ਮੂੰਗੀ

ਮੁੰਗੀ ਇੱਕ ਪ੍ਰਮੁੱਖ ਫਸਲ ਹੈ। ਇਸ ਦਾ ਵਿਗਿਆਨਕ ਨਾਮ ਬਿਗਨਾ ਸੈਡਿਏਟਾ (Vigna radiata) ਹੈ। ਇਹ ਲੇਗਿਊਮਿਨੇਸੀ ਕੁਲ ਦਾ ਪੌਦਾ ਹੈਂ[1][2] ਅਤੇ ਇਸ ਦਾ ਜਨਮ ਸਥਾਨ ਭਾਰਤ ਹੈ। ਮੂੰਗੀ ਦੇ ਦਾਣਿਆਂ ਵਿੱਚ 25 % ਪ੍ਰੋਟਿਨ, 60% ਕਾਰਬੋਹਾਈਡਰੇਟ, 13% ਚਰਬੀ ਅਤੇ ਘੱਟ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈਂ। ਮੂੰਗੀ ਪੰਜਾਬੀ ਖਾਣੇ ਦਾ ਇੱਕ ਅਹਿਮ ਹਿੱਸਾ ਹੈ।

Vigna radiata - MHNT

ਇਕ ਫਲੀਦਾਰ ਦਾਲ ਦੀ ਫ਼ਸਲ ਨੂੰ, ਜਿਸ ਦੇ ਦਾਣੇ ਹਰੇ ਰੰਗ ਦੇ ਹੁੰਦੇ ਹਨ, ਮੂੰਗੀ ਕਹਿੰਦੇ ਹਨ। ਇਹ ਸਾਉਣੀ ਦੀ ਫ਼ਸਲ ਹੈ। ਮੂੰਗੀ ਦੀ ਦਾਲ ਨੂੰ ਛੇਤੀ ਹਜ਼ਮ ਹੋਣ ਵਾਲੀ ਦਾਲ ਮੰਨਿਆ ਜਾਂਦਾ ਹੈ। ਮੂੰਗੀ ਦੀ ਦਾਲ ਸਾਬਤ ਵੀ ਬਣਾਈ ਜਾਂਦੀ ਹੈ। ਦੋ ਫਾੜ ਕਰ ਕੇ ਛਿਲਕੇ ਸਮੇਤ ਵੀ ਬਣਾਈ ਜਾਂਦੀ ਹੈ। ਦੋ ਫਾੜ ਕਰ ਕੇ, ਧੋ ਕੇ, ਬਗੈਰ ਛਿਲਕੇ ਤੋਂ ਵੀ ਬਣਾਈ ਜਾਂਦੀ ਹੈ। ਉਸਨੂੰ ਧੋਮੀ/ਧੋਤੀ ਦਾਲ ਕਹਿੰਦੇ ਹਨ। ਧੋਮੀ ਦਾਲ ਨੂੰ ਬਿਮਾਰਾਂ ਦੀ ਦਾਲ ਵੀ ਕਹਿੰਦੇ ਹਨ। ਆਮ ਤੌਰ 'ਤੇ ਬਹੁਤੇ ਪਰਿਵਾਰ, ਵਿਸ਼ੇਸ਼ ਤੌਰ 'ਤੇ ਹਿੰਦੂ ਪਰਿਵਾਰ ਰਾਤ ਨੂੰ ਧੋਮੀ ਮੂੰਗੀ ਦੀ ਦਾਲ ਹੀ ਬਣਾਉਂਦੇ ਹਨ। ਪਹਿਲੇ ਸਮਿਆਂ ਵਿਚ ਹਰ ਜਿਮੀਂਦਾਰ ਮੂੰਗੀ ਦੀ ਫ਼ਸਲ ਜ਼ਰੂਰ ਬੀਜਦਾ ਸੀ। ਮੂੰਗੀ ਦੀ ਦਾਲ ਖਾਧੀ ਵੀ ਬਹੁਤ ਜਾਂਦੀ ਸੀ। ਮੂੰਗੀ ਦਾ ਭੋਹ ਪਸ਼ੂ ਪਸੰਦ ਕਰਦੇ ਸਨ। ਹੁਣ ਖੇਤੀ ਵਪਾਰ ਬਣ ਗਈ ਹੈ। ਇਸ ਲਈ ਮੂੰਗੀ ਬੀਜਣਾ ਬਹੁਤਾ ਲਾਹੇਵੰਦ ਨਹੀਂ ਰਿਹਾ। ਹੁਣ ਕੋਈ-ਕੋਈ ਜਿਮੀਂਦਾਰ ਹੀ ਮੂੰਗੀ ਦੀ ਫ਼ਸਲ ਬੀਜਦਾ ਹੈ।[3]

ਪੰਜਾਬੀ ਲੋਕਧਾਰਾ ਵਿੱਚ

ਉਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ,
ਓਹਨੂੰ ਚਰ ਗਈ ਗਾਂ
ਵੇ ਰੌਦਾ ਮੂੰਗੀ ਨੂੰ,
ਘਰ ਮਰ ਗਈ ਤੇਰੀ ਮਾਂ,
ਵੇ ਰੌਦਾ ਮੂੰਗੀ.........

ਹਵਾਲੇ