ਅਲਕੋਹਲ

ਰਸਾਇਣ ਵਿਗਿਆਨ ਵਿੱਚ ਅਲਕੋਹਲ ਇੱਕ ਕਾਰਬਨੀ ਯੋਗ ਹੁੰਦਾ ਹੈ ਜੀਹਦੇ ਵਿੱਚ ਹਾਈਡਰਾਕਸਿਲ ਕਿਰਿਆਸ਼ੀਲ ਸਮੂਹ (-OH) ਕਿਸੇ ਕਾਰਬਨ ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ ਉੱਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।[2]

ਕਿਸੇ ਅਲਕੋਹਲ ਅਣੂ (R3COH) ਵਿੱਚ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ ਦਾ ਖਿੱਦੋ-ਤੀਲੀ ਨਮੂਨਾ। ਤਿੰਨ "R" ਕਾਰਬਨ ਬਦਲਾਂ ਜਾਂ ਹਾਈਡਰੋਜਨ ਪਰਮਾਣੂਆਂ ਨੂੰ ਦਰਸਾਉਂਦੇ ਹਨ।[1]
ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।

ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ ਉੱਤੇ ਫ਼ਾਰਮੂਲਾ CnH2n+1OH ਹੁੰਦਾ ਹੈ। ਇਹਨਾਂ ਵਿੱਚੋਂ ਈਥਨੋਲ (C2H5OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ਅਲਕੋਹਲ ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।

ਹਵਾਲੇ