ਰੈਮਬਰਾਂ

ਡੱਚ ਪੇਂਟਰ

ਰੈਮਬਰਾਂ ਹਰਮੇਨਸਜੂਨ ਵਾਨ ਰਿਜਨ (ਡੱਚ: [ˈrɛmbrɑnt ˈɦɑrmə(n)soːn vɑn ˈrɛin] ( ਸੁਣੋ); 15 ਜੁਲਾਈ 1606[1] – 4 ਅਕਤੂਬਰ 1669) ਇੱਕ ਪ੍ਰਸਿੱਧ ਡੱਚ ਚਿੱਤਰਕਾਰ ਸੀ। ਉਸ ਨੂੰ ਯੂਰਪੀ ਕਲਾ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰਾਂ ਵਿੱਚੋਂ ਇੱਕ ਅਤੇ ਡਚ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰ ਮੰਨਿਆ ਜਾਂਦਾ ਹੈ।[2] ਕਲਾ ਵਿੱਚ ਉਸ ਦਾ ਯੋਗਦਾਨ ਡਚ ਗੋਲਡਨ ਏਜ ​​ਦੌਰਾਨ ਰੂਪਮਾਨ ਹੋਇਆ, ਜਦੋਂ ਡਚ ਗੋਲਡਨ ਏਜ ਚਿਤਰਕਲਾ (ਹਾਲਾਂਕਿ ਯੂਰਪ ਵਿੱਚ ਗਾਲਿਬ ਬਾਰੋਕ ਸ਼ੈਲੀ ਨਾਲੋਂ ਕਈ ਪੱਖਾਂ ਤੋਂ ਬਹੁਤ ਭਿੰਨ ਸੀ) ਬੇਹੱਦ ਉਪਜਾਊ ਅਤੇ ਨਵੀਨਤਾ-ਜਾਚਕ ਸੀ।

ਰੈਮਬਰਾਂ

ਜਵਾਨੀ ਵਿੱਚ ਹੀ ਚਿੱਤਰਕਾਰ ਵਜੋਂ ਸਫਲਤਾ ਹਾਸਲ ਕਰਨ ਦੇ ਬਾਅਦ, ਰੈਮਬਰਾਂ ਦੇ ਬਾਅਦ ਦੇ ਸਾਲ ਵਿਅਕਤੀਗਤ ਤਰਾਸਦੀ ਅਤੇ ਵਿੱਤੀ ਕਠਿਨਾਈਆਂ ਝੱਲਦਿਆਂ ਗੁਜਰੇ। ਫਿਰ ਵੀ ਉਸ ਦੀ ਨੱਕਾਸ਼ੀ ਅਤੇ ਚਿਤਰਕਾਰੀ ਉਸ ਦੇ ਜੀਵਨਕਾਲ ਦੇ ਦੌਰਾਨ ਵੀ ਹਰਮਨ ਪਿਆਰੀ ਸੀ, ਇੱਕ ਕਲਾਕਾਰ ਵਜੋਂ ਉਸ ਦੀ ਪ੍ਰਤੀਸ਼ਠਾ ਉੱਚੀ ਬਣੀ ਰਹੀ[3] ਅਤੇ ਵੀਹ ਸਾਲ ਉਸਨੇ ਅਨੇਕ ਮਹੱਤਵਪੂਰਨ ਡਚ ਚਿੱਤਰਕਾਰਾਂ ਨੂੰ ਸਿਖਾਇਆ ਹੈ।[4] ਰੈਮਬਰਾਂ ਦੀਆਂ ਸਭ ਤੋਂ ਵੱਡੀਆਂ ਰਚਨਾਤਮਕ ਪ੍ਰਾਪਤੀਆਂ ਵਿੱਚ ਵਿਸ਼ੇਸ਼ ਤੌਰ ਤੇ ਉਸ ਦੇ ਬਣਾਏ ਆਪਣੇ ਸਮਕਾਲੀਆਂ ਦੇ ਚਿਤਰਾਂ, ਸਵੈ-ਚਿੱਤਰਾਂ ਅਤੇ ਬਾਈਬਲ ਵਿੱਚੋਂ ਦ੍ਰਿਸ਼-ਚਿੱਤਰਾਂ ਵਿੱਚ ਰੂਪਮਾਨ ਹੋਈਆਂ ਮਿਲਦੀਆਂ ਹਨ। ਉਸਨੇ ਸਵੈ-ਚਿੱਤਰ, ਇੱਕ ਅਦੁੱਤੀ ਅਤੇ ਅੰਤਰੰਗ ਜੀਵਨੀ ਦਾ ਨਿਰਮਾਣ ਕਰਦੇ ਹਨ ਜਿਸ ਵਿੱਚ ਕਲਾਕਾਰ ਨੇ ਘਮੰਡ ਦੇ ਬਿਨਾਂ ਅਤੇ ਅਤਿਅੰਤ ਗੰਭੀਰਤਾ ਦੇ ਨਾਲ ਆਪਣੇ ਆਪ ਦਾ ਸਰਵੇਖਣ ਕੀਤਾ।[2]

ਗੈਲਰੀ

ਰੈਮਬਰਾਂ ਦੇ ਸਵੈ-ਚਿੱਤਰ

ਚਿੱਤਰ

ਕਾਗਜ ਉੱਤੇ

ਬਾਹਰੀ ਕੜੀਆਂ

ਹਵਾਲੇ