ਮੀ ਲਾਈ ਕਤਲੇਆਮ

ਮੀ ਲਾਈ ਕਤਲੇਆਮ (ਵੀਅਤਨਾਮੀ: [thảm sát Mỹ Lai] Error: {{Lang}}: text has italic markup (help) [tʰɐ̃ːm ʂɐ̌ːt mǐˀ lɐːj], [mǐˀlɐːj] ( ਸੁਣੋ); /ˌmˈl/, /ˌmˈl/, or /ˌmˈl/)[1] 16 ਮਾਰਚ 1968 ਨੂੰ ਵੀਅਤਨਾਮ ਜੰਗ ਦੇ ਦੌਰਾਨ ਅਮਰੀਕੀ ਫੌਜ ਦੁਆਰਾ ਦੱਖਣੀ ਵੀਅਤਨਾਮ ਵਿੱਚ 347 ਤੋਂ 504 ਦੇ ਵਿਚਕਾਰ ਨਿਹੱਥੇ ਆਮ ਲੋਕਾਂ ਦਾ ਕਤਲ ਸੀ। ਇਹ ਅਮਰੀਕੀ ਫੌਜ ਦੀ 23ਵੀਂ ਇਨਫੈਂਟਰੀ ਡਿਵੀਜ਼ਨ ਦੀ 11ਵੀਂ ਬ੍ਰਿਗੇਡ ਦੀ 20ਵੀਂ ਇਨਫੈਂਟਰੀ ਦੀ ਪਹਿਲੀ ਬਟੈਲੀਅਨ ਦੁਆਰਾ ਕੀਤਾ ਗਿਆ। ਇਹਨਾਂ ਵੱਲੋਂ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲ ਕੀਤਾ ਗਿਆ। ਕੁਝ ਔਰਤਾਂ ਨਾਲ ਸਮੂਹਿਕ ਬਲਾਤਕਾਰ ਵੀ ਕੀਤਾ ਗਿਆ ਅਤੇ ਉਹਨਾਂ ਦੇ ਅੰਗਾਂ ਦੀ ਕੱਟ-ਵੱਢ ਵੀ ਕੀਤੀ ਗਈ।[2][3] 22 ਫੌਜੀਆਂ ਉੱਤੇ ਦੋਸ਼ ਲਗਾਏ ਗਏ ਪਰ ਸਿਰਫ਼ ਲੈਫਟੀਨੈਂਟ ਵਿਲੀਅਮ ਕੈਲੀ ਨੂੰ ਦੋਸ਼ੀ ਮੰਨਿਆ ਗਿਆ। 22 ਪਿੰਡ ਨਿਵਾਸੀਆਂ ਨੂੰ ਮਾਰਨ ਦੇ ਦੋਸ਼ ਵਿੱਚ ਇਸਨੂੰ ਪਹਿਲਾਂ ਉਮਰ ਕੈਦ ਦੀ ਸਜ਼ਾ ਹੋਈ ਪਰ ਬਾਅਦ ਵਿੱਚ ਇਸਨੂੰ ਸਿਰਫ਼ 3.5 ਸਾਲ ਹਾਊਸ ਅਰੈਸਟ ਦੀ ਸਜ਼ਾ ਦਿੱਤੀ ਗਈ।

ਮੀ ਲਾਈ ਕਤਲੇਆਮ
Thảm sát Mỹ Lai
ਟਿਕਾਣਾਦੱਖਣੀ ਵੀਅਤਨਾਮ ਦਾ ਸੋਨ ਮੀ ਪਿੰਡ
ਗੁਣਕ15°10′42″N 108°52′10″E / 15.17833°N 108.86944°E / 15.17833; 108.86944
ਮਿਤੀ16 ਮਾਰਚ 1968
ਟੀਚਾਮੀ ਲਾਈ ਅਤੇ ਮੀ ਖੇ ਪਿੰਡ
ਹਮਲੇ ਦੀ ਕਿਸਮ
ਕਤਲੇਆਮ
ਮੌਤਾਂ347 (ਅਮਰੀਕੀ ਫੌਜ ਦੇ ਅਨੁਸਾਰ ਮੀ ਖੇ ਦੀ ਗਿਣਤੀ ਕੀਤੀ ਬਿਨਾਂ), ਹੋਰ ਅਨੁਮਾਨ ਅਨੁਸਾਰ 400 ਕਤਲ ਅਤੇ ਜ਼ਖਮੀ ਅਗਿਆਤ, ਵੀਅਤਨਾਮੀ ਸਰਕਾਰ ਦੇ ਅਨੁਸਾਰ ਮੀ ਲਾਈ ਅਤੇ ਮੀ ਖੇ ਵਿੱਚ ਕੁੱਲ 504 ਮੌਤਾਂ
ਅਪਰਾਧੀਅਮਰੀਕੀ ਫੌਜ
ਲੈਫਟੀਨੈਂਟ ਵਿਲੀਅਮ ਕੈਲੀ (ਦੋਸ਼ੀ ਅਤੇ ਬਾਅਦ ਵਿੱਚ ਰਾਸ਼ਟਰਪਤੀ ਨਿਕਸਨ ਦੁਆਰਾ ਦੋ ਸਾਲ ਦੀ ਹਾਊਸ ਅਰੈਸਟ ਦੀ ਸਜ਼ਾ ਦਿੱਤੀ ਗਈ।)

ਹਵਾਲੇ

ਬਾਹਰੀ ਲਿੰਕ