ਅੰਤਰਅਨੁਸ਼ਾਸਨਿਕਤਾ

ਅੰਤਰਅਨੁਸ਼ਾਸਨਿਕਤਾ (ਅੰਗਰੇਜ਼ੀ: Interdisciplinarity) ਕਿਸੇ ਕੰਮ ਵਿੱਚ ਦੋ ਜਾਂ ਵੱਧ ਅਨੁਸ਼ਾਸਨਾਂ ਨੂੰ ਜੋੜਨ ਨਾਲ ਸਬੰਧਿਤ ਹੈ। ਇਸ ਵਿੱਚ ਮੰਨਿਆ ਜਾਂਦਾ ਹੈ ਕਿ ਹੋਰ ਅਨੁਸ਼ਾਸਨਾਂ ਦਾ ਗਿਆਨ ਕਿਸੇ ਇੱਕ ਅਨੁਸ਼ਾਸਨ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਹਾਈ ਹੁੰਦਾ ਹੈ।

ਇਤਿਹਾਸ

ਅੰਤਰਅਨੁਸ਼ਾਸਨਿਕਤਾ ਨੂੰ ਇੱਕ ਨਵਾਂ ਵਰਤਾਰਾ ਮੰਨਿਆ ਜਾਂਦਾ ਹੈ ਪਰ ਇਸ ਦੀ ਵਰਤੋਂ ਯੂਨਾਨੀ ਦਾਰਸ਼ਨਿਕਾਂ ਦੇ ਸਮੇਂ ਤੋਂ ਹੋ ਰਹੀ ਹੈ।[1] ਪਲੈਟੋ ਨੂੰ ਪਹਿਲਾਂ ਦਾਰਸ਼ਨਿਕ ਮੰਨਿਆ ਜਾਂਦਾ ਹੈ ਜਿਸਨੇ ਫ਼ਲਸਫ਼ੇ ਨੂੰ ਇੱਕ ਸਾਂਝੇ ਗਿਆਨ ਅਨੁਸ਼ਾਸਨ ਵਜੋਂ ਪਰਿਭਾਸ਼ਤ ਕੀਤਾ ਅਤੇ ਉਸ ਦੇ ਵਿਦਿਆਰਥੀ ਅਰਸਤੂ ਦਾ ਵੀ ਮੰਨਣਾ ਹੈ ਕਿ ਸਿਰਫ਼ ਇੱਕ ਦਾਰਸ਼ਨਿਕ ਹੀ ਗਿਆਨ ਦੇ ਸਾਰੇ ਰੂਪਾਂ ਨੂੰ ਇਕੱਠੇ ਕਰ ਸਕਦਾ ਹੈ।[2] ਜਾਈਲਜ਼ ਗਨ ਦੇ ਇਸ ਗੱਲ ਨੂੰ ਮੰਨਿਆ ਹੈ ਕਿ ਯੂਨਾਨੀ ਇਤਿਹਾਸਕਾਰਾਂ ਅਤੇ ਨਾਟਕਕਾਰਾਂ ਨੇ ਆਪਣੇ ਅਨੁਸ਼ਾਸਨ ਨੂੰ ਸਮਝਣ ਲਈ ਗਿਆਨ ਦੇ ਹੋਰ ਅਨੁਸ਼ਾਸਨਾਂ ਦੀ ਕਾਫ਼ੀ ਵਰਤੋਂ ਕੀਤੀ।[3]

ਹਵਾਲੇ

ਹਵਾਲਾ ਪੁਸਤਕਾਂ

  • Julie Thompson Klein (1990). Interdisciplinarity: History, Theory, and Practice. Wayne State University Press.