ਆਜ਼ਾਦ ਮੁਲਕਾਂ ਦੀ ਕਾਮਨਵੈਲਥ

ਆਜ਼ਾਦ ਮੁਲਕਾਂ ਦੀ ਕਾਮਨਵੈਲਥ (ਸੀਆਈਐਸ) (ਰੂਸੀ: Содружество Независимых Государств, СНГ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਦੌਰਾਨ ਸਾਬਕਾ ਸੋਵੀਅਤ ਗਣਰਾਜਾਂ ਤੋਂ ਕਾਇਮ ਕੀਤੇ ਗਏ ਦੇਸ਼ਾਂ ਦਾ ਇੱਕ ਖੇਤਰੀ ਸੰਗਠਨ ਹੈ। ਇਸ ਨੂੰ ਰੂਸੀ ਕਾਮਨਵੈਲਥ ਵੀ ਕਹਿੰਦੇ ਹਨ।

ਇਤਿਹਾਸ

ਇਸ ਸੰਗਠਨ ਦੀ ਯੂਕਰੇਨ, ਬੇਲਾਰੂਸ, ਰੂਸ ਦੇ ਗਣਰਾਜ ਨੇ 8 ਦਸੰਬਰ 1991 ਨੂੰ ਸਥਾਪਨਾ ਕੀਤੀ ਸੀ। ਤਿੰਨ ਦੇਸ਼ ਦੇ ਆਗੂ ਬੇਲਾਰੂਸ ਵਿੱਚ ਬ੍ਰੇਸਟ ਤੋਂਲਗਪਗ 50 ਕਿਲੋਮੀਟਰ (31 ਮੀਲ) ਉੱਤਰ ਵੱਲ, ਬੇਲੋਵੇਜ਼ਸਕਾਇਆ ਪੁਸ਼ਚਾ ਕੁਦਰਤੀ ਰਿਜ਼ਰਵ ਵਿੱਚ ਮਿਲੇ ਅਤੇ ਕ੍ਰੀਏਸ਼ਨ ਸਮਝੌਤੇ ਯਾਨੀ, "ਆਜ਼ਾਦ ਰਾਜਾਂ ਦਾ ਰਾਸ਼ਟਰਮੰਡਲ ਸਥਾਪਤ ਕਰਨ ਦੇ ਇਕਰਾਰਨਾਮੇ" ਤੇ ਦਸਤਖਤ ਕੀਤੇ। ਇਹ ਸੋਵੀਅਤ ਯੂਨੀਅਨ ਦੇ ਭੰਗ ਹੋਣ ਅਤੇ ਇਸ ਦੀ ਇੱਕ ਉਤਰਾਧਿਕਾਰੀ ਹਸਤੀ ਦੇ ਤੌਰ 'ਤੇ ਸੀਆਈਐਸ ਦੀ ਰਚਨਾ ਦਾ ਅਹਿਦ ਸੀ।[1]

ਹਵਾਲੇ