ਰਿਹਾਨਾ

ਬਾਰਬਾਡੀਅਨ ਗਾਇਕ, ਗੀਤਕਾਰ ਅਤੇ ਅਭਿਨੇਤਰੀ

ਰੋਬਿਨ ਰਿਹਾਨਾ ਫੇਂਟੀ (/ ਫਰਵਰੀ 20, 1988) ਇੱਕ ਬਾਰਬਾਡੀਅਨ ਗਾਇਕ, ਗੀਤਕਾਰ ਅਤੇ ਅਭਿਨੇਤਰੀ ਹੈ। ਸੇਂਟ ਮਾਈਕਲ ਵਿਚ ਪੈਦਾ ਹੋਈ ਅਤੇ ਬ੍ਰਿਜਟਾਊਨ ਵਿਚ ਵੱਡੀ ਹੋਈ, ਉਹ 2003 ਵਿਚ ਰਿਕਾਰਡ ਨਿਰਮਾਤਾ ਇਵਾਨ ਰੌਗਰਸ ਦੀ ਅਗਵਾਈ ਹੇਠ ਡੈਮੋ ਟੈਪਾਂ ਨੂੰ ਰਿਕਾਰਡ ਕਰਕੇ ਸੰਗੀਤ ਉਦਯੋਗ ਵਿਚ ਦਾਖਲ ਹੋਈ।

ਰਿਹਾਨਾ
ਅਪ੍ਰੈਲ 2018 ਵਿੱਚ ਇੱਕ ਪ੍ਰਚਾਰ ਮੁਹਿੰਮ ਦੌਰਾਨ ਰੀਹਾਨਾ
ਜਨਮ
ਰੋਬਨ ਰਿਹਾਨਾ ਫੈਂਟੀ

(1988-02-20) ਫਰਵਰੀ 20, 1988 (ਉਮਰ 36)
ਸੇਂਟ ਮਾਈਕਲ, ਬਾਰਬਾਡੋਸ
ਰਾਸ਼ਟਰੀਅਤਾਬਾਰਬਾਡੀਅਨ
ਪੇਸ਼ਾ
  • ਗਾਇਕਾ
  • ਗੀਤਕਾਰ
  • ਫੈਸ਼ਨ ਡਿਜਾਇਨਰ
  • ਮਾਡਲ
  • ਅਦਾਕਾਰਾ
  • ਕਾਰੋਬਾਰੀ ਔਰਤ
  • ਸਮਾਜ ਸੇਵਕ
  • ਰਾਜਦੂਤ
ਸੰਗਠਨ
  • ਕਲਾਰਾ ਲਿਓਨਲ ਫਾਊਂਡੇਸ਼ਨ
  • ਫੈਂਟੀ ਬਿਊਟੀ
  • ਫੈਂਟੀ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲ
ਸਾਲ ਸਰਗਰਮ2003–ਹੁਣ ਤੱਕ
ਲੇਬਲ
ਬਾਰਬਾਡੀਅਨ ਰਾਜਦੂਤ ਅਸਾਧਾਰਨ ਅਤੇ ਪੂਰਣਪੂਰਤੀ ਵਿਭਾਗ
ਦਫ਼ਤਰ ਸੰਭਾਲਿਆ
September 21, 2018
ਵੈੱਬਸਾਈਟrihanna.com
ਦਸਤਖ਼ਤ

