ਵੇਦਾਂਤ

ਵੇਦਾਂਤ (ਹਿੰਦੀ: वेदान्त) ਮੂਲ ਤੌਰ ਤੇ ਭਾਰਤੀ ਫ਼ਲਸਫ਼ੇ ਵਿੱਚ ਵੈਦਿਕ ਸਾਹਿਤ ਦੇ ਉਸ ਹਿੱਸੇ ਲਈ ਸਮਅਰਥੀ ਵਜੋਂ ਵਰਤਿਆ ਜਾਂਦਾ ਸੀ ਜਿਸ ਨੂੰ ਉਪਨਿਸ਼ਦ ਕਿਹਾ ਜਾਂਦਾ ਹੈ। ਵੇਦਾਂਤ ਦਾ ਸ਼ਾਬਦਿਕ ਅਰਥ ਹੈ - 'ਵੇਦਾਂ ਦਾ ਅੰਤ' ਮਤਲਬ ਵੇਦਾਂ ਦਾ ਸਾਰਤੱਤ।[1] ਉਪਨਿਸ਼ਦ ਵੈਦਿਕ ਸਾਹਿਤ ਦਾ ਆਖ਼ਰੀ ਭਾਗ ਹਨ, ਇਸ ਲਈ ਇਸ ਨੂੰ ਵੇਦਾਂਤ ਕਹਿੰਦੇ ਹਨ। ਕਰਮਕਾਂਡ ਅਤੇ ਉਪਾਸਨਾ ਦਾ ਵਰਣਨ ਮੰਤਰ ਅਤੇ ਬ੍ਰਾਹਮਣਾਂ ਵਿੱਚ ਹੈ, ਗਿਆਨ ਦਾ ਵਿਵੇਚਨ ਉਪਨਿਸ਼ਦਾਂ ਵਿੱਚ।ਵੇਦਾਂਤ ਦੀ ਤਿੰਨ ਸ਼ਾਖ਼ਾਵਾਂ ਜੋ ਸਭ ਤੋਂ ਜ਼ਿਆਦਾ ਜਾਣੀਆਂ ਜਾਂਦੀਆਂ ਹਨ ਉਹ ਹਨ: ਅਨੋਖਾ ਅਦ੍ਵੈਤ ਵੇਦਾਂਤ, ਵਿਸ਼ਿਸ਼ਟ ਅਦ੍ਵੈਤ ਅਤੇ ਦ੍ਵੈਤ। ਆਦਿ ਸ਼ੰਕਰਾਚਾਰੀਆ, ਰਾਮਾਨੁਜ ਅਤੇ ਸ਼੍ਰੀ ਮਧਵਾਚਾਰੀਆ ਕ੍ਰਮਵਾਰ ਇਨ੍ਹਾਂ ਤਿੰਨ ਸ਼ਾਖਾਵਾਂ ਦੇ ਉਕਸਾਉਣ ਵਾਲੇ ਮੰਨੇ ਜਾਂਦੇ ਹਨ। ਇਨ੍ਹਾਂ ਦੇ ਇਲਾਵਾ ਵੀ ਗਿਆਨ ਯੋਗ ਦੀਆਂ ਹੋਰ ਸ਼ਾਖ਼ਾਵਾਂ ਵੀ ਹਨ। ਇਹ ਸ਼ਾਖ਼ਾਵਾਂ ਆਪਣੇ ਪ੍ਰਵਰਤਕਾਂ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਭਾਸਕਰ, ਵੱਲਭ, ਚੈਤਂਨਯਾ, ਨਿੰਬਾਰਕ, ਵਾਚਸਪਤੀ ਮਿਸ਼ਰ, ਸੁਰੇਸ਼ਵਰ ਅਤੇ ਵਿਗਿਆਨ ਭਿਕਸ਼ੂ ਹਨ। ਆਧੁਨਿਕ ਕਾਲ ਵਿੱਚ ਜੋ ਪ੍ਰਮੁੱਖ ਵੇਦਾਂਤੀ ਹੋਏ ਹਨ ਉਨ੍ਹਾਂ ਵਿੱਚ ਰਾਮ-ਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ, ਅਰਵਿੰਦ ਘੋਸ਼, ਸਵਾਮੀ ਸ਼ਿਵਾਨੰਦ ਅਤੇ ਰਮਣ ਮਹਾਰਿਸ਼ੀ ਉਲੇਖਣੀ ਹਨ। ਇਹ ਆਧੁਨਿਕ ਵਿਚਾਰਕ ਅਦ੍ਵੈਤ ਵੇਦਾਂਤ ਸ਼ਾਖਾ ਦੀ ਤਰਜਮਾਨੀ ਕਰਦੇ ਹਨ। ਦੂਜੇ ਵੇਦਾਂਤਾਂ ਦੇ ਪ੍ਰਵਰਤਕਾਂ ਨੇ ਵੀ ਆਪਣੇ ਵਿਚਾਰਾਂ ਨੂੰ ਭਾਰਤ ਵਿੱਚ ਭਲੀਭਾਂਤੀ ਫੈਲਾਇਆ, ਪਰ ਭਾਰਤ ਦੇ ਬਾਹਰ ਉਨ੍ਹਾਂ ਨੂੰ ਬਹੁਤ ਘੱਟ ਜਾਣਿਆ ਜਾਂਦਾ ਹੈ।

