ਸਮੁੰਦਰੀ ਝੱਖੜ

ਮੌਸਮ ਵਿਗਿਆਨ ਵਿੱਚ ਸਮੁੰਦਰੀ ਝੱਖੜ (ਸਮੁੰਦਰੀ ਵਾਵਰੋਲ਼ਾ ਜਾਂ ਚੱਕਰਵਾਰ ਹਵਾ ਜਾਂ ਸਿਰਫ਼ ਝੱਖੜ) ਪਾਣੀ ਦਾ ਇੱਕ ਬੰਦ ਅਤੇ ਗੋਲ਼ ਚਾਲ ਵਾਲ਼ਾ ਇਲਾਕਾ ਹੁੰਦਾ ਹੈ ਜੋ ਧਰਤੀ ਦੇ ਗੇੜ ਵਾਲ਼ੀ ਦਿਸ਼ਾ ਵਿੱਚ ਹੀ ਘੁੰਮਦਾ ਹੈ।[1][2] ਆਮ ਤੌਰ ਉੱਤੇ ਇਹਨਾਂ ਵਿੱਚ ਉੱਤਰੀ ਅਰਧਗੋਲ਼ੇ 'ਚ ਘੜੀ ਦੇ ਰੁਖ਼ ਤੋਂ ਉਲਟ ਅਤੇ ਦੱਖਣੀ ਅਰਧਗੋਲ਼ੇ 'ਚ ਘੜੀ ਦੇ ਰੁਖ਼ ਨਾਲ਼ ਅੰਦਰ ਵੱਲ ਨੂੰ ਵਗਦੀਆਂ ਚੂੜੀਦਾਰ (ਕੁੰਡਲਦਾਰ) ਹਵਾਵਾਂ ਹੁੰਦੀਆਂ ਹਨ। ਵੱਡੇ ਪੱਧਰ ਦੇ ਬਹੁਤੇ ਵਾਵਰੋਲ਼ਿਆਂ ਦੇ ਕੇਂਦਰ ਵਿੱਚ ਹਵਾ-ਮੰਡਲੀ ਦਬਾਅ ਘੱਟ ਹੁੰਦਾ ਹੈ।[3][4] ਇਹ ਵੀ ਇੱਕ ਘੁੰਮਣ ਵਾਲਾ ਤੂਫ਼ਾਨ ਹੁੰਦਾ ਹੈ, ਪਰ ਜਿੱਥੇ ਤੂਫ਼ਾਨ ਦਾ ਘੇਰਾ 400 ਤੋਂ 1000 ਮੀਲ ਤਕ ਹੁੰਦਾ ਹੈ, ਉੱਥੇ ਚੱਕਰਵਾਤ ਸਿਰਫ਼ 30 ਤੋਂ 1600 ਮੀਟਰ ਦੇ ਘੇਰੇ ਦਾ ਹੋ ਸਕਦਾ ਹੈ।

4 ਸਤੰਬਰ, 2003 ਨੂੰ ਆਈਸਲੈਂਡ ਕੋਲ਼ ਇੱਕ ਧਰੁਵੀ ਵਾਵਰੋਲ਼ਾ

ਕਾਰਨ

ਚੱਕਰਵਾਤ ਉਸ ਸਮੇਂ ਆਉਂਦਾ ਹੈ ਜਦੋਂ ਉਹ ਸਥਿਤੀਆਂ ਜੋ ਸਾਧਾਰਨ ਧੂੜ ਭਰੀਆਂ ਹਨੇਰੀਆਂ ਪੈਦਾ ਕਰਦੀਆਂ ਹਨ, ਤੇਜ਼ ਹੋ ਜਾਂਦੀਆਂ ਹਨ। ਇਸ ਵਿੱਚ ਉੱਪਰ ਉੱਠਦੀ ਹਵਾ ਦੇ ਆਲੇ ਦੁਆਲੇ ਦੀ ਹਵਾ ਵਿਰੋਧੀ ਦਿਸ਼ਾ ਵਿੱਚ ਵਹਿੰਦੀ ਹੈ, ਜਿਸ ਕਾਰਨ ਇਹ ਘੁੰਮਣ ਲੱਗਦੀ ਹੈ ਅਤੇ ਤੰਗ ਹੋ ਕੇ ਬਹੁਤ ਤੇਜ਼ ਹੋ ਜਾਂਦੀ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਹਵਾ ਕੇਂਦਰ ਤੋਂ ਬਾਹਰ ਵੱਲ ਸੁੱਟੀ ਜਾਂਦੀ ਹੈ ਜਿਸ ਨਾਲ ਕੇਂਦਰ ਵਿੱਚ ਹਵਾ ਦਾ ਦਬਾਅ ਬਹੁਤ ਘੱਟ ਹੋ ਜਾਂਦਾ ਹੈ। ਇਹ ਘੱਟ ਦਬਾਅ ਕਿਸੇ ਵੀ ਵਸਤੂ ਨੁੂੰ ਆਪਣੇ ਅੰਦਰ ਖਿੱਚ ਕੇ ਉੱਪਰ ਵੱਲ ਉਠਾ ਲੈਂਦਾ ਹੈ। ਇਹ ਬਹੁਤ ਹੀ ਤਬਾਹੀ ਫੈਲਾਉਂਦਾ ਹੈ। ਇਹ ਦੀਵਾਰਾਂ ਨੂੰ ਇਸ ਤਰ੍ਹਾਂ ਆਪਣੇ ਵਿੱਚ ਖਿੱਚ ਲੈਂਦਾ ਹੈ ਕਿ ਘਰ ਡਿੱਗ ਜਾਂਦੇ ਹਨ। ਇਸ ਨਾਲ ਹਨੇਰੀ 300 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਤਕ ਪਹੁੰਚ ਜਾਂਦੀ ਹੈ ਅਤੇ ਜਿਸ ਦੇ ਅੱਗੇ ਕੁਝ ਵੀ ਸੁਰੱਖਿਅਤ ਨਹੀਂ ਹੁੰਦਾ। ਚੱਕਰਵਾਤ ਮੁੱਖ ਤੌਰ ’ਤੇ ਉੱਤਰੀ ਅਮਰੀਕਾ ਵਿੱਚ ਆਉਂਦੇ ਹਨ। ਚੱਕਰਵਾਤ ਨੂੰ ਹਰ ਦੇਸ਼ ਵਿੱਚ ਵੱਖੋ ਵੱਖਰੇ ਨਾਂ ਨਾਲ ਜਾਣਿਆ ਜਾਂਦਾ ਹੈ।

ਬਾਹਰੀ ਕੜੀਆਂ

ਹਵਾਲੇ