ਸ਼ੁਰੂ ਦਾ ਜੀਵਨ

ਬ੍ਰਿਜਟਾਊਨ, ਬਾਰਬਾਡੋਸ ਸ਼ਹਿਰ, ਜਿੱਥੇ ਰਿਹਾਨਾ ਵੱਡੀ ਹੋਈ।

ਰੋਬਿਨ ਰਿਹਾਨਾ ਫੇਂਟੀ ਦਾ ਜਨਮ 20 ਫਰਵਰੀ 1988 [3]  ਨੂੰ ਸੇਂਟ ਮਾਈਕਲ, ਬਾਰਬਾਡੋਸ ਵਿਚ ਹੋਇਆ ਸੀ। ਉਸ ਦੀ ਮਾਂ, ਮੋਨਿਕਾ (ਬ੍ਰੇਥਵੇਟ), ਐਫ਼ਰੋ-ਗੁਯਾਨੇ ਦੀ ਪਿਛੋਕੜ ਦੀ ਇੱਕ ਸੇਵਾ ਮੁਕਤ ਅਕਾਊਂਟੈਂਟ ਹੈ ਅਤੇ ਉਸ ਦੇ ਪਿਤਾ ਰੋਨਾਲਡ ਫੈਂਨ ਅਫਰੋ-ਬਾਰਬਾਡੀਅਨ ਅਤੇ ਆਇਰਲੈਂਡ ਦੇ ਇੱਕ ਵੇਅਰਹਾਊਸ ਸੁਪਰਵਾਈਜ਼ਰ ਹਨ ।[4][5] ਰਿਹਾਨਾ ਦੇ ਦੋ ਭਰਾ ਹਨ, ਰੌਰੇ ਅਤੇ ਰਜਦ ਫੈਂਟੀ, ਇਸ ਤੋਂ ਇਲਾਵਾ ਉਸਦੇ ਪਿਤਾ ਵਾਲੀ ਸਾਇਡ ਤੋਂ ਹੋਰ ਦੋ ਭੈਣਾਂ ਅਤੇ ਦੋ ਭਰਾ ਹਨ, ਜਿਨ੍ਹਾਂ ਨੇ ਵੱਖੋ-ਵੱਖਰੀਆਂ ਮਾਂਵਾਂ ਦੀ ਕੁਖੋਂ  ਜਨਮ ਲਿਆ।[6][7] [8] ਉਸਦੇ ਪਿਤਾ ਦੇ ਸ਼ਰਾਬ ਪੀਣ ਅਤੇ ਕੋਕੇਨ ਦੀ ਲਤ ਨਾਲ ਉਸਦਾ ਬਚਪਨ ਡੂੰਘਾ ਪ੍ਰਭਾਵਿਤ ਹੋਇਆ ਸੀ, ਇਸੇ ਕਰਕੇ ਉਸਦੇ ਮਾਪਿਆਂ ਦਾ ਰਿਸ਼ਤਾ ਤਣਾਅਪੂਰਨ ਰਿਹਾ। ਰਿਹਾਨਾ ਦਾ ਪਿਤਾ ਉਸਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਅਤੇ ਰਿਹਾਨਾ ਉਨ੍ਹਾਂ ਦਾ ਝਗੜਾ ਮਿਟਾਉਣ ਲਈ ਉਨ੍ਹਾਂ ਦੇ ਵਿਚਕਾਰ ਆਉਣ ਦੀ ਕੋਸ਼ਿਸ਼ ਕਰਦੀ ਸੀ।[9]

ਬਚਪਨ ਵਿੱਚ, ਰਿਹਾਨਾ ਦੇ ਭਿਆਨਕ ਸਿਰਦਰਦ ਲਈ ਬਹੁਤ ਸਾਰੇ ਸੀਟੀ ਸਕੈਨ ਕੀਤੇ ਗਏ ਜਿਸ ਨੂੰ ਉਸਨੇ ਯਾਦ ਕਰਦਿਆਂ ਕਿਹਾ, "ਇਹ ਇੰਨੀ ਤੀਬਰ ਸੀ ਕਿ ਡਾਕਟਰਾਂ ਨੇ ਤਾਂ ਇਹ ਵੀ ਸਮਝਿਆ ਕਿ ਇਹ ਇੱਕ ਰਸੌਲੀ ਸੀ।"[6] ਜਦੋਂ ਉਹ 14 ਸਾਲਾਂ ਦੀ ਸੀ, ਉਸਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਅਤੇ ਉਸਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ।[5][10] ਉਹ ਰੇਗੀ ਸੰਗੀਤ ਸੁਣਦੀ ਵੱਡੀ ਹੋਈ।[6][11] ਉਸਨੇ ਚਾਰਲਸ ਐੱਫ. ਬਰੂਮ ਮੈਮੋਰੀਅਲ ਪ੍ਰਾਇਮਰੀ ਸਕੂਲ ਅਤੇ ਕੰਬਰਮੇਰ ਸਕੂਲ ਵਿਚ ਪੜ੍ਹੀ, ਜਿੱਥੇ ਉਸਨੇ ਭਵਿੱਖ ਦੇ ਅੰਤਰਰਾਸ਼ਟਰੀ ਕ੍ਰਿਕਟਰਾਂ ਕ੍ਰਿਸ ਜੌਰਡਨ ਅਤੇ ਕਾਰਲੋਸ ਬ੍ਰੈਥਵੇਟ ਨਾਲ ਪੜ੍ਹਾਈ ਕੀਤੀ।[12][6] ਰਿਹਾਨਾ ਇਕ ਉਪ-ਮਿਲਟਰੀ ਪ੍ਰੋਗਰਾਮ ਵਿਚ ਇਕ ਆਰਮੀ ਕੈਡਿਟ ਸੀ, ਜਿੱਥੇ ਬਾਰਬਡੀਅਨ ਗਾਇਕਾ-ਗੀਤਕਾਰ ਸ਼ੋਂਟਲੇ ਉਸ ਦੀ ਡਰਿਲ ਸਾਰਜੈਂਟ ਸੀ।[13] ਹਾਲਾਂਕਿ ਉਹ ਸ਼ੁਰੂ ਵਿੱਚ ਹਾਈ ਸਕੂਲ ਤੋਂ ਗ੍ਰੈਜੂਏਟ ਹੋਣਾ ਚਾਹੁੰਦੀ ਸੀ, ਇਸ ਦੀ ਬਜਾਏ ਉਸਨੇ ਇੱਕ ਸੰਗੀਤਕ ਕੈਰੀਅਰ ਨੂੰ ਚੁਣਿਆ।[14]

ਹਵਾਲੇ