ਸ਼ੰਕਰਾਚਾਰਯਾ
ਵੱਲਭਚਾਰਯਾ

ਸ਼ਬਦ ਨਿਰੁਕਤੀ

ਵੇਦਾਂਤ ਦਾ ਮਤਲਬ ਹੈ - ਵੇਦ ਦਾ ਅੰਤ ਜਾਂ ਸਿਧਾਂਤ। ਇਹਦਾ ਮਤਲਬ ਵੇਦਾਂ ਦਾ ਮੰਤਵ ਵੀ ਲਿਆ ਜਾਂਦਾ ਹੈ।[2] ਵੇਦਾਂਤ ਸ਼ਬਦ ਨੂੰ ਚਾਰ ਵੇਦਾਂ ਦੇ ਮਾਹਿਰ ਗਿਆਨੀ ਦਾ ਵਰਣਨ ਕਰਨ ਲਈ ਇੱਕ ਨਾਮ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ।[3]

ਪੁਰਾਣੇ ਗ੍ਰੰਥਾਂ ਅਨੁਸਾਰ ਵੇਦਾਂਤ ਉਪਨਿਸ਼ਦ ਹੀ ਹਨ। ਪਰ, ਹਿੰਦੂ ਧਰਮ ਦੇ ਮੱਧਕਾਲੀ ਦੌਰ ਦੇ ਵਿੱਚ, ਸ਼ਬਦ ਵੇਦਾਂਤ ਦਾ ਮਤਲਬ ਹੈ, ਦਰਸ਼ਨ ਦਾ ਇੱਕ ਸਕੂਲ, ਜੋ ਉਪਨਿਸ਼ਦਾਂ ਦੀ ਵਿਆਖਿਆ ਕਰਦਾ ਹੈ। ਵੇਦਾਂਤ ਵਿੱਚ ਜਿਹਨਾਂ ਗੱਲਾਂ ਦਾ ਚਰਚਾ ਹੈ, ਉਨ੍ਹਾਂ ਸਭ ਦਾ ਮੂਲ ਉਪਨਿਸ਼ਦ ਹਨ। ਇਸ ਲਈ ਵੇਦਾਂਤ ਸ਼ਾਸਤਰ ਦੇ ਉਹ ਹੀ ਸਿਧਾਂਤ ਮਾਣਯੋਗ ਹਨ, ਜਿਸਦੇ ਸਾਧਕ ਉਪਨਿਸ਼ਦ ਦੇ ਵਾਕ ਹਨ।

ਹਵਾਲੇ