ ਵਿੱਚ ਉਹ ਆਪਣੇ ਵਾਲਿਦ ਤੋਂ ਸਲਾਹ ਲੈਂਦਾ ਸੀ। ਪਹਿਲਾਂ ਉਸ ਦਾ ਤਖ਼ੱਲਸ ਹਜ਼ੀਂ ਸੀ ਪਰ ਬਾਅਦ ਨੂੰ ਸ਼ੇਖ਼ ਇਮਾਮ ਬਖ਼ਸ਼ ਨਾਸਿੱਖ ਦੇ ਕਹਿਣ ਤੇ ਅਨੀਸ ਇਖ਼ਤਿਆਰ ਕਰ ਲਿਆ। ਸ਼ੁਰੂ ਵਿੱਚ ਗ਼ਜ਼ਲ ਕਹਿਣ ਲੱਗਿਆ, ਮਗਰ ਵਾਲਿਦ ਦੀ ਨਸੀਹਤ ਮੰਨ ਕੇ ਮਰਸੀਆ ਕਹਿਣ ਲੱਗ ਪਿਆ ਤੇ ਫਿਰ ਕਦੇ ਗ਼ਜ਼ਲ ਦੀ ਤਰਫ਼ ਨਹੀਂ ਵੇਖਿਆ। ਉਹ ਆਪਣੇ ਬੇਟੇ ਮੀਰ ਨਫ਼ੀਸ ਦੇ ਜਨਮ ਦੇ ਬਾਦ ਪਹਿਲੇ 1859 ਵਿੱਚ ਮਰਸੀਆ ਪੜ੍ਹਨ ਅਜ਼ੀਮਾਬਾਦ ਗਿਆ ਅਤੇ ਫਿਰ 1871 ਵਿੱਚ ਨਵਾਬ ਤਹੋਰ ਜੰਗ ਦੇ ਇਸਰਾਰ ਤੇ ਹੈਦਰਾਬਾਦ ਦੱਕਨ ਦਾ ਸਫ਼ਰ ਕੀਤਾ।

ਅਨੀਸ ਨੇ ਮਰਸੀਏ ਨੂੰ ਤਰੱਕੀ ਦੇ ਉੱਚੇ ਦਰਜੇ ਤੇ ਪਹੁੰਚਾਇਆ। ਉਸਨੇ ਉਰਦੂ ਵਿੱਚ ਰਜ਼ਮੀਆ ਸ਼ਾਇਰੀ ਦੀ ਕਮੀ ਪੂਰੀ ਕੀਤੀ ਅਤੇ ਇਨਸਾਨੀ ਜਜ਼ਬਿਆਂ ਅਤੇ ਕੁਦਰਤ ਦੇ ਦ੍ਰਿਸ਼ ਵਰਣਨ ਦੇ ਜ਼ਰੀਏ ਜ਼ਬਾਨ ਨੂੰ ਅਮੀਰ ਬਣਾਇਆ। 1874 ਨੂੰ ਲਖਨਊ, ਵਿੱਚ ਉਸ ਦੀ ਮੌਤ ਹੋਈ।

ਸ਼ਾਇਰੀ ਦਾ ਨਮੂਨਾ

ਯੇ ਕੌਣ ਸਾ ਵੋਹ ਫ਼ਖ਼ਰ ਕਿ ਜ਼ੀਬਾ ਨਹੀਂ ਹਮਕੋ
ਵੋਹ ਕੀਹ ਹੈ ਜੋ ਅੱਲ੍ਹਾ ਨੇ ਬਖ਼ਸ਼ਾ ਨਹੀਂ ਹਮਕੋ
ਵਾਲਲਾ ਕਸੀ ਚੀਜ਼ ਕੀ ਪਰਵਾ ਨਹੀਂ ਹਮਕੋ
ਕਿਆ ਬਾਤ ਹੈ ਖ਼ੁਦ ਖ਼ਵਾਹਿਸ਼-ਏ-ਦੁਨੀਆ ਨਹੀਂ ਹਮਕੋ
ਗ਼ਾਫ਼ਲ ਹੈ ਵੋਹ ਦੁਨੀਆ ਕੇ ਮਜ਼ੇ ਜਿਸ ਨੇ ਲੀਏ ਹੈਂ

ਹਵਾਲੇ

🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